*ਬਜਟ ਵਿਚ ਬਹੁਜਨ ਸਮਾਜ ਦੀ ਅਣਦੇਖੀ ਖ਼ਿਲਾਫ਼ 14 ਅਪ੍ਰੈਲ ਤਕ ਸੂਬਾ ਪੱਧਰੀ ਬਜਟ ਜਲਾਓ ਅੰਦੋਲਨ – ਰਣਧੀਰ ਸਿੰਘ ਬੈਨੀਵਾਲ*

देश पंजाब
Spread the love

ਜਲੰਧਰ 15ਮਾਰਚ (ਦਾ ਮਿਰਰ ਪੰਜਾਬ)-ਬਸਪਾ ਬਾਮਸੈਫ ਤੇ ਡੀ ਐਸ ਫੋਰ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ 89ਵੇ ਜਨਮ ਦਿਨ ਮੌਕੇ ਬਹੁਜਨ ਸਮਾਜ ਪਾਰਟੀ ਦਾ ਸੂਬਾ ਪੱਧਰੀ ਵਰਕਰ ਸਮੇਲਨ ਜਲੰਧਰ ਵਿੱਚ ਠਾਠਾ ਮਾਰਦੇ ਇਕੱਠ ਨਾਲ ਖਤਮ ਹੋਇਆ। ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਹੜ੍ਹ ਵਾਂਗ ਇਕੱਠੇ ਹੋਏ ਬਸਪਾ ਵਰਕਰ ਪੰਜ ਘੰਟੇ ਲੰਬੇ ਚੱਲੇ ਪ੍ਰੋਗਰਾਮ ਵਿੱਚ ਲੀਡਰਾਂ ਦੀਆਂ ਤਕਰੀਰਾਂ ਆਕਾਸ਼ ਗੂੰਜਦੇ ਨਾਹਰੇ ਲਗਾਕੇ ਸੁਣਦੇ ਰਹੇ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਨੇ ਬਜ਼ਟ ਵਿਚ ਦਲਿਤ ਪਿਛੜੇ ਵਰਗਾਂ ਨਾਲ ਬਣਦਾ ਹਿੱਸਾ ਨਾ ਰੱਖਕੇ ਧੋਖਾ ਕੀਤਾ ਹੈ, ਜਿਸ ਦੇ ਰੋਸ ਵਜੋਂ ਸੂਬੇ ਵਿਚ 14 ਅਪ੍ਰੈਲ ਤੱਕ 5000 ਤੋਂ ਜਿਆਦਾ ਪਿੰਡਾਂ ਵਿਚ ਬਜ਼ਟ ਫੂਕਿਆ ਜਾਵੇਗਾ ਅਤੇ ਬਸਪਾ ਵਰਕਰ ਪਿੰਡ ਪਿੰਡ ਜਾਕੇ ਕਾਨੂੰਨ ਵਿਵਸਥਾ ਤੇ ਸਰਕਾਰ ਦੀ ਅਸਫ਼ਲਤਾ ਨੂੰ ਪੰਜਾਬੀਆਂ ਨੂੰ ਜਾਗਰੂਕ ਕਰਕੇ ਸੈਕਟਰ ਪੱਧਰ ਦੇ ਢਾਂਚੇ ਨੂੰ ਮਜ਼ਬੂਤ ਕਰਨਗੇ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਲੜਕੀ ਮਰਹੂਮ ਡਾ ਪੰਪੋਸ਼ ਦੇ ਇਨਸਾਫ਼ ਲਈ ਵਿਧਾਨ ਸਭਾ ਪੱਧਰੀ ਕੈਂਡਲ ਮਾਰਚ 18ਸ਼ਾਮ ਨੂੰ 117 ਵਿਧਾਨ ਸਭਾ ਪੱਧਰ ਤੇ ਕੈਂਡਲ ਮਾਰਚ ਕਰੇਗੀ, ਜੋਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਸ਼ੱਕੀ ਹਾਲਾਤ ਵਿਚ ਮੁਰਦਾ ਪਾਈ ਗਈ। ਸ ਗੜ੍ਹੀ ਨੇ ਬਸਪਾ ਦੀ ਮਜ਼ਬੂਤੀ ਲਈ ਕਾਂਗਰਸ ਦੀਆਂ ਕੁਚਾਲਾਂ ਤੋਂ ਸਾਵਧਾਨ ਰਹਿਦੇ ਹੋਏ ਬਸਪਾ ਦੇ ਵਰਕਰਾਂ ਨੂੰ ਲਾਮਬੰਦ ਹੋਣ ਲਈ ਸੱਦਾ ਦਿੱਤਾ।

ਬਸਪਾ ਸੂਬਾ ਇੰਚਾਰਜ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਦਲਿਤ ਪਿਛੜੇ ਵਰਗਾਂ ਦੇ ਇਨਸਾਫ਼ ਲਈ ਹਿੱਕ ਡਾਹਕੇ ਲੜਾਈ ਲੜੇਗੀ ਅਤੇ ਪਿੰਡ ਪਿੰਡ ਪੁੱਜਕੇ ਸੰਗਠਨ ਨੂੰ ਮਜ਼ਬੂਤ ਕਰਕੇ ਪੰਜਾਬੀਆਂ ਨੂੰ ਲਾਮਬੰਦ ਕਰੇਗੀ। ਬਸਪਾ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਵਿਧਾਨ ਸਭਾ ਵਿਚ ਬਸਪਾ ਵਲੋਂ ਲਿਆਂਦੇ ਬੰਦੀ ਸਿੱਖਾਂ ਦੇ ਮਤੇ ਤੇ ਆਪ ਸਰਕਾਰ ਨੇ ਸਮਰਥਨ ਨਾ ਕਰਕੇ ਸਿੱਖਾਂ ਨਾਲ ਕੀਤਾ ਧੋਖਾ ਕੀਤਾ ਹੈ। ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਬਸਪਾ ਸਰਕਾਰ ਦੇ ਉੱਤਰ ਪ੍ਰਦੇਸ਼ ਮਾਡਲ ਤੇ ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ। ਮੰਚ ਸੰਚਾਲਨ ਕਰ ਰਹੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਬਹੁਜਨ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਦੇ ਲੋਕ ਇਨਸਾਫ਼ ਲਈ ਬਸਪਾ ਨੂੰ ਮਜ਼ਬੂਤ ਕਰਨ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਦੇ ਭੈਣ ਬੀਬੀ ਕੁਲਵੰਤ ਕੌਰ ਸੋਲਖੀਆਂ, ਉਪ ਪ੍ਰਧਾਨ ਬਲਦੇਵ ਮਹਿਰਾ, ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਬਲਵਿੰਦਰ ਕੁਮਾਰ, ਗੁਰਲਾਲ ਸੈਲਾ, ਇੰ ਜਸਵੰਤ ਰਾਏ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਅਮਰ ਦਰੋਚ ਅਮਰੀਕਾ, ਮੁਖਤਿਆਰ ਕੋਲ ਫਰਾਂਸ, ਸੁੰਮਨ ਸਪੇਨ, ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਰਾਜਿੰਦਰ ਸਿੰਘ, ਕੁਲਦੀਪ ਸਿੰਘ ਸਰਦੂਲਗੜ੍ਹ, ਸੰਤ ਰਾਮ ਮਲੀਆਂ, ਮੀਨਾ ਰਾਣੀ, ਪਰਵੀਨ ਬੰਗਾ, ਜੋਗਾ ਸਿੰਘ ਪਨੋਂਦੀਆਂ, ਚਮਕੌਰ ਸਿੰਘ ਵੀਰ, ਲਾਲ ਸਿੰਘ ਸੁਲਹਾਣੀ, ਠੇਕੇਦਾਰ ਹਰਭਜਨ ਬਜਹੇੜੀ, ਰਾਜਿੰਦਰ ਸਿੰਘ ਰੀਹਲ, ਤਰਸੇਮ ਥਾਪਰ, ਅਵਤਾਰ ਕ੍ਰਿਸ਼ਨ ਵਕੀਲ, ਵਿਜੇ ਯਾਦਵ, ਜਗਦੀਸ਼ ਸ਼ੇਰਪੁਰੀ, ਬਲਵਿੰਦਰ ਬਿੱਟਾ, ਤਾਰਾ ਚੰਦ ਭਗਤ, ਜੋਗਿੰਦਰ ਪਾਲ ਭਗਤ, ਪਰਮਜੀਤ ਮੱਲ, ਦਲਜੀਤ ਰਾਏ, ਸਰਬਜੀਤ ਜਾਫਰਪੁਰ, ਹਰਜੀਤ ਸਿੰਘ ਲੌਂਗੀਆ, ਸੁਰਜੀਤ ਸਿੰਘ ਭੈਲ, ਦਵਿੰਦਰ ਗੋਗਾ, ਦਰਸ਼ਨ ਸਿੰਘ ਝਲੂਰ, ਕੁਲਵੰਤ ਸਿੰਘ ਮਹਤੋ, ਮਨੀ ਬਵੀਐਫ, ਜਸਵੀਰ ਔਲੀਆਪੁਰ, ਪੀਡੀ ਸ਼ਾਂਤ, ਜਸਪ੍ਰੀਤ ਬੀਜ਼ਾ, ਡਾ ਮੱਖਣ ਸਿੰਘ, ਮਾਸਟਰ ਰਾਮ ਪਾਲ, ਭਾਗ ਸਿੰਘ ਸਰੀਹ, ਗੁਰਬਖਸ਼ ਮਹੈ, ਜਗਜੀਤ ਸਿੰਘ ਚੜਵੜ, ਸੁਖਦੇਵ ਸ਼ੀਰਾ, ਬਲਵਿੰਦਰ ਮਲਵਾਲ, ਸ਼ੀਲਾ ਰਾਣੀ ਤਹਿਸੀਲਦਾਰ ਜੋਗਿੰਦਰ ਸਿੰਘ, ਵਕੀਲ ਪਲਵਿੰਦਰ ਮਾਨਾ, ਧਰਮਪਾਲ ਭਗਤ, ਜਿਲੇਦਾਰ ਵਿਜੇ ਕੁਮਾਰ ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਹਾਜ਼ਿਰ ਸਨ।

Leave a Reply

Your email address will not be published. Required fields are marked *