ਪੈਰਿਸ 9 ਅਗਸਤ ( ਭੱਟੀ ਫਰਾਂਸ ) ਨਸ਼ਾ ਛੱਡੋ ਕੋਹੜ ਵੱਢੋ ਦੇ ਨਾਹਰੇ ਹੇਠ ਬਣੀ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨਢੇ ਕਾਇਦੇ ਕਾਨੂੰਨਾ ਹੇਠ ਅਜਾਦ ਸਪੋਰਟਸ ਕਲੱਬ ਬੈਲਜੀਅਮ ਸਮੂੰਹ ਪਰਬੰਧਕਾ ਦੇ ਆਪਸੀ ਤਾਲ ਮੇਲ ਨਾਲ ਪਲੇਠਾ ਕਬੱਡੀ ਟੂਰਨਾਮੈਂਟ ਗੈਕ ( ਬੈਲਜੀਅਮ ) ਵਿਖੇ ਚੌਦਾ ਅਗਸਤ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ , ਜਿਸਦੀਆਂ ਧੁੰਮਾ ਸੋਸ਼ਲ ਮੀਡੀਏ ਤੇ ਵੀ ਦਿਖਾਈ ਦੇ ਰਹੀਆਂ ਹਨ । ਜੱਸੀ ਸ਼ੇਰਗਿੱਲ ਦੀ ਯੋਗ ਅਗਵਾਈ ਹੇਠ ਇਸ ਕਲੱਬ ਦੀ ਟੀਮ ਇਸ ਸੀਜਨ ਦਾ ਪਲੇਠਾ ਕੱਪ ਜਿੱਤ ਕੇ ਅਪਣੀ ਪਹਿਚਾਣ ਬਣਾ ਚੁੱਕੀ ਹੈ । ਹੁਣ ਜਿਹੜਾ ਟੂਰਨਾਮੈਂਟ ਚੌਦਾਂ ਅਗਸਤ ਨੁੰ ਬੈਲਜੀਅਮ ਵਿਖੇ ਹੋ ਰਿਹਾ ਹੈ ਦੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 3100 ਯੂਰੋ ਦਾ ਨਗਦ ਇਨਾਮ ਅੱਛਰ ਸਿੰਘ ਬੈਸ ਵੱਲੋਂ ਦਿੱਤਾ ਜਾ ਰਿਹਾ ਹੈ , ਪਰਬੰਧਕ ਅੱਛਰ ਸਿੰਘ ਬੈਸ ਦੇ ਅਤੀ ਧੰਨਵਾਦੀ ਹਨ ਜਿਨਾ ਨੇ ਕਲੱਬ ਦੀ ਆਰਥਿਕ ਮਦਦ ਕਰਕੇ ਕਲੱਬ ਦਾ ਮਾਣ ਵਧਾਉਨ ਦੇ ਨਾਲ ਨਾਲ ਪਰਬੰਧਕਾ ਦੀ ਹੌਸਲਾ ਹਫਜਾਈ ਵੀ ਕੀਤੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਟੂਰਨਾਮੈਂਟ ਦੀ ਸਮਾਪਤੀ ਉਪਰੰਤ ਗੀਤ ਸੰਗੀਤ ਦਾ ਪਰੋਗਰਾਮ ਕਰਵਾਇਆ ਜਾਵੇਗਾ , ਜਿਸ ਵਾਸਤੇ ਪੰਜਾਬ ਤੋਨ ਪੰਜਾਬੀ ਕਲਾਕਾਰ ਵੀ ਜਲਦੀ ਹੀ ਬੈਲਜਿਅਮ ਪਹੁੰਚ ਰਹੇ ਹਨ । ਰਲਾ ਮਿਲਾ ਕੇ ਇਹ ਪਰੋਗਰਾਮ ਪਰੀਵਾਰਿਕ ਪਰੋਗਰਾਮ ਹੋਵੇਗਾ ਜਿਸ ਵਿੱਚ ਸਾਰਿਆ ਨੂੰ ਹੀ ਪਹੁੰਚਣ ਦਾ ਖੁੱਲਾ ਸੱਦਾ ਹੈ ।





