*ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਦਬਾਅ ਹੇਠ ਹੋਇਆ ਸਾਡੇ ਉੱਤੇ ਨਜਾਇਜ਼ ਪਰਚਾ ਦਰਜ -ਐਚ ਐਸ ਵਾਲੀਆ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਦੇ ਦਬਾਅ ਹੇਠ ਸਾਡੇ ਉੱਤੇ ਨਜਾਇਜ਼ ਪਰਚਾ ਥਾਣਾ ਮਕਸੂਦਾਂ ਵਿਖੇ ਕੀਤਾ ਗਿਆ ਦਰਜ ਕੀਤਾ ਗਿਆ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਲੀਡਰ ਐਚ ਐਸ ਵਾਲੀਆ,ਕੌਂਸਲਰ ਨਿਰਮਲ ਸਿੰਘ ਨਿੰਮਾ ਅਤੇ ਸੁਰਿੰਦਰ ਸਿੰਘ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।

ਸ਼੍ਰੀ ਐਚ ਐਸ ਵਾਲੀਆ ਨੇ ਕਿਹਾ ਕਿ ਸਾਨੂੰ ਐੱਫ ਆਈ ਆਰ ਨੰਬਰ 102 ਜੋ ਥਾਣਾ ਮਕਸੂਦਾਂ ਅਧੀਨ ਪਿੰਡ ਕੋਟਲਾ ਵਿਚ ਵਿਵਾਦਤ ਜ਼ਮੀਨ ਤੇ ਕਬਜ਼ਾ ਲੈਣ ਦੇ ਮਾਮਲੇ ਵਿਚ ਮਕਸੂਦਾਂ ਪੁਲਿਸ ਵੱਲੋਂ ਦਰਜ ਕੀਤੇ ਝੂਠੇ ਮਾਮਲੇ ਵਿਚ ਜਲੰਧਰ ਦੇ ਸੀਨੀਅਰ ਅਕਾਲੀ ਆਗੂ ਐੱਚ ਐੱਸ ਵਾਲੀਆਂ ਅਤੇ ਕੋਸਲਰ ਨਿਰਮਲ ਸਿੰਘ ਨਿੰਮਾ ਅਤੇ ਹੋਰਾਂ ਨੂੰ 18 ਅਗਸਤ ਨੂੰ ਜਮਟਿਮ ਰਾਏ ਦੀ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ । ਐੱਚ ਐੱਸ ਵਾਲੀਆਂ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਇਹ ਜ਼ਮੀਨੀ ਵਿਵਾਦ ਹੋਇਆ ਸੀ ਉਸ ਸਮੇਂ ਮੈਂ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਕਿਸੇ ਹੋਰ ਜਗ੍ਹਾ ਤੇ ਮੋਜੂਦ ਸਨ , ਜਿਸ ਦੀ ਸੀਸੀ ਟਿਵੀਂ ਫੁਟੇਜ ਐੱਚ ਐੱਸ ਵਾਲੀਆਂ ਵਲੋਂ ਕੋਰਟ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ , ਇਹ ਜੋ ਜ਼ਮੀਨ ਦਾ ਮਾਮਲਾ ਹੈ ਇਸ ਜ਼ਮੀਨ ਦਾ ਮਾਲਕ ਸੁਰਿੰਦਰ ਸਿੰਘ ਹੈ ਜੋ ਕਿ ਨਿਰਮਲ ਸਿੰਘ ਨਿੰਮਾ ਦੇ ਵਾਰਡ ਦਾ ਰਹਿਣ ਵਾਲਾ ਹੈ , ਜਦੋਂ ਵੀ ਇਹ ਬਜ਼ੁਰਗ ਸੁਰਿੰਦਰ ਸਿੰਘ ਆਪਣੀ ਜ਼ਮੀਨ ਵਿੱਚ ਜਾਂਦਾ ਹੈ ਤੇ ਉਸ ਸਮੇਂ ਉਸਦਾ ਭਤੀਜਾ ਜੋ ਕਿ ਬਿਲਕੁਲ ਵਿਹਲਾ ਹੈ ਤੇ ਕੋਈ ਵੀ ਕਾਰੋਬਾਰ ਨਹੀਂ ਕਰਦਾ ਹੈ , ਉਹ ਆਪਣੇ ਚਾਚਾ ਸੁਰਿੰਦਰ ਸਿੰਘ ਦੇ ਨਾਲ ਉਸ ਜ਼ਮੀਨ ਤੇ ਗਾਲੀ ਗਲੋਚ ਅਤੇ ਕੁੱਟਮਾਰ ਕਰਦਾ ਹੈ , ਉਸ ਜ਼ਮੀਨ ਦਾ ਮਾਲਕ ਖੁਦ ਸੁਰਿੰਦਰ ਸਿੰਘ ਆਪ ਹੈ । ਮਕਸੂਦਾਂ ਪੁਲਿਸ ਨੇ ਬਿਨਾਂ ਕਿਸੇ ਜਾਂਚ ਕੀਤੇ ਰਾਜਨੀਤਕ ਖੁਦਕ ਕੱਢਣ ਲਈ ਹੀ ਜਲੰਧਰ ਦੇ ਪੁਲਿਸ ਦੇ ਸੀਨੀਅਰ ਰਿਟਾਇਰ ਅਫਸਰ ਬਲਕਾਰ ਸਿੰਘ ਜੋ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਨੇਤਾ ਹੈ ਦੇ ਕਹਿਣ ਤੇ ਇਹ ਫਰਜੀ ਪਰਚਾ ਦਰਜ ਕੀਤਾ ਗਿਆ ਹੈ ਇਹ ਜ਼ਮੀਨ ਜੋ ਸੁਰਿੰਦਰ ਸਿੰਘ ਦੇ ਨਾਮ ਤੇ ਬੜੇ ਸਾਲਾਂ ਤੋਂ ਹੈ ਇਸ ਜ਼ਮੀਨ ਦਾ ਇੰਤਕਾਲ ਵੀ ਸੁਰਿੰਦਰ ਸਿੰਘ ਦੇ ਨਾਮ ਤੇ ਬੜੇ ਸਾਲਾਂ ਤੋਂ ਹੈ , ਫਿਰ ਵੀ ਸੁਰਿੰਦਰ ਸਿੰਘ ਤੇ ਪਰਚਾ ਕਿਵੇਂ ਦਰਜ਼ ਹੋ ਗਿਆ । ਸ੍ਰੀ ਐਚ ਐਸ ਵਾਲਿਆਂ ਨੇ ਅੱਗੇ ਕਿਹਾ ਕਿ ਜਿਸ ਵੇਲੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਉਸ ਦਿਨ ਮੁੱਦਈ ਹਰਿੰਦਰ ਸੋਨੂੰ ਹਜੂਰ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਜਲੰਧਰ ਵਿਚ ਮੌਜੂਦ ਨਹੀਂ ਸੀ। ਫਿਰ ਵੀ ਉਸਦੇ ਝੂਠੇ ਬਿਆਨਾਂ ਤੇ ਥਾਣਾ ਮਕਸੂਦਾਂ ਤੇ ਪਰਚਾ ਦਰਜ ਕੀਤਾ ਗਿਆ।ਇਸ ਮੌਕੇ ਐੱਸ ਵਾਲੀਆ ਅਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਨੇ ਇਸ ਮਾਮਲੇ ਵਿੱਚ ਹਾਈ ਲੈਵਲ ਦੀ ਜਾਂਚ ਦੀ ਮੰਗ ਕਰਦੇ ਕੀਤੀ ਹੈ। 

ਦੂਜੇ ਪਾਸੇ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਬਲਕਾਰ ਸਿੰਘ ਨੇ ਕਿਹਾ ਕਿ ਮੇਰੇ ਤੇ ਜੋ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਅਸੀਂ ਪਬਲਿਕ ਦੇ ਨੁਮਾਇੰਦੇ ਆ ਅਤੇ ਪਬਲਿਕ ਸਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦੀ ਹੈ ਅਤੇ ਅਸੀਂ ਇਸ ਪਬਲਿਕ ਦੀ ਗੱਲ ਸੁਣ ਕੇ ਅਗਲੀ ਕਾਰਵਾਈ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਕਤ ਲੀਡਰ ਜੋ ਮੇਰੇ ਤੇ ਦੋਸ਼ ਲਗਾ ਰਹੇ ਹਨ ਝੂਠੇ ਹਨ।

Leave a Reply

Your email address will not be published. Required fields are marked *