ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ(ਗਰੀਨ ਮਾਡਲ ਟਾਊਨ) ਨੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਜ਼ਿਲ੍ਹਾ ਬਾਲ ਭਲਾਈ ਗਰੁੱਪ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿੱਚ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਗਏ। ਇਸ ਵਿੱਚ ਕੁੱਲ 36 ਸਕੂਲਾਂ ਨੇ ਭਾਗ ਲਿਆ। ਦੱਸਵੀਂ ਜਮਾਤ ਦੀ ਵਿਦਿਆਰਥਣ ਸਿ੍ਰਸ਼ਟੀ ਆਹੂਜਾ ਨੇ ਵਾਈਟ ਗਰੁੱਪ ਵਿੱਚ ਪਹਿਲਾ, ਗਰੀਨ ਮਾਡਲ ਟਾਊਨ ਬ੍ਰਾਂਚ ਦੀ ਚੌਥੀ ਜਮਾਤ ਦੀ ਨਵਿਆ ਭੱਲਾ ਅਤੇ ਪ੍ਰਭਸਿਮਰਨ ਕੌਰ ਨੇ ਗਰੀਨ ਗਰੁੱਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਦੱਸਵੀਂ ਜਮਾਤ ਦੇ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਸਰਵਿੰਦਰ ਨੇ ਕੌਂਸੋਲੇਸ਼ਨ ਇਨਾਮ ਹਾਸਲ ਕੀਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ.ਡੀ.ਐਮ ਜਲੰਧਰ-1 ਜੈ ਇੰਦਰ ਸਿੰਘ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਸ਼੍ਰੀ ਰਾਜੀਵ ਪਾਲੀਵਾਲ (ਗਰੀਨ ਮਾਡਲ ਟਾਊਨ) ਅਤੇ ਸ਼੍ਰੀਮਤੀ ਸੋਨਾਲੀ ਮਨੋਚਾ (ਸੀਜੇਆਰ) ਨੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।





