ਜਲੰਧਰ (ਦਾ ਮਿਰਰ ਪੰਜਾਬ)-ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ (ਪੰਜਾਬ) ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ , ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ ਸਮੇਤ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਜਲੰਧਰ ਦੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਤਰਾਂਚਲ ਦੇ ਭਾਜਪਾ ਵਿਧਾਇਕ ਅਤੇ ਬੀਬੀ ਸੰਤੋਸ਼ ਖ਼ਿਲਾਫ਼ ਧਾਰਮਿਕ ਭਾਵਨਾਵਾ ਭੜਕਾਉਣ ਦਾ ਤਰੁੰਤ ਪਰਚਾ ਦਰਜ ਕੀਤਾ ਜਾਵੇ। ਜੇਕਰ ਦੋ ਦਿਨਾਂ ਵਿਚ ਪਰਚਾ ਦਰਜ ਨਾ ਕੀਤਾ ਤਾਂ ਸਮਾਜ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਬੀਤੀ ਦਿਨੀ ਸੰਤ ਨਿਰਮਲ ਦਾਸ (ਬਾਬਾ ਜ਼ੋੜੇ ਵਾਲੇ ) ਉਨ੍ਹਾਂ ਦੇ ਜਨਮ ਦਿਨ ਸੀ ਜਿਨ੍ਹਾਂ ਦੇ ਜਨਮ ਦਿਨ ਤੇ ਵਧਾਈ ਦੇਣ ਲਈ ਉਤਰਾਂਚਲ ਤੋਂ ਆਏ ਐਮ.ਐਲ.ਏ. ਦੇਸ ਰਾਜ ਕੰਨਵਰ ਨੇ ਆਪਣੇ ਫੇਸ ਬੁੱਕ ਆਈ ਡੀ . ਤੇ ਸੰਤ ਨਿਰਮਲ ਦਾਸ ਉਨਾ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਰੂਪ ਲਿਖ ਕੇ ਪਾਇਆ ਹੈ, ਜਿਸ ਨਾਲ ਸਮੁੱਚੇ ਸਮਾਜ ਵਿਚ ਅਤੇ ਸੰਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਮੂਹ ਜੱਥੇਬੰਦੀਆ ਦੁਆਰਾ ਮੰਗ ਕੀਤੀ ਗਈ ਹੈ ਕਿ ਜਿਸ ਵਿਅਕਤੀ ਨੇ ਇਹ ਪੋਸਟ ਪਾਈ ਹੈ ਅਤੇ ਇਸ ਨੂੰ ਅੱਗੇ ਸ਼ੇਅਰ ਕਰਨ ਵਾਲੀ ਬੀਬੀ ਸੰਤੋਸ਼ ਕੁਮਾਰੀ ਨੇ ਵੀ ਆਪਣੇ ਫੇਸ ਬੁੱਕ ਤੇ ਸ਼ੇਅਰ ਕਰਨ ਤੇ ਇਹਨਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੇ ਮਕੁੱਦਮਾ ਦਰਜ ਕਰਕੇ ਸਾਨੂੰ ਇੰਨਸਾਫ ਦੁਆਇਆ ਜਾਵੇ ਜੀ ।
ਦੂਜੇ ਪਾਸੇ ਬੀਬੀ ਸੰਤੋਸ਼ ਕੁਮਾਰੀ ਨੇ ਇਸੇ ਸਬੰਧੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਮਐਲਏ ਦੇਸ ਰਾਜ ਕਨਵਰ ਦੇ ਪੀਏ ਵਲੋਂ ਫੇਸਬੁੱਕ ਤੇ ਉਕਤ ਪੋਸਟ ਪਾਈ ਗਈ ਅਤੇ ਮੈਂ ਇਸ ਪੋਸਟ ਨੂੰ ਆਪਣੀ ਫੇਸਬੁੱਕ ਉਤੇ ਸ਼ੇਅਰ ਕੀਤਾ ਸੀ , ਜਦੋਂ ਮੈਂ ਪੋਸਟ ਚੰਗੀ ਤਰ੍ਹਾਂ ਪੜ੍ਹੀ ਤਾਂ ਮੈਨੂੰ ਅਵਤਾਰ ਸ਼ਬਦ ਸਹੀ ਨਹੀਂ ਲਗਿਆ ਜੋ ਕਿ ਸੰਤ ਨਿਰਮਲ ਦਾਸ ਜੀ ਜੌੜੇ ਵਾਲੇ ਵਾਲਿਆਂ ਲਈ ਵਰਤਿਆ ਗਿਆ ਸੀ। ਮੈਂ ਤੁਰੰਤ ਹੀ ਵਿਧਾਇਕ ਸਾਹਿਬ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਤਰੁੰਤ ਹੀ ਪੋਸਟ ਨੂੰ ਸਹੀ ਕਰੋ। ਜਿਸ ਤੋਂ ਬਾਅਦ ਉਨ੍ਹਾਂ ਨੇ ਪੋਸਟ ਨੂੰ ਸਹੀ ਕੀਤਾ। ਬੀਬੀ ਸੰਤੋਸ਼ ਕੁਮਾਰੀ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਲਈ ਅਤੇ ਸਮਾਜ ਲਈ ਬਹੁਤ ਹੀ ਸਤਿਕਾਰਤ ਹਨ ਉਨ੍ਹਾਂ ਦੀ ਪੈਰਾਂ ਦੀ ਧੂੜ ਵਰਗੇ ਵੀ ਅਸੀ ਨਹੀਂ ਹਾਂ ।