ਪੈਰਿਸ / ਚੰਡੀਗੜ੍ਹ 25 ਜਨਵਰੀ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤੀ ਦੇਣ ਵਾਸਤੇ ਕੁਝ ਨਵੀਆਂ ਨਿਯੁਕਤੀਆ ਕੀਤੀਆਂ ਹਨ , ਜਿਸਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਇਕਾਈ ਭਰਭੂਰ ਸ਼ਲਾਘਾ ਕਰਦੀ ਹੈ ।

ਨਵੀਆਂ ਨਿਯੁਕਤੀ ਅਨੁਸਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸਰਦਾਰ ਬਾਦਲ ਨੇ ਜਿੱਥੇ ਆਪਣਾ ਸਿਆਸੀ ਸਕੱਤਰ ਨਿਯੁਕਤ ਕੀਤਾ ਹੈ ਉਥੇ ਹੀ ਪਾਰਟੀ ਦੇ ਬੁਲਾਰੇ ਦੇ ਨਾਲ ਨਾਲ ਮੀਡੀਆ ਇੰਚਾਰਜ ਵੀ ਬਣਾਇਆ ਹੈ ਜਿਸਦੇ ਕਿ ਬਰਾੜ ਸਾਹਿਬ ਯੋਗ ਵੀ ਹਨ । ਇਸੇਤਰਾ ਹੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਨਰਲ ਸਕੱਤਰ ਨੂੰ ਐਸ.ਉ.ਆਈ ਦਾ ਕੋਆਰਡੀਨੇਟ , ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਲੀਗਲ ਵਿੰਗ ਦਾ ਪ੍ਰਧਾਨ ਅਤੇ ਪ੍ਰਮਬੰਸ ਸਿੰਘ ਰੋਮਾਣਾ ਨੂੰ ਸੋਸ਼ਲ ਮੀਡੀਆ ਦਾ ਕੋਆਰਡੀਨੇਟ ਅਤੇ ਨਸ਼ੱਤਰ ਸਿੰਘ ਗਿੱਲ ਨੂੰ ਦੁਬਾਰਾ ਆਈ ਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ । ਜਗਵੰਤ ਸਿੰਘ ਲਹਿਰਾ ਇਟਲੀ , ਲਖਵਿੰਦਰ ਸਿੰਘ ਡੋਗਰਾਵਾਲ, ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫਤਿਹਗੜ , ਹਰਦੀਪ ਸਿੰਘ ਬੋਦਲ, ਲਾਭ ਸਿੰਘ ਭੰਗੂ ਸਪੇਨ ਅਤੇ ਇਕਬਾਲ ਸਿੰਘ ਭੱਟੀ ਫਰਾਂਸ ਆਦਿ ਨੇ ਇਨ੍ਹਾਂ ਨਿਯੁਕਤੀਆ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਪੰਜਾ ਦੀਆਂ ਯੋਗਤਾ ਨੂੰ ਦੇਖਦੇ ਹੋਏ ਜਿਹੜੀਆਂ ਨਿਯੁਕਤੀਆ ਕੀਤੀਆਂ ਹਨ ਅਸੀਂ ਉਸਦੀ ਭਰਭੂਰ ਸ਼ਲਾਘਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਸਾਰੇ ਹੀ ਚੁਣੇ ਗਏ ਨਵੇਂ ਅਹੁਦੇਦਾਰ ਪਾਰਟੀ ਦੀ ਮਜਬੂਤੀ ਵਾਸਤੇ ਦਿਨ ਰਾਤ ਇੱਕ ਕਰ ਦੇਣਗੇ।





