ਪੈਰਿਸ 6 ਅਗਸਤ ( ਭੱਟੀ ਫਰਾਂਸ ) ਜਲੰਧਰ ਦੇ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਬੀਤੇ ਕੱਲ ਏ.ਡੀ.ਸੀ ਜਲੰਧਰ ਅਮਿਤ ਸਾਰੀਨ ਨੂੰ ਸੰਸਥਾ ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋਂ ਬਿਨਾ ਸਮਾਜ ਸੇਵਾ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ , ਜਿਸ ਵਿਚ ਏ.ਡੀ.ਸੀ ਸਾਰੀਨ ਵੱਲੋਂ ਵੀ ਸੰਸਥਾ ਨੂੰ ਹਰੇਕ ਤਰ੍ਹਾਂ ਦੀ ਬਣਦੀ ਮਦਦ ਪ੍ਰਸ਼ਾਸਨ ਵਲੋਂ ਦੇਣ ਦਾ ਆਸ਼ਵਾਸ਼ਨ ਦਿੱਤਾ ਗਿਆ ਅਤੇ ਸੇਵਾਵਾਂ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਣ ਲਈ ਕਿਹਾ ਗਿਆ ।

ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਖ਼ਾਲਸਾ, ਯਾਦਵਿੰਦਰ ਸਿੰਘ ਰਾਣਾ, ਹਰਮਿੰਦਰ ਸਿੰਘ, ਦੀਪਕ ਰਾਜਪਾਲ, ਸੰਤੋਸ਼ ਸ਼੍ਰਕੇ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਸੁਖਬੀਰ ਸਿੰਘ, ਗੁਰਚਰਨ ਸਿੰਘ, ਅਤੇ ਟੀਮ ਦੇ ਕਈ ਹੋਰ ਮੈਬਰ ਵੀ ਮੌਜੂਦ ਸਨ ।





