ਪੈਰਿਸ 30 ਸਤੰਬਰ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਜੰਡਿਆਲਾ ਤੋੰ ਬਾਅਦ ਖੇਮਕਰਨ ਵਿੱਚ ਵੀ ਪੰਜਾਬ ਦਾ ਯੂਥ ਹਜਾਰਾਂ ਦੇ ਹਿਸਾਬ ਨਾਲ ਪਾਰਟੀ ਵੱਲੋਂ ਰੱਖੀ ਗਈ ਛੋਟੀ ਜਿਹੀ ਰੈਲੀ ਵਿੱਚ ਪਹੁੰਚ ਗਿਆ, ਜਿਸਦਾ ਅੰਦਾਜਾ ਪ੍ਰਬੰਧਕਾਂ ਨੂੰ ਵੀ ਨਹੀਂ ਸੀ | ਯੂਰਪੀਅਨ ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਟ ਕਰਨ ਅਤੇ ਮੁੜ ਤੋੰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਯੁਥ ਹਜਾਰਾਂ ਦੇ ਹਿਸਾਬ ਨਾਲ ਸੜਕਾਂ ਤੇ ਆਣ ਨਿਤਰਿਆ, ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ | ਇਸ ਇਕੱਠ ਨੂੰ ਦੇਖ ਕੇ ਖੇਮਕਰਨ ਅਤੇ ਇਸਦੇ ਆਸ ਪਾਸ ਦੇ ਸਿਰਕੱਢ ਅਕਾਲੀ ਲੀਡਰ ਗਦ ਗਦ ਹੋ ਰਹੇ ਸਨ | ਰੈਲੀ ਨੂੰ ਇਲਾਕੇ ਦੇ ਹਰੇਕ ਸਿਰਕੱਢ ਅਕਾਲੀ ਲੀਡਰਾਂ ਨੇ ਸੰਬੋਧਨ ਵੀ ਕੀਤਾ | ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਅਤੇ ਚਰਨਜੀਤ ਸਿੰਘ ਬਰਾੜ ਨੇ ਲੋਕਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਹੁਣ ਲੱਗਦਾ ਹੈਏ ਕਿ ਲੋਕ ਭਗਵੰਤ ਮਾਣ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਪੰਜਾਬ ‘ਚ ਅਕਾਲੀਆਂ ਦੀ ਸਰਕਾਰ ਦੁਬਾਰਾ ਬਣਾਉਣਾ ਚਾਹੁੰਦੇ ਹਨ |





