*ਜਦ ਹਰੇਕ ਵਰਗ ਦੇ ਲੋਕ ਰਾਜਨੀਤਿਕ ਲਾਹੇ ਵਾਸਤੇ ਦਲਿਤਾਂ ਦਾ ਸਾਥ ਭਾਲਦੇ ਨਹੀਂ ਥੱਕਦੇ ਤਾਂ ਫਿਰ ਅੱਜ ਡਾ. ਪੰਪੋਸ਼ ਦੇ ਖੁਦਕੁਸ਼ੀ ਮਾਮਲੇ ‘ਚ ਸਾਰੇ ਹੀ ਮੋਨ ਕਿਉਂ -ਮੈਗੜਾ*

Uncategorized
Spread the love

ਪੈਰਿਸ 15 ਮਾਰਚ ( ਭੱਟੀ ਫਰਾਂਸ ) ਵੈਸੇ ਤਾਂ ਭਾਰਤ ਭਰ ‘ ਚ ਜਾਤਾਂ ਪਾਤਾ ਦੇ ਨਾਮ ਤੇ ਸਿਆਸੀ ਲੋਕ ਸਿਆਸੀ ਲਾਹੇ ਵਾਸਤੇ ਗਾਹੇ ਬਗਾਹੇ ਲੋਕਾਂ ‘ਚ ਕੂੜ ਪ੍ਰਚਾਰ ਕਰਕੇ ਆਪਣੀ ਕੁਰਸੀ ਕਾਇਮ ਰੱਖਦੇ ਹਨ ਤੇ ਅਸੀਂ ਹਰੇਕ ਇਨ੍ਹਾਂ ਦੇ ਝਾਂਸਿਆ ‘ਚ ਆ ਕੇ ਆਪਸੀ ਵੈਰ ਵਿਰੋਧ ਵੀ ਵਧਾ ਲੈਂਦੇ ਹਾਂ ,ਜਿਸਦਾ ਸਿੱਧਾ ਫਾਇਦਾ ਰਾਜਨੀਤਿਕ ਪਾਰਟੀਆਂ ਨੂੰ ਹੀ ਹੁੱਦਾ ਹੈ । ਮੇਰੇ ਵੱਲੋਂ ਇਹ ਭੂਮਿਕਾ ਬੰਨਣ ਦਾ ਮਤਲਬ ਸਿਰਫ਼ ਇਹੋ ਹੀ ਸੀ ਕਿ ਜਾਤੀ ਹੁੰਕਾਰ ਨੇ ਹੁਣ ਇਕ ਹੋਣਹਾਰ ਅਤੇ ਪੜ੍ਹੀ ਲਿਖੀ ਡਾ.ਧੀਅ ਦੀ ਲਈ ਜਾਨ ਜਾਤੀ ਤਾਨਿਆ ਮਿਹਣਿਆ ਨੇ ਲੈ ਲਈ ਹੈ, ਕਿਉਂ ਨਹੀਂ ਥਮ ਰਿਹਾ ਜਾਤਪਾਤ ਦਾ ਇਹ ਕਹਿਰ । ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਮਾਨਵਤਾ ਦਾ ਸੰਦੇਸ਼ ਦੇਣ ਦੀ ਗੁਰਬਾਣੀ ਰਾਹੀਂ ਅਤੇ ਵਿਚਾਰਾਂ ਰਾਹੀਂ ਭਰਭੂਰ ਕੋਸ਼ਿਸ਼ ਕੀਤੀ ਹੈ , ਐਪਰ ਸਾਡਾ ਸਮਾਜ ਗੁਰੂਆਂ ਦੇ ਦਰਸਾਏ ਮਾਰਗ ਤੋਂ ਕੋਹਾਂ ਦੂਰ ਜਾ ਰਿਹਾ ਹੈ , ਜਿਸਦਾ ਖਮਿਆਜਾ ਝੂਠੇ ਅਤੇ ਸਿਆਸੀ ਰੰਗ ਵਿੱਚ ਰੰਗੇ ਹੋਏ ਲੀਡਰਾਂ ਦੀ ਬਦੌਲਤ ਗਰੀਬ ਗੁਰਬੇ ਅਤੇ ਪਿਛੜੇ ਵਰਗ ਦੇ ਲੋਕ ਭੁਗਤ ਰਹੇ ਹਨ । ਧਰਨਿਆ ਮੁਜਾਹਰਿਆ ਵਿੱਚ ਤਾਂ ਇਨ੍ਹਾਂ ਸਿਆਸੀ ਪਾਖੰਡੀਆ ਤੋਂ ਇਲਾਵਾ ਧਾਰਮਿਕ , ਰਾਜਨੀਤਿਕ ਅਤੇ ਨਾਮਵਰ ਜਥੇਬੰਦੀਆ ਵੀ ਏਕਤਾ ਦਾ ਹੋਕਾ ਦੇ ਕੇ ਦਲਿਤਾਂ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਵਰਤਣਾ ਜਾਣਦੀਆ ਹਨ , ਲੇਕਿਨ ਜਦ ਅੱਜ ਸਾਡੀ ਇੱਕ ਹੋਣਹਾਰ ਅਤੇ ਕਿਸੇ ਉੱਚ ਮੁਕਾਮ ਉਪਰ ਪਹੁੰਚ ਚੁੱਕੀ ਧੀਅ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕਰ ਦਿੱਤਾ ਗਿਆ ਤਾਂ ਕਿਸੇ ਵੀ ਮਾਈ ਦੇ ਲਾਲ ਨੇ ਬਹੁਜਨ ਸਮਾਜ ਤੋਂ ਬਿਨਾ ਇਸ ਕੇਸ ਵਿੱਚ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ , ਕਿਉਂ ??? ਕੀ ਗੱਲ, ਸਾਡਾ ਸਮਾਜ ਲੋੜ ਪੈਣ ਤੇ ਤੁਹਾਡੇ ਨਾਲ ਨਹੀਂ ਖੜ੍ਹਦਾ ?? ਮੇਰੇ ਇਸ ਸੁਆਲ ਦਾ ਜਵਾਬ ਦਲਿਤ ਸਮਾਜ ਦੇ ਹਰੇਕ ਵਿਅਕਤੀ ਨੂੰ ਚਾਹੀਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਤਾ ਇਹ ਨਹੀਂ ਸਿਖਾਉਦੀ ਕਿ ਤੁਸੀ ਕਿਸੇ ਨਾਲ ਜਾਤ ਪਾਤ ਦੇ ਨਾਮ ਤੇ ਵਿਤਕਰਾ ਕਰੋ ਜਾਂ ਫਿਰ ਮੁਸੀਬਤ ਵੇਲੇ ਉਸ ਦੇ ਨਾਲ ਨਾ ਖੜੋ , ਜੇਕਰ ਇਹ ਸਹੀ ਹੈ ਤਾ ਫਿਰ ਸਾਰੇ ਚੁੱਪ ਕਿਉਂ ਹਨ , ਕਿਉਂ ਨਹੀਂ ਜੁਲਮ ਦੇ ਖਿਲਾਫ ਅਵਾਜ ਉਠਾਉਦੇ ।

                      ਉਪਰੋਕਤ ਬਿਆਨ ਜਾਰੀ ਕਰਦੇ ਹੋਏ ਫਰਾਂਸ ਦੇ ਉੱਘੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਨੇ ਕਿਹਾ ਕਿ ਆਉ ਅਸੀਂ ਸਾਰੇ ਰਲ ਮਿਲ ਕੇ ਇਹੋ ਜਿਹੀ ਗੰਦੀ ਮਾਨਸਿਕਤਾ ਫੈਲਾਉਣ ਵਾਲਿਆਂ ਦੀ ਪੁਰਜ਼ੋਰ ਸ਼ਬਦਾ ਨਾਲ ਨਿੰਦਾ ਕਰੀਏ ਅਤੇ ਪੀੜਤ ਪ੍ਰਵਾਰ ਨਾਲ ਹਾਰਦਿਕ ਸੰਵੇਦਨਾ ਜਾਹਰ ਕਰਦੇ ਹੋਏ ਜਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿਵਾਉਣ ਦਾ ਪ੍ਰਣ ਕਰੀਏ । ਇੱਥੇ ਇਹ ਦੱਸਣ ਯੋਗ ਹੈ ਕਿ ਇਹ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਗੁਰੂ ਰਾਮ ਦਾਸ ਮੈਡੀਕਲ ਕਾਲਜ ਵਿਖੇ ਵਾਪਰੀ ਹੈ ਜਿਸ ਜਗਾਹ ਬੀਬੀ ਪੰਪੋਸ਼ ਐਮ. ਏ ਕਰਨ ਉਪਰੰਤ ਮੈਡੀਕਲ ਡਾ. ਬਣਨ ਦੇ ਆਖਰੀ ਸਾਲ ਵਿੱਚ ਕੋਰਸ ਕਰ ਰਹੀ ਸੀ । ਇਸ ਬੱਚੀ ਦੀ ਮਾ ਵੱਲੋਂ ਕਰਵਾਈ ਗਈ ਦਰਜ ਐਫ.ਆਰ.ਆਈ ਮੁਤਾਬਿਕ ਪੁਲਿਸ ਨੇ ਦਸ ਦੋਸ਼ੀ ਇਸ ਘਟਨਾ ਨਾਲ ਸਬੰਧਿਤ ਨਾਮਜਦ ਕੀਤੇ ਹਨ , ਜਦਕਿ ਸਿਆਸੀ ਪਹੁੰਚ ਰੱਖਣ ਵਾਲੇ ਕੁਝ ਦੋਸ਼ੀ ਇਸ ਕੇਸ ਨੂੰ ਆਤਮਹੱਤਿਆ ਦਾ ਨਾਮ ਦੇ ਕੇ ਖਤਮ ਕਰਨਾ ਚਾਹੁੰਦੇ ਹਨ । 

                            ਉੱਚੀ ਸੋਚ ਰੱਖਣ ਵਾਲੇ ਹਰੇਕ ਵਰਗ ਦੇ ਲੋਕਾਂ ਨੂੰ ਰਾਮ ਸਿੰਘ ਮੈਗੜਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਅਤੇ ਜਾਤ ਪਾਤ ਤੋਂ ਉਪਰ ਉੱਠ ਕੇ ਇਸ ਬੱਚੀ ਦੇ ਵਾਰਿਸਾ ਨੂੰ ਇਨਸਾਫ ਦੁਆ ਕੇ ਦੋਸ਼ੀਆ ਨੂੰ ਕਟਹਿਰੇ ਵਿੱਚ ਖੜ੍ਹਾ ਕਰੀਏ । 

                            ਭਾਈ ਮੈਗੜਾ ਨੇ ਹੋਰ ਕਿਹਾ ਕਿ ਡਾ. ਪੰਪੋਸ਼ ਦੇ ਕਾਤਲਾਂ ਨੂੰ ਜਿੱਥੇ ਫ਼ਾਂਸੀ ਦੀ ਸਜ਼ਾ ਦਿਵਾਉਣੀ ਬਹੁਤ ਜਰੂਰੀ ਹੈ, ਉੱਥੇ ਹੀ ਮੇਰਾ ਇੱਕ ਸੁਆਲ ਇਹ ਵੀ ਹੈ ਕਿ ਕੀ ?? ਇਤਨੀ ਪੜ੍ਹੀ ਲਿਖੀ ਅਤੇ ਹੋਣਹਾਰ ਬੱਚੀ ਜੋ ਕਿ MBBS ਕਰ ਰਹੀ ਹੋਵੇ, ਕੀ ਉਹ !! ਬਿਨਾ ਕਿਸੇ ਜਾਤੀ ਮਜਬੂਰੀ ਦੇ ਆਤਮਹੱਤਿਆ ਕਰ ਸਕਦੀ ਹੈ ?? ਨਹੀਂ !!

ਹੋਣਹਾਰ ਬੇਟੀ ਅਜਿਹਾ ਕਦੇ ਵੀਂ ਨਹੀਂ ਕਰ ਸਕਦੀ, ਇਸ ਬੇਟੀ ਦਾ ਸੋਚੀ ਸਮਝੀ ਸਾਜਿਸ਼ ਦੇ ਤਹਿਤ ਆਪਣੇ ਆਪ ਨੂੰ ਉਚੀ ਜਾਤ ਦੇ ਅਖਵਾਉਣ ਵਾਲੇ ਕੁਝ,ਕੁ ਮਸੰਦਾ ਦੀਆਂ ਗੰਦੀਆਂ ਔਲਾਦਾਂ ਵੱਲੋਂ ਕੀਤਾ ਗਿਆ ਕਤਲ ਹੈ ।

                       ਇਸ ਤੋਂ ਬਿਨਾ ਭਾਈ ਮੈਗੜਾ ਨੇ ਇਹ ਵੀ ਕਿਹਾ ਕਿ ਜੇਕਰ ਸਾਡਾ ਸਮਾਜ ਹਾਲੇ ਵੀਂ ਅੱਖਾਂ ਬੰਦ ਕਰਕੇ ਇਸ ਘਟਨਾਂ ਨੂੰ ਆਤਮਹੱਤਿਆ ਦਾ ਨਾਮ ਹੀ ਦਿੰਦਾ ਰਿਹਾ ਤਾਂ ਯਾਦ ਰੱਖਣਾ ਕਿਸੇ ਨਾ ਕਿਸੇ ਦਿਨ ਵਾਰੀ ਤੁਹਾਡੇ ਧੀਆਂ ਪੁੱਤਰਾਂ ਦੀ ਵੀ ਆ ਸਕਦੀ ਹੈ । ਇਸ ਕਰਕੇ ਸਾਰਾ ਸਮਾਜ ਇੱਕ ਜੁੱਟ ਹੋ ਕੇ ਬੇਟੀ ਪੰਪੋਸ਼ ਦੇ ਕਾਤਲਾਂ ਨੂੰ ਸਿਰਫ ਤੇ ਸਿਰਫ ਫ਼ਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕਰੇ , ਇਹ ਮੇਰੀ ਅਤੇ ਸਾਰੇ ਦਲਿਤ ਸਮਾਜ ਦੀ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ।

Leave a Reply

Your email address will not be published. Required fields are marked *