*26 ਜਨਵਰੀ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਸੁਭਾਸ਼ ਗੰਗੜ ਜੀ ਨੇ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੱਗੋਵਾਲ ਵਿਖ਼ੇ 26 ਜਨਵਰੀ ਨੂੰ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਸ਼੍ਰੀ ਸੁਭਾਸ਼ ਗੰਗੜ (ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੜਪੋਤੇ) ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਗਣਤੰਤਰ ਦਿਵਸ ਮਨਾਉਣ ਦੀ ਰਸਮੀ ਸ਼ੁਰੂਆਤ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਸੁਭਾਸ਼ ਗੰਗੜ ਜੀ ਨੇ ਭਾਰਤ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ | ਉਪਰੰਤ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਬਹੁਤ ਹੀ ਮਿੱਠੀ ਤੇ ਸੁੰਦਰ ਆਵਾਜ਼ ਨਾਲ ਗਾਇਨ ਕੀਤਾ ਗਿਆ | ਸਕੂਲ ਮੁੱਖੀ ਸ ਕਰਨੈਲ ਸਿੰਘ (ਸਟੇਟ ਐਵਾਰਡੀ )ਨੇ ਸਮਾਰੋਹ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਉਘੀਆਂ ਸ਼ਖਸ਼ੀਅਤਾ ਦਾ ਅਤੇ ਸਕੂਲੀ ਬਚਿਆਂ ਦੇ ਮਾਤਾ ਪਿਤਾ ਅਤੇ ਪਿੰਡ ਵਾਸੀਆਂ ਦਾ ਸਵਾਗਤ ਕੀਤਾ | ਇਸ ਸਮੇਂ ਸਕੂਲ ਮੁੱਖੀ ਸ ਕਰਨੈਲ ਸਿੰਘ (ਸਟੇਟ ਐਵਾਰਡੀ )ਨੇ ਸਮਾਰੋਹ ਵਿੱਚ ਆਪਣੇ ਸਵਾਗਤੀ ਭਾਸ਼ਣ ਵਿੱਚ ਵਿਚਾਰ ਰੱਖਦਿਆਂ ਕਿਹਾ ਕਿ ਹੁਣ ਪਿੰਡ ਮੁੱਗੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਮ ਹੁਣ ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੱਗੋਵਾਲ ਰੱਖਿਆ ਗਿਆ ਹੈ | ।ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਉੱਘੇ ਆਜ਼ਾਦੀ ਘੁਲਾਟੀਏ , ਗਦ਼ਰ ਪਾਰਟੀ ਦੇ‌ ਮੈਂਬਰ , ਆਦਿ ਧਰਮ ਮੰਡਲ ਦੇ ਬਾਨੀ ਅਤੇ ਸਾਬਕਾ ਐਮ. ਐਲ. ਏ. ਬਾਬੂ ਮੰਗੂ ਰਾਮ ਮੁੱਗੋਵਾਲ ਦੇ ਜਨਮ ਦਿਨ ਅਤੇ ਉਹਨਾਂ ਦੇ ਨਾਂ ਤੇ ਸਕੂਲ ਦਾ ਨਾਂ ਰੱਖਣ ਦੇ ਸ਼ੁੱਭ ਅਵਸਰ ਮੌਕੇ ਕਰਵਾਇਆ ਗਿਆ | ਸਮਾਰੋਹ ਵਿੱਚ ਪਹੁੰਚੇ ਸਮਾਜ- ਸੇਵੀ ਰੋਸ਼ਨ ਲਾਲ ਭਾਰਤੀ ਨੇ ਆਪਣੇ ਵਿਚਾਰਾਂ ਰਾਹੀਂ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੋ ਗਦਰੀ ਬਾਬਿਆਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਉਹ ਕਦੀ ਵੀ ਭੁਲਾਈ ਨਹੀਂ ਜਾ ਸਕਦੀ | ਗਦਰੀ ਬਾਬਿਆਂ ਦਾ ਜੋ ਸੰਕਲਪ ਲਿਆ ਹੋਇਆ ਸੀ ਉਹ ਉਨਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਪੂਰਾ ਕੀਤਾ ਅਤੇ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਇਆ | ਫਰੀਡਮ ਫਾਈਟਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਜ਼ੋ ਆਪਣੇ ਜੀਵਨ ਵਿੱਚ ਦੇਸ਼ ਕੌਮ ਲਈ ਜ਼ੋ ਸ਼ਲਾਘਾ ਯੋਗ ਕਾਰਜ ਕੀਤੇ ਹਨ ਉਹਨਾਂ ਦੁਆਰਾ ਕੀਤੇ ਕਾਰਜ਼ਾਂ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ | ਮਾਸਟਰ ਅਵਤਾਰ ਲੰਗੇਰੀ (ਸਟੇਟ ਅਵਾਰਡੀ) ਨੇ ਆਪਣੀ ਕਵਿਤਾ ਰਾਹੀ ਗ਼ਦਰੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਜੀਵਨ ਮਿਸ਼ਨ ਨੂੰ ਦਰਸਾਉਂਦੀ ਕਵਿਤਾ ਪੜ੍ਹ ਕੇ ਖੂਬ ਸਰੋਤਿਆਂ ਦਾ ਦਿਲ ਜਿੱਤ ਲਿਆ | ਸ਼੍ਰੀ ਫਕੀਰ ਚੰਦ ਜੱਸਲ ਪ੍ਰਧਾਨ ਪਾਵਰ ਆਫ ਸੋਸ਼ਲ ਯੁਨਿਟੀ ਗਰੁੱਪ ਨੇ ਬਾਬੂ ਜੀ ਦੇ ਜੀਵਨ ਸੰਘਰਸ਼ ਤੇ 26 ਜਨਵਰੀ ਦੇ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ।

ਇਸ ਪ੍ਰੋਗਰਾਮ ਵਿੱਚ ਬਾਬੂ‌ ਮੰਗੂ ਰਾਮ ਜੀ ਦੇ ਪੜਪੋਤੇ ਸ਼੍ਰੀ ਸੁਭਾਸ਼ ਗੰਗੜ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਇਹ ਪਿੰਡ ਮੁੱਗੋਵਾਲ ਦੇ ਹਰ ਨਾਗਰਿਕ ਦੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਨਾਮ ਇਸ ਨਾਮ ਜਾਣਿਆ ਜਾਵੇਗਾ| ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼-ਭਗਤੀ ਦੀਆਂ ਕਵਿਤਾਵਾਂ ਰਾਹੀਂ ਖੂਬ ਸਮਾਂ ਬੰਨਿਆਂ।ਇਸ ਪ੍ਰੋਗਰਾਮ ਵਿੱਚ ਵੱਖ ਵੱਖ ਉੱਘੀਆਂ ਸ਼ਖਸ਼ੀਅਤਾਂ ਨੇ 26 ਜਨਵਰੀ ਦੇ ਦਿਨ ਦੀ ਅਹਿਮੀਅਤ ਅਤੇ ਬਾਬੂ ਜੀ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਇਆ। ਇਸ ਸਮਾਰੋਹ ਵਿੱਚ ਸ ਰਜਿੰਦਰ ਠੇਕੇਦਾਰ ਜੀ ਅਹੁਦੇਦਾਰ ਬਸਪਾ ਪੰਜਾਬ, ਸ਼੍ਰੀ ਨਿਰਮਲ ਮੁੱਗੋਵਾਲ ਜੀ ਪੱਤਰਕਾਰ,ਸ਼੍ਰੀ ਹਰੀ ਕਿਸ਼ਨ ਜੀ ਸੇਵਾਮੁਕਤ ਅਧਿਆਪਕ,ਸ਼੍ਰੀ ਬਲਵੀਰ ਸਿੰਘ ਪੰਚਾਇਤ ਮੈਂਬਰ, ਸ਼੍ਰੀ ਸੁਖਵਿੰਦਰ ਸਿੰਘ ਸਾਬਕਾ ਸਰਪੰਚ,ਮੈਡਮ ਆਰਤੀ ਅਤੇ ਮੈਡਮ ਨੈਂਨਸੀ ਸ਼ਾਮਿਲ ਸਨ। ਇਹ ਪ੍ਰੋਗਰਾਮ ਮਾਸਟਰ ਸ: ਕਰਨੈਲ ਸਿੰਘ ਜੀ ਦੀ ਦੇਖ ਰੇਖ ਅਧੀਨ ਆਯੋਜਿਤ ਕੀਤਾ ਗਿਆ ਜਿਨ੍ਹਾਂ ਨੇ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸੰਬੰਧੀ ਵੀ ਚਾਨਣਾ ਪਾਇਆ। ਮੰਚ ਦਾ ਸੰਚਾਲਨ ਮੈਡਮ ਸੁਖਵਿੰਦਰ ਕੌਰ ਜੀ ਨੇ ਸੰਭਾਲਿਆ।ਅੰਤ ਵਿੱਚ ਮਾਸਟਰ ਸੰਦੀਪ ਜੀ‌ ਨੇ‌ ਸਾਰੀਆਂ ਪਹੁੰਚੀਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਦੇਸ਼ ਦੀ ਆਜ਼ਾਦੀ‌ ਦੇ ਘੋਲ ਵਿੱਚ ਕੁਰਬਾਨੀਆਂ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਜੀਵਨ ਸੰਘਰਸ਼ ਤੋਂ ਸੇਧ ਲੈ ਕੇ ਇੱਕ ਸੁਚੱਜੀ ਜੀਵਨ ਜਾਂਚ ਨੂੰ ਅਪਣਾਉਣ ਦਾ ਸੁਨੇਹਾ ਦਿੰਦਾ‌ ਹੋਇਆ ਲੋਕ ਮਨਾਂ ਤੇ ਅਮਿੱਟ ਛਾਪ ਛੱਡ ਗਿਆ।

Leave a Reply

Your email address will not be published. Required fields are marked *