*ਇਸ ਸੀਜਨ ਦੇ ਪਹਿਲੇ ਤਿੰਨੋ ਸਿਖਰਲੇ ਕੱਪ ਜਿੱਤ ਕੇ ਬੈਲਜੀਅਮ ਦੀ ਟੀਮ ਨੇ ਸੰਕੇਤ ਦੇ ਦਿੱਤਾ ਹੈ ਕਿ ਸੀਜਨ ਦੇ ਰਹਿੰਦੇ ਤਿੰਨਾ ਕੱਪਾ ਦਾ ਮੂੰਹ ਵੀ ਬੈਲਜੀਅਮ ਹੀ ਚੁੰਮੇਗਾ ——ਭੱਟੀ ਫਰਾਂਸ*

Uncategorized
Spread the love

ਪੈਰਿਸ 22 ਅਗਸਤ ( ਦਾ ਮਿਰਰ ਪੰਜਾਬ) ਨਸ਼ਾ ਛੱਡੋ ਕੋਹੜ ਵੱਡੋ ਦੇ ਨਾਹਰੇ ਹੇਠ ਬਣੀ ਯੂਰਪਿਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਵੱਲੋਂ ਇਸ ਸੀਜਨ ਦੇ ਕਰਵਾਏ ਗਏ ਕਰਮਵਾਰ ਇਕੱਤੀ ਜੁਲਾਈ ਫਰਾਂਸ , ਚੌਦਾ ਅਗਸਤ ਬੈਲਜੀਅਮ ਅਤੇ ਇੱਕੀ ਅਗਸਤ ਨੂੰ ਫਿਰ ਫਰਾਂਸ ‘ਚ ਹੋਏ ਕਬੱਡੀ ਟੂਰਨਾਮੈਂਟਾ ਦੇ ਤਿੰਨੋ ਸਿਖਰਲੇ ਕੱਪ ਬੈਲਜੀਅਮ ਦੀ ਟੀਮ ਨੇ ਜਿੱਤ ਕੇ ਇਹ ਦਰਸਾ ਦਿੱਤਾ ਹੈ ਕਿ ਬਾਕੀ ਰਹਿੰਦੇ ਟੂਰਨਾਮੈਂਟਾ ਦੇ ਕੱਪ ਵੀ ਬੈਲਜੀਅਮ ਦੀ ਟੀਮ ਹੀ ਜਿੱਤੇਗੀਸ ।

ਜੱਸੀ ਸ਼ੇਰਗਿੱਲ ਅਤੇ ਜੌਹਲ ਸਾਹਿਬ ਦੇ ਸਾਥੀਆ ਵੱਲੋ ਬਹੁਤ ਹੀ ਸਮਝਦਾਰੀ ਨਾਲ ਬਣਾਈ ਗਈ ਇਸ ਟੀਮ ਦੀ ਤਿਆਰੀ ਦੇਖ ਕੇ ਲੱਗਦਾ ਹੈ ਕਿ ਜੇਕਰ ਇਸ ਟੀਮ ਦੀ ਕਾਰਗੁਜਾਰੀ ਲਗਾਤਾਰ ਹਾਵੀ ਰਹੀ ਤਾਂ ਇਹ ਟੀਮ ਕੱਪ ਜਿਤਣ ਦੀ ਝੜੀ ਲਗਾ ਦੇਵੇਗੀ, ਵੈਸੇ ਤਾ ਇਸ ਵਾਰ ਕਿਸੇ ਵੀ ਕਲੱਬ ਦੀ ਟੀਮ ਇੱਕ ਦੂਜੇ ਤੋਂ ਘੱਟ ਨਹੀਂ ਜਾਪਦੀ ਹਰੇਕ ਟੀਮ ਦੇ ਧਾਵੀ ਅਤੇ ਸਟੌਪਰ ਧਾਕੜ ਹੀ ਹਨ , ਐਪਰ ਜੱਸੀ ਸ਼ੇਰਗਿੱਲ ਦੀ ਚੁਆਇਸ ਸਭ ਤੋਂ ਵਧੀਆ ਜਾਪ ਰਹੀ ਹੈ । ਪਰਮਾਤਮਾ ਕਰੇ ਕਿ ਸਾਰੇ ਟੂਰਨਾਮੈਂਟ ਵਧੀਆ ਅਤੇ ਸ਼ਾਤੀ ਪੂਰਵਕ ਤਰੀਕੇ ਨਾਲ ਹੋਵਣ। ਬੈਲਜਿਅਮ ਦੀ ਪਰਬੰਧਕੀ ਟੀਮ ਵਧਾਈ ਦੀ ਪਾਤਰ ਹੈ ਅਤੇ ਮੈਂ ਪਰਮਾਤਮਾ ਦੇ ਚਰਨਾ ‘ਚ ਅਰਦਾਸ ਕਰਦਾ ਹਾ ਕਿ ਪਰਮਾਤਮਾ ਇਨ੍ਹਾਂ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਸਦਾ ਰੱਖੇ, ਤਾਂ ਕਿ ਇਹ ਟੀਮ ਭਵਿੱਖ ‘ਚ ਹੋਣ ਵਾਲੇ ਸਿਖਰਲੇ ਕੱਪ ਵੀ ਜਿੱਤ ਜਾਵੇ।

Leave a Reply

Your email address will not be published. Required fields are marked *