*ਡਾਕਟਰ ਅੰਬੇਡਕਰ ਦੇ ਨਜ਼ਦੀਕੀ ਸੇਠ ਕਿਸ਼ਨ ਚੰਦ ਦਾ ਪੋਤਾ ਅਵਿਨਾਸ਼ ਚੰਦਰ ਭਗਵੇਂ ਰੰਗ ਵਿੱਚ ਰੰਗਿਆ ਗਿਆ*

पंजाब
Spread the love

ਜਲੰਧਰ (ਜਸਪਾਲ ਕੈਂਥ)-ਡਾਕਟਰ ਭੀਮ ਰਾਓ ਅੰਬੇਦਕਰ ਦੇ ਨਜ਼ਦੀਕੀ ਬੂਟਾ ਮੰਡੀ ਦੇ ਸੇਠ ਕਿਸ਼ਨ ਚੰਦ ਦਾ ਪੋਤਾ ਅਵਿਨਾਸ਼ ਚੰਦਰ ਅੱਜ ਭਗਵੇਂ ਰੰਗ ਵਿੱਚ ਰੰਗਿਆ ਗਿਆ ਹੈ, ਉਨ੍ਹਾਂ ਨੂੰ ਭਾਜਪਾ ਵਿੱਚ ਦਾਖਲਾ ਸੂਬਾਈ ਚੋਣ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਵਾਇਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਵਿਨਾਸ਼ ਚੰਦਰ ਵਿਧਾਨ ਸਭਾ ਹਲਕਾ ਫਿਲੌਰ ਅਤੇ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਇਕ ਰਹਿ ਚੁੱਕੇ ਹਨ।


ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੱਖ ਸੰਸਦੀ ਸਕੱਤਰ (ਸੀਪੀਐਸ) ਅਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਵਿਧਾਇਕ ਅਵਿਨਾਸ਼ ਚੰਦਰ ਨੂੰ 2014 ਵਿਚ ਹੋਏ ਬਹੁ-ਕਰੋੜੀ ਭੋਲਾ ਡਰੱਗ ਰੈਕੇਟ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਕੀਤਾ ਸੀ, ਜਿਸ ਤੋਂ ਬਾਅਦ 2017 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਅਵਿਨਾਸ਼ ਚੰਦਰ ਨੂੰ ਅੱਖੋਂ ਪਰੋਖੇ ਕਰਕੇ ਉਸ ਨੂੰ ਟਿਕਟ ਦੇਣ ਤੋਂ ਮਨਾ ਕਰ ਦਿੱਤਾ ਸੀ। ਇਸੇ ਦੌਰਾਨ 2017 ਵਿਚ ਹੀ ਅਵਿਨਾਸ਼ ਚੰਦਰ ਨੇ ਕਾਂਗਰਸ ਦਾ ਪੱਲਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਵਿਨਾਸ਼ ਚੰਦਰ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਅਵਿਨਾਸ਼ ਚੰਦਰ , ਸੇਠ ਕਿਸ਼ਨ ਚੰਦ ਦੇ ਪੋਤੇ ਹਨ, ਸੇਠ ਕਿਸ਼ਨ ਚੰਦ ਡਾਕਟਰ ਅੰਬੇਡਕਰ ਦੇ ਕਾਫੀ ਨਜਦੀਕੀ ਸਨ, 1951 ਵਿੱਚ ਡਾਕਟਰ ਬੀ ਆਰ ਅੰਬੇਡਕਰ ਜਲੰਧਰ ਦੇ ਬੂਟਾ ਮੰਡੀ ਵਿੱਚ ਆਏ ਅਤੇ ਉਨ੍ਹਾਂ ਨੇ ਸੇਠ ਕਿਸ਼ਨ ਚੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਘਰ ਰਾਤ ਸਮੇਂ ਵੀ ਰੁਕੇ ਸਨ। ਕਿਸ਼ਨ ਚੰਦ ਨੂੰ ਸੇਠ ਦੀ ਉਪਾਧੀ ਡਾਕਟਰ ਅੰਬੇਡਕਰ ਨੇ ਦਿੱਤੀ ਸੀ। ਕਿਸ਼ਨ ਚੰਦ ਜੀ ਨੂੰ ਡਾਕਟਰ ਅੰਬੇਡਕਰ ਸੇਠ ਕਿਸ਼ਨ ਚੰਦ ਕਹਿ ਕੇ ਬੁਲਾਉਂਦੇ ਸਨ।

Leave a Reply

Your email address will not be published. Required fields are marked *