ਪੈਰਿਸ 25 ਜਨਵਰੀ (ਭੱਟੀ ਫਰਾਂਸ ) ਪੈਰਿਸ ਤੋਂ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਅਹੁਦੇਦਾਰਾ ਅਤੇ ਮੈਬਰਾਂ ਦੀ ਤਰਫੋ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਨੇ ਫਰਾਂਸ ਨਿਵਾਸੀ ਜਗਜੀਤ ਸਿੰਘ ਚੀਮਾ ਦੇ ਵੱਡੇ ਭਰਾਤਾ ਹਰੀ ਸਿੰਘ ਚੀਮਾ ਜਿਸਦੀ ਕਿ ਇੱਕ ਐਕਸੀਡੈਟ ਦਰਮਿਆਨ ਮੌਤ ਹੋ ਗਈ ਹੈ ਦੀ ਦਰਦਨਾਕ ਮੌਤ ਉਪਰ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ ਅਤੇ ਕਿਹਾ ਕਿ ਅਸੀਂ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਸ ਵਿਛੁੜੀ ਹੋਈ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਿੱਛੇ ਚੀਮਾ ਪ੍ਰੀਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ । ਅਸੀਂ ਦੋਵੇਂ ਜਣੇ ਚੀਮਾ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਜਗਜੀਤ ਸਿੰਘ ਚੀਮਾ ਨੂੰ ਭਰਾ ਦੀ ਮੌਤ ਨਾਲ ਜਿਹੜਾ ਕਸ਼ਟ ਪਹੁੰਚਿਆ ਹੈ ਪ੍ਰਮਾਤਮਾ ਕਰੇ ਕਿ ਇਹੋ ਜਿਹਾ ਕਸ਼ਟ ਅਤੇ ਸਦਮਾ ਕਿਸੇ ਨੂੰ ਵੀ ਨਾ ਲੱਗੇ ।