*8ਵੀਂ ਸਾਈਕਲ ਯਾਤਰਾ ਸਾਡੇ ਲਈ ਗੌਰਵਮਈ ਇਤਿਹਾਸ ਦਾ ਸੁਨਹਿਰੀ ਪੰਨਾ : -ਰੋਸ਼ਨ ਭਾਰਤੀ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵੀਂ ਸਾਈਕਲ ਤੀਰਥ ਯਾਤਰਾ ਨੂੰ ਪੂਰੀ ਕਰਦੇ ਹੋਏ ਵਾਰਾਨਾਸੀ (ਯੂਪੀ) ਤੋਂ ਜਲੰਧਰ ਪਹੁੰਚਣ ਤੇ ਸ਼੍ਰੀ ਮਲਕੀਤ ਸ਼ੀਮਾਰ ਦਾ ਸਮਾਜ ਸੇਵਕ ਰੋਸ਼ਨ ਭਰਤੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ ਵੱਲੋਂ ਹਰ ਸਾਲ ਮਲਕੀਤ ਸ਼ੀਮਾਰ ਦਾ ਸਵਾਗਤ ਕੀਤਾ ਜਾਂਦਾ ਹੈ

ਹਰ ਸਾਲ ਦੀ ਤਰਾਂ ਇਸ ਸਾਲ ਵੀਂ 649 ਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਵ ਨੂੰ ਮੁੱਖ ਰੱਖਦੇ ਹੋਏ , ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਕ ਅਤੇ ਸਮਾਜ ਸੇਵਕ ਰੋਸ਼ਨ ਭਾਰਤੀ ਦੇ ਗ੍ਰਹਿ ਨਿਊ ਦਸਮੇਸ਼ ਨਗਰ ਫੇਸ -3 ਵਿਖੇ ਪਹੁੰਚਣ ਤੇ ਰੋਸ਼ਨ ਭਾਰਤੀ ਪਰਿਵਾਰ ਵਲੋਂ ਮਲਕੀਤ ਸ਼ੀਮਾਰ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਰੋਸ਼ਨ ਭਾਰਤੀ ਵਲੋਂ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਕਿਹਾ ਕਿ ਆਪਣੇ ਗੁਰੂ ਲਈ ਸ਼੍ਰੀ ਮਾਨ ਮਲਕੀਤ ਸ਼ੀਮਾਰ ਜੀ ਦੇ ਦਿਲ ਵਿੱਚ ਬਹੁਤ ਪਿਆਰ ਸਤਿਕਾਰ ਹੈ ਇਹ ਸਾਡੇ ਲਈ ਬੜੇ ਮਾਨ ਵਾਲੀ ਗੱਲ ਹੈ ਅਤੇ ਇਹ ਸਾਡਾ ਗੌਰਵਮਾਈ ਇਤਿਹਾਸ ਹੈ ਆਪਣੇ ਗੁਰੂ ਦੇ ਮਿਸ਼ਨ ਦਾ ਪ੍ਰਚਾਰ ਜਨ- ਜਨ ਤੱਕ ਪਹੁੰਚਾਉਣ ਲਈ, ਜੋ ਕਿ ਹਰ ਸਾਲ ਜਲੰਧਰ ਆਬਾਦਪੁਰਾ ਤੋਂ ਸੀਰ ਗੋਵਰਧਨ ਪੁਰ ਵਾਰਾਨਾਸੀ (ਯੂਪੀ) ਵਿਖੇ ਧੰਨ ਧੰਨ ਸਾਹਿਬੇ ਕਮਾਲ ਜਗਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸਾਈਕਲ ਤੇ ਯਾਤਰਾ ਕਰਨ ਜਾਂਦੇ ਹਨ ਇਸ ਸਮੇਂ ਸ਼੍ਰੀ ਨੀਰਜ ਚੁੰਬਰ, ਹਰਨਵ ਚੁੰਬਰ,ਈਵਾਨ ਮਹਿਮੀ ਸ੍ਰੀਮਤੀ ਪ੍ਰਵੀਨ ਜੀ ਅਤੇ ਪਰਮਜੀਤ ਭਾਰਤੀ ਹਾਜਿਰ ਸਨ।

Leave a Reply

Your email address will not be published. Required fields are marked *