ਜਲੰਧਰ (ਦਾ ਮਿਰਰ ਪੰਜਾਬ)-ਸ਼ੇਖੇ ਪਿੰਡ ਦੇ ਵਿਚ ਖੁਸ਼ਹਾਲੀ ਦੇ ਰਾਖਿਆਂ ਵਲੋ ਮਿਸ਼ਨ ਹਰਿਆਲੀ ਦੇ ਤਹਿਤ ਪਿੰਡ ਦੇ ਗੌਰਮਿੰਟ ਹਾਈ ਸਕੂਲ ਵਿੱਚ ਬੂਟੇ ਲਗਾ ਕੇ ਸੁਰੂਆਤ ਕੀਤੀ ਗਈ। ਜਿਸ ਵਿਚ ਪਿੰਡ ਦੇ ਸਰਪੰਚ ਰਣਜੀਤ ਕੁਮਾਰ ਸਰਪੰਚ ਤੀਰਥ ਕੌਰ ਮੁਬਾਰਕ ਪੁਰ ਅਤੇ ਸਕੂਲ ਇੰਚਾਰਜ ਰਛਪਾਲ ਕੌਰ ਅਤੇ ਸਕੂਲ ਸਟਾਫ਼ ਅਜੇ ਕੁਮਾਰ ਅਵਸਥੀ ਹਰਜੀਤ ਸਿੰਘ ਨੇ ਮਿਸ਼ਨ ਹਰਿਆਲੀ ਵਿਚ ਯੋਗਦਾਨ ਪਾਇਆ।ਇਸ ਮੌਕੇ ਤੇ ਜੀ ਓ ਜੀ ਟੀਮ ਕੈਪਟਨ ਨਾਮ ਨਰੰਜਣ ਸੂਬੇਦਾਰ ਮੇਜਰ ਨਿਰੰਜਨ ਸਿੰਘ ਸੂਬੇਦਾਰ ਸਤਪਾਲ ਸਿੰਘ ਹਵਾਲਦਾਰ ਕਿਰਪਾਲ ਸਿੰਘ ਅਤੇ ਜੀ ਓ ਜੀ ਪਿਆਰਾ ਰਾਮ ਹਾਜ਼ਰ ਸਨ।





