*ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਦਾ ਧਰਨਾ ਜ਼ਾਰੀ, ਸਰਕਾਰ ਤੋਂ ਬਿਨ੍ਹਾਂ ਸ਼ਰਤ ਰੈਗੂਲਰ ਕਰਨ ਦੀ ਕੀਤੀ ਮੰਗ*

Uncategorized
Spread the love

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਧਰਨਾ 15ਵੇਂ ਦਿਨ ਵੀ ਜ਼ਾਰੀ ਰਿਹਾ। ਸਥਾਨਕ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਸਾਇੰਸ ਤੇ ਆਰਟਸ ਕਾਲਜ ਦੇ ਗੇਟ ਮੂਹਰੇ ਬੈਠੇ ਗੈਸਟ ਫੈਕਲਟੀ/ ਪਾਰਟ ਟਾਈਮ ਅਤੇ ਕੰਟਰੈਕਟ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦੇ ਦੋਸ਼ ਲਗਾਏ। ਇਸ ਮੌਕੇ ਬੋਲਦਿਆਂ ਸਹਾਇਕ ਪ੍ਰੋਫੈਸਰ ਅਕਬਾਲ ਸਿੰਘ, ਰੁਪਾਲੀ ਵਰਮਾ, ਦਲਵਿੰਦਰ ਪਾਲ ਸਿੰਘ, ਗੁਰਸੇਵਕ ਸਿੰਘ, ਡਾ ਨੀਨਾ ਭਾਰਦਵਾਜ, ਸੁਮਨ ਬਾਲਾ ਆਦਿ ਨੇ ਕਿਹਾ ਕਿ ਗੈਸਟ ਫੈਕਲਟੀ ਸਹਾਇਕ ਲੈਕਚਰਾਰ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ‘ਚ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਆ ਰਹੇ ਸਨ, ਪਰ ਅੱਜ ਪੰਜਾਬ ਸਰਕਾਰ ਰੈਗੂਲਰ ਭਰਤੀ ਦੀ ਆਡ਼ ਹੇਠ ਯੂਜੀਸੀ ਦੀਆਂ ਹਦਾਇਤਾਂ ਦਾ ਹਵਾਲਾ ਦੇ ਕੇ ਸਹਾਇਕ ਫੈਕਲਟੀ ਲੈਕਚਰਾਰਾਂ ਨੂੰ ਕੱਢਣ ਦੇ ਰਸਤੇ ਤੁਲੀ ਹੋਈ ਹੈ। ਪੰਜਾਬ ਸਰਕਾਰ ਦੇ ਫੈਸਲੇ ਦਾ ਰਾਜ ਦੇ ਸਮੂਹ ਸਰਕਾਰੀ ਕਾਲਜਾਂ ਦੇ ਸਹਾਇਕ ਲੈਕਚਰਾਰ ਵਿਰੋਧ ਕਰ ਰਹੇ ਹਨ, ਉਨ੍ਹਾਂ ਸਰਕਾਰ ਤੋਂ ਗੈਸਟ ਫੈਕਲਟੀ ਸਹਾਇਕ ਲੈਕਚਰਾਰਾਂ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਆਪਣੀ ਮੰਗ ਪੂਰੀ ਹੋਣ ਤੱਕ ਸੰਘਰਸ਼ ਜ਼ਾਰੀ ਰੱਖਣ ਦੀ ਗੱਲ ਕਹੀ । ਹੋਰਨਾਂ ਤੋਂ ਇਲਾਵਾ ਇਸ ਮੌਕੇ ਮੁਨੀਸ਼ ਕਸ਼ਿਯਪ, ਜੀਵਨ ਜੋਤੀ, ਕ੍ਰਿਸ਼ਨਾ ਦੇਵੀ, ਸ਼ੀਤਲ ਧੀਮਾਨ, ਜਸਮੀਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *