*ਬੇਰਹਿਮੀ ਪਤੀ ਨੇ ਸਹੁਰੇ ਘਰ ਜਾ ਕੇ ਪਤਨੀ,ਬੇਟਾ ਬੇਟੀ, ਤੇ ਸੱਸ ਸਹੁਰੇ ਨੂੰ ਜਿੰਦਾ ਪੈਟਰੋਲ ਪਾ ਕੇ ਸਾੜਿਆ ,ਦੋਸ਼ੀ ਫਰਾਰ*

देश पंजाब
Spread the love

ਦਾ ਮਿਰਰ ਪੰਜਾਬ
ਮਹਿਤਪੁਰ- ਬੀਤੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ,28 ,ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ,7 ਸੱਸ ਜੰਗਿਦਰੋ ਬਾਈ,ਸੁਹਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ ਸੋ ਦਿਹਾੜੀ ਮਹਿਨਤ ਮਜਦੂਰੀ ਕਰਕੇ ਦੋ ਵਕਤ ਦੀ ਰੋਟੀ ਕਮਾਉਦਾ ਸੀ। ਸੁਰਜਨ ਸਿੰਘ ਨੇ 8 ਕੁਝ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ । ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਪਰਮਜੀਤ ਕੌਰ ਪਤੀ ਦੀ ਮੌਤ ਮਗਰੋਂ ਆਪਣੇ ਦੋ ਬੱਚੇ ਗੁਲਮੋਹਰ ਤੇ ਅਰਸ਼ਦੀਪ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਸੁਰਜਨ ਸਿੰਘ ਮਹਿਨਤ ਮਜਦੂਰੀ ਕਰਕੇ ਧੀ ਤੇ ਉਸ ਦੇ ਦੋਵਾਂ ਬੱਚਿਆਂ ਨੂੰ ਪਾਲਣ ਲੱਗ ਪਿਆ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਆਪਣੇ ਸੂਹਰੇ ਘਰ ਚੱਲੀ ਗਈ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾਂ ਰਿਹਾ ਸੀ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਕਾਲੂ ਨਸ਼ਾ ਕਰਕੇ ਪਤਨੀ ਤੇ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਲੱਗ ਪਿਆ। ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਕੱਲ ਰਾਤ ਕਾਲੂ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ । ਕਾਲੂ ਨੇ ਪਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ,ਧੀ ਦੋਹਤਾ ਦੋਹਤੀ ਦੀ ਮੌਤ ਹੋ ਗਈ। ਦੋਸ਼ੀ ਅੱਗ ਲਗਾ ਕੇ ਆਪਣੀ ਪਤਨੀ ਨੂੰ ਕਹਿ ਕੇ ਗਿਆ ਕੇ ਉਸ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਫਰਾਰ ਹੋ ਗਿਆ।

Leave a Reply

Your email address will not be published. Required fields are marked *