ਪੈਰਿਸ 04 ਅਪ੍ਰੈਲ (ਭੱਟੀ ਫਰਾਂਸ ) ਸ਼੍ਰੀ ਦਮਦਮਾ ਸਾਹਿਬ ਜੀ ਦੇ ਸਬਕਾ ਜਥੇਦਾਰ ਅਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ ਜਿਹੜੇ ਕਿ ਯੂ .ਕੇ ਦੌਰੇ ਤੇ ਗੁਰਦਵਾਰਾ ਵੁਲਵਰਹੈਪਟਨ ਦੀ ਪ੍ਰਬੰਧੱਕ ਕਮੇਟੀ ਦੇ ਸੱਦੇ ਤੇ ਉਚੇਚੇ ਤੌਰ ਤੇ ਇੰਗਲੈਂਡ ਆਏ ਹੋਏ ਹਨ ,ਦੇ ਬਾਰੇ

ਬਾਬਾ ਦਾਦੂਵਾਲ ਦੇ ਸਾਥੀ ਬਰਾੜ ਸਾਹਿਬ ਜਿਹੜੇ ਕਿ ਬਾਬਾ ਜੀ ਦੇ ਨਾਲ ਹੀ ਯੂ ਕੇ ਆਏ ਹੋਏ ਹਨ ਦੇ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ ਬਾਬਾ ਜੀ ਨੇ ਬੀਤੇ ਕੱਲ ਵਿਆਖਿਆ ਸਾਹਿਤ ਕਥਾ ਕਰਕੇ ਗੁਰਦਵਾਰਾ ਸਾਹਿਬ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਚਰਨਾਂ ਨਾਲ ਜੁੜਨ ਦਾ ਵਲ ਦੱਸਿਆ | ਮਿਲੀ ਜਾਣਕਾਰੀ ਮੁਤਾਬਿਕ ਬਾਬਾ ਜੀ ਆਪਣੇ ਦਸ ਦਿਨਾਂ ਯੂ.ਕੇ ਦੀ ਫੇਰੀ ਦੌਰਾਨ ਗੁਰਦਵਾਰਾ ਵੁਲਵਰਹੈਪਟਨ ਤੋਂ ਬਿਨਾਂ ਯੂ.ਕੇ ਦੇ ਹੋਰਨਾਂ ਗੁਰਦਵਾਰਿਆਂ ਵਿੱਚ ਵੀ ਹਾਜਰੀ ਲਗਵਾਉਂਣਗੇ |





