*ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੀ ਟੀਮ ਨੇ ਦੋ ਕੱਪ ( ਪਹਿਲਾ ਅਤੇ ਦੂਜਾ ਸਥਾਨ) ਪਰਮੋਟਰਾ ਦੀ ਝੋਲੀ ਪਾਏ , ਪ੍ਰਬੰਧਕ ਹੋਏ ਗਦ ਗਦ*

Uncategorized
Spread the love

ਪੈਰਿਸ 25 ਅਗਸਤ (ਭੱਟੀ ਫਰਾਂਸ) ਯੂਰਪ ਕਬੱਡੀ ਫੈਡਰੇਸ਼ਨ ਵੱਲੋਂ ਯੂਰਪ ਭਰ ਵਿੱਚ ਕਰਵਾਏ ਜਾ ਰਹੇ ਯੂਰਪ ਕੱਪ, ਜਿਹੜੇ ਕਿ ਯੂਰਪ ਦੀਆ ਮੰਨੀਆ ਪ੍ਰਮੰਨੀਆ ਸਿਰੇ ਦੀਆਂ ਸੱਤ ਟੀਮਾਂ ਦਰਮਿਆਨ ਹੋ ਰਹੇ ਹਨ , ਵਿੱਚੋ ਬਸੰਤ ਸਿੰਘ ਪੰਜਹੱਥਾ ਦੀ ਸਲਾਹ ਨਾਲ ਟੀਮ ਮੈਨੇਜਰ ਜਿੰਦਰ ਸਿੰਘ ਵਿਰਕ ਵੱਲੋਂ ਤਿਆਰ ਕੀਤੀ ਕਬੱਡੀ ਦੀ ਟੀਮ ਨੇ ਬੈਲਜੀਅਮ ਵਿੱਚੋਂ ਦੂਸਰੇ ਸਥਾਨ ਵਾਲਾ ਅਤੇ ਕੋਲਨ ਜਰਮਨੀ ਵਿੱਚੋਂ ਪਹਿਲੇ ਸਥਾਨ ਵਾਲਾ ਯੂਰਪ ਕੱਪ ਜਿੱਤ ਕੇ ਅਪਣੀ ਹੋੋਦ ਦਾ ਲੋਹਾ ਮੰਨਵਾ ਲਿਆ ਹੈ , ਜਿਸ ਨਾਲ ਕਲੱਬ ਪ੍ਰਮੋਟਰਾ ਦੇ ਹਿਰਦੇ ਬਾਗੋ ਬਾਗ ਹਨ । ਵੈਸੇ ਇਸ ਕਲੱਬ ਦੀ ਵਾਗਡੋਰ ਬਸੰਤ ਸਿੰਘ ਪੰਜਹੱਥਾ ਜਿਹੜੇ ਕਿ ਕਲੱਬ ਦੇ ਸ੍ਰਪਰਸਤ ਵੀ ਹਨ ਦੇ ਨਾਲ ਨਾਲ , ਕਲੱਬ ਦੇ ਪਰਧਾਨ ਜਸਵੰਤ ਸਿੰਘ ਬਾਗੜੀ ਸਾਹਿਤ , ਰੇਸ਼ਮ ਸਿੰਘ ਪੁਰੇਵਾਲ ਸੀਨੀਅਰ ਮੀਤ ਪ੍ਰਧਾਨ , ਜਿੰਦਰ ਸਿੰਘ ਵਿਰਕ ਟੀਮ ਮੈਨੇਜਰ , ਮੀਤ ਪ੍ਰਧਾਨ ਗੁਰਦਿਆਲ ਸਿੰਘ ਪੱਡਾ ਮੀਤ ਪ੍ਰਧਾਨ , ਹਰਜੀਤ ਸਿੰਘ ਗੁਰਦਾਸ ਪੁਰ , ਜਨਰਲ ਸਕੱਤਰ , ਨਰਿੰਦਰ ਸਿੰਘ ਕਰਤਾਰਪੁਰ , ਜੋਇੰਟ ਸਕੱਤਰ, ਰਣਬੀਰ ਸਿੰਘ ਮਿਨਹਾਸ ਪ੍ਰੈਸ ਸਕੱਤਰ, ਪਰਮਿੰਦਰ ਸਿੰਘ ਪਰਹਾਰ ਖਜਾਨਚੀ , ਹਰਜੀਤ ਸਿੰਘ ਪਰਮਾਰ ਜੋਇੰਟ ਖਜਾਨਚੀ ਆਦਿ ਦੇ ਹੱਥੀਂ ਹੈ , ਜਦਕਿ ਕਲੱਬ ਦੇ ਮੈਂਬਰਾ ਕਰਮਵਾਰ , ਬਲਜਿੰਦਰ ਸਿੰਘ ਬੱਲ. ਗੁਰਪ੍ਰੀਤ ਸਿੰਘ ਤੇਜਾ, ਬਲਦੇਵ ਸਿੰਘ ਘੁੰਮਣ , ਅਮ੍ਰਿਤਪਾਲ ਸਿੰਘ ਪੰਜਹੱਥਾ , ਗੁਰਦੀਪ ਸਿੰਘ ਬਾਗੜੀ ਗੁਰਪ੍ਰੀਤ ਸਿੰਘ ਗੋਪੀ , ਰਾਜਬੀਰ ਸਿੰਘ ਸੰਧੂ ਮਾਣਿਕੇ , ਰਾਮ ਸਿੰਘ ਕੋਹੇਨੂਰ ਰੈਸਟੋਰੈਂਟ ਵਾਲੇ ਆਦਿ ਦਾ ਸਹਿਯੋਗ ਪ੍ਰਾਪਤ ਹੈ । 

                            ਹੁਣ ਦੇਖਣਾ ਇਹ ਬਣਦਾ ਹੈ ਕਿ ਯੂਰਪ ਕਬੱਡੀ ਫ਼ੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਸੀਜਨ ਦੇ ਰਹਿੰਦੇ ਚਾਰ ਕੱਪਾ ਨੂੰ ਕਿਹੜੀ ਟੀਮ ਜਿੱਤ ਕੇ ਆਪਣੇ ਪ੍ਰਮੋਟਰਾ ਦੀ ਹੌਸਲਾ ਹਫਜਾਈ ਕਰਦੀ ਹੈ ਕਿਉਂਕਿ ਇਸ ਵਾਰ ਹਰੇਕ ਕਲੱਬ ਕੋਲ ਵੱਢਖਾਣੇ ਜਾਫੀ ਅਤੇ ਧਾਕੜ ਧਾਵੀ ਹਨ ਦੇ ਕਾਰਨ ਕੋਈ ਵੀ ਕਲੱਬ ਨਿਰਨਾ ਨਹੀਂ ਕਰ ਸਕਦਾ ਕਿ ਬਾਜੀ ਕੌਣ ਮਾਰੇਗਾ 

                           

Leave a Reply

Your email address will not be published. Required fields are marked *