*ਸਟੇਟ ਬੈਂਕ ਆਫ਼ ਇੰਡੀਆ ਐਸ ਸੀ/ਐਸ ਟੀ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵੱਲੋਂ “ਸਰਕਲ ਐਨੂਅਲ ਜਨਰਲ ਕਾਊਂਸਿਲ” ਭਲਕੇ ਜਲੰਧਰ ਵਿਖੇ*

Uncategorized
Spread the love

ਜਲੰਧਰ 05 ਨਵੰਬਰ (ਦਾ ਮਿਰਰ ਪੰਜਾਬ)-ਸਟੇਟ ਬੈਂਕ ਆਫ਼ ਇੰਡੀਆ ਐਸ ਸੀ/ਐਸ ਟੀ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਵੱਲੋਂ “ਸਰਕਲ ਐਨੂਅਲ ਜਨਰਲ ਕਾਊਂਸਿਲ” 06 ਨਵੰਬਰ 2022 ਨੂੰ ਹੋਟਲ ਰਣਵੀਰ ਕਲਾਸਿਕ ਪਠਾਨਕੋਟ ਚੌਕ ਜਲੰਧਰ ਵਿਖੇ ਸਵੇਰੇ 10 ਵਜੇ ਕਰਵਾਈ ਜਾ ਰਹੀ ਹੈ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼੍ਰੀ ਸੌਦਾਗਰ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਇੰਦਾਲ, ਸ਼੍ਰੀ ਸੇਵਾ ਸਿੰਘ ਡੀ ਜੀ ਐਸ ਅਤੇ ਪ੍ਰਵੀਨ ਕੁਮਾਰ ਮਡਿਊਲ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਸਮਾਗਮ ਵਿੱਚ ਵਿਚ ਸ਼੍ਰੀ ਵਿਜੇ ਕੁਮਾਰ ਸਾਪਲਾ ਚੇਅਰਮੈਨ ਨੈਸ਼ਨਲ ਕਮਿਸ਼ਨ ਸ਼ਡਿਊਲਡ ਕਾਸਟ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਓ ਪੀ ਇੰਦਾਲ (ਫਾਊਡਰ ਮੈਂਬਰ ਐਸ ਬੀ ਆਈ ਸੇਵਾ) ਤੋਂ ਇਲਾਵਾ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਜਲੰਧਰ ਦੇ ਗੱਦੀ ਨਸ਼ੀਨ ਸ੍ਰੀਮਾਨ ਸੰਤ ਬਾਬਾ ਨਿਰਮੇਲ ਦਾਸ ਜੀ (ਬਾਬੇ ਜੌੜੇ) ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ) ਪੰਜਾਬ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣਗੇ ਅਤੇ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।ਇਸ ਸਮਾਗਮ ਵਿੱਚ ਪਟਿਆਲਾ, ਬਠਿੰਡਾ, ਲੁਧਿਆਣਾ, ਪੰਚਕੂਲਾ, ਰੋਹਤਕ, ਮੋਹਾਲੀ, ਜੰਮੂ, ਸ਼ਿਮਲਾ ਤੋਂ ਐਸੋਸੀਏਸ਼ਨ ਦੇ ਮੈਂਬਰ ਹਿੱਸਾ ਲੈਣਗੇ।

Leave a Reply

Your email address will not be published. Required fields are marked *