ਜਲੰਧਰ (ਦਾ ਮਿਰਰ ਪੰਜਾਬ)-ਐਨ ਆਰ ਆਈ ਪਰਤਾਪ ਸਿੰਘ ਵਾਸੀ ਰਾਏਪੁਰ ਨੇ ਬੀਜੇਪੀ ਲੀਡਰ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮਕੜ ਉੱਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਵੀ ਇਸ ਮਾਮਲੇ ਚ ਸਾਡੀ ਇੱਕ ਨਹੀਂ ਸੁਣੀ ਉਲਟਾ ਦੋਸ਼ੀਆਂ ਦੇ ਨਾਲ ਖੜੀ ਹੋਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਵੀ ਹਾਜ਼ਰ ਸਨ।
ਪ੍ਰੈਸ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਪੁੱਤਰ ਆਤਮਾ ਸਿੰਘ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਨੇ ਕਿਹਾ ਕਿ ਮੇਰੀ ਪਿੰਡ ਰਾਏਪੁਰ ਰਸੂਲਪੁਰ ਵਿਚ ਲਗ ਪਗ ਛੇ ਏਕੜ ਖੇਤੀ ਬਾੜੀ ਵਾਲੀ ਜਮੀਨ ਹੈ ਜੋ ਮੇਰੇ ਕਬਜੇ ਹੇਠ ਹੈ। ਸਰਬਜੀਤ ਸਿੰਘ ਮੱਕੜ ਪੁੱਤਰ ਰੌਸ਼ਨ ਸਿੰਘ ਵਾਸੀ 14 ਸ਼ਹੀਦ ਊਧਮ ਸਿੰਘ ਨਗਰ ਜਲੰਧਰ ਨੇ ਜਾਅਲੀ ਬਿਆਨਾ ਤਿਆਰ ਕਰ ਲਿਆ ਸੀ ਅਤੇ ਧੋਖੇ ਨਾਲ ਮੇਰੀ ਜਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਪਰ ਮਾਨਯੋਗ ਅਦਾਲਤ ਜਲੰਧਰ ਨੇ ਕੇਸ ਮੇਰੇ ਹਕ ਵਿਚ ਮਿਤੀ 25-7-2019 ਨੂੰ ਕਰ ਦਿਤਾ ਸੀ।
ਹੁਣ ਮਿਤੀ 2-3-2023 ਨੂੰ ਸਵੇਰੇ ਸਵੇਰੇ ਸਰਬਜੀਤ ਸਿੰਘ ਮੱਕੜ ਉਕਤ ਨੇ ਆਪਣੇ ਕੁਝ ਤਾਕਤਵਾਰ ਲੋਕ ਮੇਰੀ ਜਮੀਨ ਉਪਰ ਨਜਾਇਜ ਤੌਰ ਤੇ ਕਬਜਾ ਕਰਨ ਲਈ ਭੇਜੇ | ਮੈਂ ਪਿੰਡ ਰਾਏਪੁਰ ਰਸੂਲਪੁਰ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਨਾ ਨੂੰ ਰੋਕ ਦਿੱਤਾ | ਸਰਬਜੀਤ ਸਿੰਘ ਮੱਕੜ ਪਹਿਲਾਂ ਅਤੇ ਹੁਣ ਵੀ ਹੁਣ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਕਿਉਂਕਿ ਅਜ ਜੋ ਲੋਕ ਆਏ ਸਨ ਉਹ ਕਈ ਲੋਕਾਂ ਦੇ ਸਾਹਮਣੇ ਸਰਬਜੀਤ ਸਿੰਘ ਮੱਕੜ ਦੀ ਉਚੀ ਪਹੁੰਚ ਦੀਆ ਧਮਕੀਆਂ ਦੇ ਰਹੇ ਸਨ। ਕਿਰਪਾ ਕਰਕੇ ਸਰਬਜੀਤ ਸਿੰਘ ਮੱਕੜ ਉਕਤ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੀ ਜਾਨ ਮਾਲ ਦੀ ਰਖਿਆ ਕੀਤੀ ਜਾਵੇ ਜੀ।ਮੈਨੂੰ ਹੁਣੇ ਹੁਣੇ ਪਤਾ ਲੱਗਿਆ ਹੈ ਕਿ ਸਰਬਜੀਤ ਸਿੰਘ ਮੱਕੜ ਸਾਡੇ ਉਪਰ ਕੋਈ ਝੂਠਾ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ਫਿਰ ਕਲ ਮਿਤੀ 6-3-2023 ਨੂੰ ਸਰਬਜੀਤ ਸਿੰਘ ਮੱਕੜ ਆਪਣੇ ਗੁੰਡਿਆਂ ਨਾਲ ਮੇਰੀ ਜਮੀਨ ਹੜੱਪਣ ਲਈ ਆਇਆ ਅਤੇ ਮੇਰੀ ਮਾਲਕੀ ਵਾਲੀ ਜਮੀਨ ਟ੍ਰੈਕਟਰਾਂ ਨਾਲ ਵਾਹ ਦਿੱਤੀ। ਮੈਂ ਪੁਲਸ ਪਾਸ ਸ਼ਿਕਾਇਤ ਕੀਤੀ ਪਰ ਪੁਲਸ ਨੇ ਮੇਰੀ ਇੱਕ ਨਹੀਂ ਸੁਣੀ ਉਲਟਾ ਦੋਸ਼ੀਆਂ ਦਾ ਮੇਰੀ ਜ਼ਮੀਨ ਉੱਤੇ ਕਬਜ਼ਾ ਕਰਵਾ ਦਿੱਤਾ। ਸਰਦਾਰ ਪਰਤਾਪ ਸਿੰਘ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ ਦੋਸ਼ੀਆਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸੇ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਐਡਵੋਕੇਟ ਕੁਲਵਿੰਦਰ ਕੁਮਾਰ ਨੇ ਕਿਹਾ ਕਿ ਮੇਰੇ ਹਲਕੇ ਕਰਤਾਰਪੁਰ ਵਿਚ ਐਨ ਆਰ ਆਈ ਵੀ ਜ਼ਮੀਨ ਹੜੱਪਣ ਦਾ ਦੋਸ਼ ਸਾਬਕਾ ਵਿਧਾਇਕ ਉੱਤੇ ਲੱਗਾ ਹੈ ਉਨ੍ਹਾਂ ਕਿਹਾ ਕੇ ਮੈ ਅਤੇ ਮੇਰੀ ਪਾਰਟੀ ਐਨ ਆਰ ਆਈ ਪ੍ਰਤਾਪ ਸਿੰਘ ਦੇ ਨਾਲ ਹੈ ਉਨ੍ਹਾਂ ਨੂੰ ਜਸਟਿਸ ਦਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸੇ ਸੰਬੰਧ ਵਿੱਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਅਰ ਕੋਰਟ ਵਿੱਚ ਮੇਰੀ ਵਿਰੋਧੀ ਪਾਰਟੀ ਦੇ ਹੱਕ ਵਿੱਚ ਫੈਸਲਾ ਸੀ ਅਤੇ ਹੋਰ ਸੈਸ਼ਨ ਕੋਰਟ ਵਿਚ ਕੇਸ ਵਿਚਾਰ ਅਧੀਨ ਹੈ।





