*ਪਾਕਿਸਤਾਨ ਦੇ ਗੁਜਰਾਂਵਾਲਾ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਮਲਾ, ਪੈਰਾਂ ਉੱਤੇ ਲਗੀਆਂ ਗੋਲੀਆਂ*

देश पंजाब
Spread the love

ਗੁਜਰਾਂਵਾਲਾ (ਦਾ ਮਿਰਰ ਪੰਜਾਬ)-ਪਾਕਿਸਤਾਨ ਦੇ ਗੁਜਰਾਂਵਾਲਾ ਦੇ ਅੱਲਾ ਹੂ ਚੌਕ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਇਮਰਾਨ ਨੂੰ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਚਾਰ ਮੈਂਬਰੀ ਟੀਮ ਬਣਾਈ ਗਈ ਹੈ। ਡਾਕਟਰ ਫੈਜ਼ਲ ਟੀਮ ਦੇ ਮੁਖੀ ਹੋਣਗੇ। ਖਬਰਾਂ ਮੁਤਾਬਕ ਗੋਲੀਬਾਰੀ ‘ਚ ਇਮਰਾਨ ਖਾਨ ਤੋਂ ਇਲਾਵਾ ਫੈਜ਼ਲ ਜਾਵੇਦ, ਅਹਿਮਦ ਚੱਟਾ ਅਤੇ ਚੌਧਰੀ ਯੂਸਫ ਜ਼ਖਮੀ ਹੋ ਗਏ। ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕੁੱਲ 6 ਲੋਕ ਜ਼ਖਮੀ ਹੋ ਗਏ ਹਨ। ਗੋਲੀਬਾਰੀ ਦੀ ਘਟਨਾ ਇਮਰਾਨ ਖਾਨ ਦੇ ਮਾਰਚ ਦੌਰਾਨ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਨ੍ਹਾਂ ‘ਚੋਂ ਇਕ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *