*ਭੂਲਪੁਰ ਅਤੇ ਉਸਦੇ ਆਸ ਪਾਸ ਦੇ ਪਿੰਡਾਂ ਦੇ ਸਿਰਕੱਢ ਨੇਤਾਵਾਂ, ਸਰਪੰਚਾਂ ਅਤੇ ਮੋਹਤਬਾਰਾਂ ਨੇ ਅਰਵਿੰਦਰ ਸਿੰਘ ਰਸੂਲਪੁਰ ਦਾ ਕੀਤਾ ਭਰਵਾਂ ਸੁਆਗਤ——ਕੁਲਦੀਪ ਸਿੰਘ ਖਾਲਸਾ*

Uncategorized
Spread the love

ਪੈਰਿਸ 3 ਅਕਤੂਬਰ (ਭੱਟੀ ਫਰਾਂਸ ) ਪਿੰਡ ਭੂਲਪੁਰ ਜਿਲ੍ਹਾ ਹੁਸ਼ਿਆਰਪੁਰ ਤੋੰ ਮਿਲੀਆਂ ਸੂਚਨਾਵਾਂ ਅਨੁਸਾਰ, ਅਰਵਿੰਦਰ ਸਿੰਘ ਰਸੂਲਪੁਰ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ, ਜਦੋਂ ਵਿਧਾਨ ਸਭਾ ਹਲਕਾ ਟਾਂਡਾ ਦਾ ਹਲਕਾ ਇੰਚਾਰਜ ਬਣਾਇਆ ਗਿਆ ਤਾਂ ਹਲਕਾ ਟਾਂਡਾ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ | ਬੀਤੇ ਕੱਲ ਹਲਕਾ ਇੰਚਾਰਜ ਬਣਨ ਉਪਰੰਤ ਜਦ ਰਸੂਲਪੁਰ ਸਾਹਿਬ, ਪਿੰਡ ਭੂਲਪੁਰ ਪਹੁੰਚੇ ਤਾਂ ਨਗਰ ਨਿਵਾਸੀਆਂ ਦੇ ਨਾਲ ਨਾਲ ਆਸ ਪਾਸ ਦੇ ਮੌਜੂਦਾ ਅਤੇ ਸਾਬਕਾ ਸਰਪੰਚਾਂ ਸਾਹਿਤ ਕਈ ਨੰਬਰਦਾਰਾਂ ਨੇ ਵੀ ਕੁਲਦੀਪ ਸਿੰਘ ਖਾਲਸਾ ਐੱਨ. ਆਰ. ਆਈ ਫਰਾਂਸ ਅਤੇ ਉਸਦੇ ਭਰਾਤਾ ਕੁਲਜੀਤ ਸਿੰਘ ਬਿੱਟੂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਨੇਤਾ ਵੀ ਹਨ ਦੀ ਰਹਿਨੁਮਾਈ ਹੇਠ ਦੋਹਾਂ ਭਰਾਵਾਂ ਨੇ ਰਸੂਲਪੁਰ ਦਾ ਭਰਵਾਂ ਸੁਆਗਤ ਕੀਤਾ | ਇਸ ਮੌਕੇ ਖਾਲਸਾ ਪਰਿਵਾਰ ਦੇ ਨਾਲ ਬੇਅੰਤ ਸਿੰਘ ਸਾਬਕਾ ਸਰਪੰਚ ਭੂਲਪੁਰ, ਜਥੇਦਾਰ ਗੁਰਨਾਮ ਸਿੰਘ ਸਰਕਲ ਪ੍ਰਧਾਨ ਟਾਂਡਾ, ਪ੍ਰਿਥੀਪਾਲ ਸਿੰਘ ਸਰਕਲ ਪ੍ਰਧਾਨ ਟਾਂਡਾ, ਸਵਰਣ ਸਿੰਘ ਜੋਰਾ, ਲਖਵਿੰਦਰ ਸਿੰਘ, ਹਰਭਜਨ ਸਿੰਘ ਜੀਤ ਲਾਲ ਸਾਬਕਾ ਸਰਪੰਚ ਪਿੰਡੀਖੇਰ, ਸਤਨਾਮ ਸਿੰਘ ਸਰਪੰਚ ਗੰਧੂਵਾਲ, ਬਚਨ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ, ਅਜੀਤ ਸਿੰਘ, ਅਜੈਬ ਸਿੰਘ, ਮਲਕੀਅਤ ਸਿੰਘ, ਸੁਖਦੇਵ ਸਿੰਘ, ਸੰਤੋਖ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ,ਬਲਵਿੰਦਰ ਸਿੰਘ,ਅਮਰੀਕ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ,ਮਨਜੀਤ ਸਿੰਘ, ਅੰਗਰੇਜ ਸਿੰਘ ਆਦਿ ਸ਼ਖਸ਼ੀਅਤਾਂ ਵੀ ਮੌਕੇ ਤੇ ਹਾਜਿਰ ਸਨ | ਰਸੂਲਪੁਰ ਨੇ ਵੀ ਆਪਣੀ ਆਉ ਭੁਗਤ ਤੋੰ ਖੁਸ਼ ਹੋ ਕੇ ਜਿੱਥੇ ਖਾਲਸਾ ਪਰਿਵਾਰ ਦਾ ਧੰਨਵਾਦ ਕੀਤਾ, ਉੱਥੇ ਹੀ ਮੌਕੇ ਤੇ ਹਾਜਿਰ ਸਾਰਿਆਂ ਸੱਜਣਾ ਨਾਲ ਵੀ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਜੋ ਮਾਣ ਤੁਸੀਂ ਮੈਨੂੰ ਬਖਸ਼ਿਆ ਹੈ, ਇਸਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਾਂਗਾ | ਦੂਸਰਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਪਰਮਾਤਮਾ ਨੇ ਮੈਨੂੰ ਜਿੱਤ ਬਖਸ਼ਣੀ ਹੈ | ਅੱਜ ਤੁਸੀਂ ਮੇਰਾ ਮਾਣ ਵਧਾਇਆ ਹੈ, ਆਉਣ ਵਾਲੇ ਸਮੇੰ ਵਿੱਚ ਮੈਂ ਵੀ ਚੋਣ ਜਿੱਤਣ ਉਪਰੰਤ ਤੁਹਾਡਾ ਸਾਰਿਆਂ ਦਾ ਮਾਣ ਵਧਾਵਾਂਗਾ | 

Leave a Reply

Your email address will not be published. Required fields are marked *