*ਡਾ .ਗੁਰਵਿੰਦਰ ਸਿੰਘ ਸਮਰਾ ਭੇਸ ਬਦਲ ਕੇ ਪਟਨਾ ਸਾਹਿਬ ਪਹੁੰਚੇ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੋਇਆ ਰਫੂ ਚੱਕਰ*

पंजाब
Spread the love

ਦਾ ਮਿਰਰ ਪੰਜਾਬ
ਜਲੰਧਰ/ਪਟਨਾ 19 ਅਕਤੂਬਰ :- ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਡਾ: ਗੁਰਵਿੰਦਰ ਸਿੰਘ ਸਮਰਾ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਡਾ: ਸਮਰਾ ਦਾ ਇੱਕ ਹੋਰ ਵਿਵਾਦ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅੱਜ ਡਾ. ਸਮਰਾ ਆਪਣਾ ਭੇਸ ਬਦਲ ਕੇ ਸ੍ਰੀ ਪਟਨਾ ਸਾਹਿਬ ਪਹੁੰਚਿਆ ਅਤੇ ਪੁਲਸ ਦੇ ਆਉਣ ਤੋਂ ਪਹਿਲਾਂ ਰਫੂਚੱਕਰ ਹੋ ਗਿਆ ।


ਕਿਉਂਕਿ ਪਟਨਾ ਥਾਣੇ ਵਿੱਚ ਡਾਕਟਰ ਸਮਰਾ ਦੇ ਖਿਲਾਫ ਪਹਿਲਾਂ ਹੀ ਐਫਆਈਆਰ ਦਰਜ ਹੈ, ਪੁਲਿਸ ਇਸ ਐੱਫਆਈਆਰ ਤੇ ਆਧਾਰਿਤ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ ਕਿਉਂਕਿ ਡਾਕਟਰ ਸਮਰਾ ਦੀ ਜ਼ਮਾਨਤ ਅਜੇ ਤੱਕ ਜਾਰੀ ਨਹੀਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਸਾਹਿਬ ਨੂੰ ਡਾ: ਸਮਰਾ ਦੇ ਭੇਸ ਬਦਲ ਕੇ ਆਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪਟਨਾ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਕੀਤੀ ਕਿਉਂਕਿ ਡਾ: ਸਮਰਾ ਕਈ ਵਾਰ ਜਥੇਦਾਰ ਸਾਹਿਬ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕੇ ਹਨ ਅਤੇ ਉਨ੍ਹਾਂ ‘ਤੇ ਵਾਰ-ਵਾਰ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ,ਡਾ ਗੁਰਵਿੰਦਰ ਸਿੰਘ ਸਮਰਾ ਦੇ ਫ਼ਰਾਰ ਹੋਣ ਤੋਂ ਬਾਅਦ ਪਟਨਾ ਪੁਲੀਸ ਵੱਲੋਂ ਉਸ ਨੂੰ ਲੱਭਣ ਦੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।ਅਤੇ ਇਹ ਵੀ ਦੱਸਣਯੋਗ ਹੈ ਕਿ ਡਾ ਗੁਰਵਿੰਦਰ ਸਿੰਘ ਸਮਰਾ ਵੱਲੋਂ ਪਟਨਾ ਸਾਹਿਬ ਵਿਖੇ ਨਕਲੀ ਸੋਨਾ ਦਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ।ਜ਼ਿਕਰਯੋਗ ਹੈ ਕਿ ਡਾ ਗੁਰਵਿੰਦਰ ਸਮਰਾ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ ਉਸ ਖ਼ਿਲਾਫ਼ ਪਿਛਲੇ ਸਮੇਂ ਦੌਰਾਨ ਪੰਜਾਬ ਪੁਲੀਸ ਨੇ ਕਈ ਕੇਸ ਦਰਜ ਕੀਤੇ ਅਤੇ ਕਈਆਂ ਦੇ ਕੇਸਾਂ ਵਿਚ ਡਾ ਗੁਰਵਿੰਦਰ ਸਮਰਾ ਨੂੰ ਸਜ਼ਾ ਮਿਲ ਚੁੱਕੀ ਹੈ ।

Leave a Reply

Your email address will not be published. Required fields are marked *