*ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾਡ਼ਾ ਬੜੀ ਸ਼ਰਧਾ ਪੂਰਬਕ ਮਨਾਇਆ ਜਾਵੇਗਾ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ )-ਧੰਨ-ਧੰਨ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਮਹਾਰਾਜ ਜੀਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਨਵੰਬਰ 8 ਦਿਨ ਮੰਗਲਵਾਰ ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ 2.00 ਵਜੇ ਤੱਕ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ l

ਇਸੇ ਸਬੰਧੀ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਪ੍ਰਭਾਤ ਫੇਰੀਆਂ 31 ਅਕਤੂਬਰ ਤੋਂ 4 ਨਵੰਬਰ ਤੱਕ ਰੋਜ਼ਾਨਾਂ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਣਗੀਆਂ ।ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਬੀਬੀ ਜਸਬੀਰ ਕੌਰ ਜੀ ਦੇ ਪ੍ਰੀਵਾਰ ਵੱਲੋਂ ਹੋਵੇਗੀ।ਅਖੰਡ ਪਾਠ ਸਾਹਿਬ ਦੀ ਸੇਵਾ ਗੁਰੂ ਰਾਮਦਾਸ ਸਵੀਟਸ, ਪ੍ਰਤਾਪ ਬਾਗ, ਵੱਲੋਂ ਹੋਵੇਗੀ ।
ਸ.ਗੁਰਮੀਤ ਸਿੰਘ ਨੇ ਅੱਗੇ ਦੱਸਿਆ ਕਿ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 11.00 ਪਾਏ ਜਾਣਗੇ ।ਇਸ ਉਪਰੰਤ ਭਾਈ ਹੀਰਾ ਸਿੰਘ ਜੀ (ਕਥਾ ਵਿਚਾਰ), ਭਾਈ ਬਲਵੀਰ ਸਿੰਘ ਜੀ (ਕੀਰਤਨ), ਇਸਤਰੀ ਸਤਿਸੰਗ ਸਭਾ (ਕੀਰਤਨ) ,ਭਾਈ ਕੁਲਤਾਰ ਸਿੰਘ ਜੀ ਰਜਵਾਲ (ਕੀਰਤਨ) ਦੇ ਰਾਹੀਂ ਗੁਰੂ ਨਾਲ ਜੋਡ਼ਨਗੇ ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਸ਼ਾਮ ਵੇਲੇ ਪਾਠ ਸ੍ਰੀ ਰਹਿਰਾਸ ਸਾਹਿਬ ਜੀ ਦੇ ਉਪਰੰਤ ਦੀਵਾਨ ਕੀਰਤਨ ਭਾਈ ਬਲਵੀਰ ਸਿੰਘ ਜੀ ।ਇਸੇ ਤਰ੍ਹਾਂ ਸ਼ਾਮ ਵੇਲੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਤੇ ਪ੍ਰਸ਼ਨ ਉਤੱਰ ਪੁੱਛੇ ਜਾਣਗੇ ਅਤੇ ਇਸ ਤੋਂ ਬਾਅਦ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਜਾਣਗੇ ।ਅਰਦਾਸ ਅਤੇ ਸਮਾਪਤੀ ਉਪਰੰਤ ਦੁੱਧ, ਮਿਠਾਈਆਂ ਦੇ ਲੰਗਰ ਅਤੁੱਟ ਵਰਤਣਗੇ ਜੀ ।ਰਾਤ 8.30 ਵਜੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ।

 

Leave a Reply

Your email address will not be published. Required fields are marked *