*ਅਜਾਦ ਸਪੋਰਟਸ ਕਲੱਬ ਬੈਲਜਿਅਮ ਦੇ ਪਰਬੰਧਕਾ ਨੇ ਯੂਰਪਿਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾ ਨੂੰ ਸਾਢੇ ਗਿਆਰਾਂ ਵਜੇ ਤੱਕ ਗਰਾਊਂਡ ਵਿੱਚ ਪਹੁੰਚਣ ਦੀ ਕੀਤੀ ਬੇਨਤੀ —–ਜੌਹਲ*

Uncategorized
Spread the love

ਪੈਰਿਸ / ਬੈਲਜੀਅਮ 10 ਅਗਸਤ ( ਭੱਟੀ ਫਰਾਂਸ ) ਅਜਾਦ ਸਪੋਰਟਸ ਕਲੱਬ ਬੈਲਜੀਅਮ ਜਿਸਦੀ ਪਰਧਾਨਗੀ ਕੁਲਵੀਰ ਸਿੰਘ ਜੌਹਲ ਅਤੇ ਪਰਬੰਧਕੀ ਕਮੇਟੀ ਦੇ ਮੈਂਬਰ ਜੱਸੀ ਸ਼ੇਰਗਿੱਲ, ਲਵ ਚੀਮਾ, ਅਮਰਜੀਤ ਛਾਪਾ, ਹੈਰੀ ਸੰਧੂ, ਹਰਵੀਰ ਚਾਹਲ, ਸਰਬਾ ਫਰਵਾਹੀ , ਲੱਕੀ ਬਰਨਾਲਾ , ਜੱਸਾ ਹਠੂਰ ਅਤੇ ਮਨੀ ਮਾਂਗੇਵਾਲ ਹਨ , ਇਨ੍ਹਾਂ ਸਾਰਿਆਂ ਨੇ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਦੇ ਕਾਇਦੇ ਕਾਨੂੰਨਾਂ ਹੇਠ ਖੇਡ ਰਹੇ ਸਾਰੇ ਹੀ ਕਲੱਬਾ ਦੇ ਪਰਬੰਧਕਾ ਨੂੱ ਨਿਮਰਤਾ ਸਾਹਿਤ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਕਬੱਡੀ ਟੂਰਨਾਮੈਂਟ ਅਸੀਂ ਚੌਦਾਂ ਅਗਸਤ ਨੂੰ ਕਰਵਾਉਣ ਜਾ ਰਹੇ ਹਾਂ ਬਾਰੇ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀਆਂ ਟੀਮਾਂ ਸਾਹਿਤ ਸਾਢੇ ਗਿਆਰਾਂ ਵਜੇ ਤੱਕ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਫਾਈਨਲ ਮੈਚ ਸ਼ਾਮ ਛੇਅ ਵਜੇ ਤੱਕ ਸਮਾਪਤ ਹੋ ਜਾਵੇ । ਇਸ ਉਪਰੰਤ ਪੰਜਾਬੀ ਸੱਭਿਆਚਾਰਕ ਪਰੋਗਰਾਮ ਸ਼ੁਰੂ ਹੋ ਜਾਣਾ ਹੈ । ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਬੇਨਤੀ ਮੰਨਦੇ ਹੋਏ ਸਾਡੇ ਟੂਰਨਾਮੈਂਟ ਨੂੰ ਟਾਈਮ ਸਿਰ ਨੇਪਰੇ ਚਾੜਨ ਵਿੱਚ ਸਾਡਾ ਸਾਥ ਜਰੂਰ ਦਿਉਗੇ । ਕਲੱਬ ਦੇ ਪਰਧਾਨ ਕੁਲਵੀਰ ਸਿੰਘ ਜੌਹਲ ਨੇ ਹੋਰ ਕਿਹਾ ਕਿ ਪੰਜਾਬ ਤੋਂ ਜਿਹੜੇ ਕਲਾਕਾਰ ਆਏ ਹੋਏ ਹਨ ਉਨਾਂ ਨੂੰ ਵੀ ਲੋਕਾਂ ਨੇ ਸੁਣਨ਼ਾ ਹੈ , ਇਸ ਕਰਕੇ ਸਾਡਾ ਸਾਥ ਦੇ ਕੇ ਸਾਡੇ ਉਲੀਕੇ ਹੋਏ ਪਰੋਗਰਾਮ ਨੂੰ ਕਾਮਯਾਬ ਜਰੂਰ ਬਣਾਉ ਜੀ । ਪਰੀਵਾਰਾ ਦੀ ਸਕਿਉਰਿਟੀ ਦੇ ਨਾਲ ਨਾਲ ੁਉਨਾ ਦੇ ਖਾਣ ਪੀਣ ਅਤੇ ਬੈਠਣ ਦਾ ਪੂਰਾ ਪਰਬੰਧ ਸਾਡੀ ਪਰਬੰਧਕੀ ਟੀਮ ਵੱਲੋ ਬਹੁਤ ਹੀ ਵਧੀਆ ਸਲੀਕੇ ਨਾਲ ਕੀਤਾ ਗਿਆ ਹੈ , ਇਸ ਕਰਕੇ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀ ਖੁੱਲੇ ਦਿਲ ਨਾਲ ਆਉ ਅਤੇ ਸਾਡੇ ਮੇਲੇ ਦਾ ਭਰਭੂਰ ਆਨੰਦ ਮਾਣੋ । ਇਹੋ ਜਿਹੇ ਪਰੋਗਰਾਮ ਰੋਜ ਰੋਜ ਨਹੀਂ ਕਰਵਾਏ ਜਾ ਸਕਦੇ, ਇਸ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਡਾ ਸਾਥ ਦੇ ਕੇ ਸਾਡੀ ਹੌਸਲਾ ਹਫਜਾਈ ਕਰਦੇ ਹੋਏ ਮੇਲੇ ਦਾ ਆਨੰਦ ਮਾਣੋ , ਆਪ ਆਉ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾ ਨੂੰ ਵੀ ਆਪਣੇ ਨਾਲ ਲੈ ਕੇ ਆਉ, ਆਪ ਜੀ ਦੇ ਧੰਨਵਾਦੀ ਹੋਵਾਗੇ 

Leave a Reply

Your email address will not be published. Required fields are marked *