ਪੈਰਿਸ 27 ਜੁਲਾਈ ( ਭੱਟੀ ਫਰਾਂਸ ) ਫਰਾਂਸ ਤੋਂ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਸਰਪਰਸਤ ਜਸਵੰਤ ਸਿੰਘ ਭਦਾਸ , ਪਰਧਾਨ ਲਖਵਿੰਦਰ ਸਿੰਘ ਮੁਲਤਾਨੀ , ਸੀਨੀਅਰ ਮੀਤ ਪਰਧਾਨ ਸੰਦੀਪ ਸਿੰਘ ਵਡਾਲਾ , ਟੀਮ ਮੈਨੇਜਰ ਮਿੰਟੂ ਬੋਦੀ , ਸੈਕਟਰੀ ਅਜੀਤ ਸਿੰਘ ਲੰਬੜ , ਸੀਨੀਅਰ ਮੈਬਰ ਨਿੱਕਾ ਗੁਰਦਾਸਪੁਰ, ਫੈਡਰੇਸ਼ਨ ਮੈਬਰ ਸੰਨੀ ਘੋਤੜਾ, ਕੋਚ ਮਨਜੀਤ ਸਿੰਘ ਮਾਨ ਅਤੇ ਦਲਜੀਤ ਸਿੰਘ ਰੇਡਰ ਨੇ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਿਹੜਾ ਟੂਰਨਾਮੈਂਟ ਅਸੀਂ ਇਕੱਤੀ ਜੁਲਾਈ ਨੂੰ ਕਰਵਾ ਰਹੇ ਹਾਂ ਉਸਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਹਨ । ਫਰਾਂਸ ਦੇ ਦਰਸ਼ਕਾ, ਖਿਡਾਰੀਆਂ ਅਤੇ ਫਰਾਂਸ ਦੇ ਸਮੂੰਹ ਕਲੱਬਾ ਦੇ ਪਰਬੰਧਕਾ ਨੂੰ ਸਾਡੇ ਵੱਲੋਂ ਸਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਹੁੰਮ ਹੁਮਾ ਕੇ ਟੂਰਨਾਮੈਂਟ ਵਾਲੇ ਦਿਨ ਗਰਾਊਂਡ ਵਿੱਚ ਪਹੁੰਚੋ ਅਤੇ ਪਰਬੰਧਕਾ ਦੀ ਹੌਸਲਾ ਹਫਜਾਈ ਕਰਦੇ ਹੋਏ ਮੇਲੇ ਦੀ ਰੌਣਕ ਵਧਾਉ। ਦੂਸਰੇ ਪਾਸੇ ਅਸੀਂ ਵੀ ਭਰਭੂਰ ਕੋਸ਼ਿਸ਼ ਕਰਾਗੇ ਕਿ ਖੇਡ ਮੇਲਾ ਦੇਖਣ ਆਏ ਹਰੇਕ ਦਰਸ਼ਕ , ਖਿਡਾਰੀਆ ਅਤੇ ਕਲੱਬਾ ਦੇ ਪਰਬੰਧਕਾ ਦਾ ਦਿਲ ਦੀਆਂ ਗਹਿਰਾਹੀਆ ਵਿੱਚੋ ਪੂਰਨ ਸਤਿਕਾਰ ਕਰੀਏ ਕਿੁਉਕਿ ਇਹ ਮੇਲਾ ਸਾਡਾ ਇਕੱਲਿਆ ਦਾ ਨਾ ਹੋ ਕੇ ਤੁਹਡਾ ਸਭਨਾਂ ਦਾ ਸਾਝਾ ਖੇਡ ਮੇਲਾ ਹੈ। ਇਸ ਕਰਕੇ ਸਾਡਾ ਕੋਈ ਵੀ ਸਤਿਕਾਰ ਯੋਗ ਵੀਰ , ਦਰਸ਼ਕ , ਟੀਮ ਪਰਬੰਧਕ ਜਾਂ ਖਿਡਾਰੀ ਕਿਸੇ ਵੀ ਪਰਕਾਰ ਦਾ ਨਸ਼ਾ ਕਰਕੇ ਨਾ ਆਵੇ , ਮਿਹਰਬਾਨੀ ਹੋਵੇਗੀ । ਦੂਸਰਾ ਜੇਕਰ ਇਹੋ ਜਿਹੀ ਹਾਲਤ ਵਿੱਚ ਕੋਈ ਸ਼ੱਕੀ ਕਾਬੂ ਆ ਜਾਦਾਂ ਹੈ ਤਾਂ ਸਕਿੁਰਿਟੀ ਵਾਲੇ ਉਸਨੂੰ ਗਰਾਊਂਡ ਵਿਚੋਂ ਬਾਹਰ ਕੱਢ ਸਕਦੇ ਹਨ, ਫਿਰ ਪਰਬੰਧਕ ਕੁਝ ਨਹੀਂ ਕਰ ਸਕਣਗੇ।





