ਜਲੰਧਰ (ਦਾ ਮਿਰਰ ਪੰਜਾਬ)- ਐਨ ਆਰ ਆਈ ਅਵਤਾਰ ਸਿੰਘ ਵਾਸੀ ਪਿੰਡ ਰਾਏਪੁਰ ਫਰਾਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਹੈ ਕਿ ਇੰਦਰਾਜ ਪੁੱਤਰ ਗੁਰਮੁਖ ਦਾਸ ਸੰਚਾਲਕ ਨਵਾ ਡੇਰਾ(ਸ੍ਰੀ ਪਰਮਦੇਵਾਂ ਵੈਸ਼ਨੋ ਮੰਦਿਰ ਬੁਢਿਆਣਾ ਰੋਡ, ਕਪੂਰ ਪਿੰਡ, ਜਲੰਧਰ), (2). ਸੁਰਿੰਦਰ ਕੁਮਾਰ (ਮੈਨੇਜਰ, ਬੈਂਕ ਆਫ ਇੰਡੀਆ) (3), ਸੰਨੀ ਉਰਫ ਸਚਿਨ ਪੁੱਤਰ ਸੁਰਿੰਦਰ ਕੁਮਾਰ (ਬੈਂਕ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ) (4) ਸੁਖਦੇਵ ਸਿੰਘ ਪੁਲਿਸ ਕਰਮਚਾਰੀ) ਨੇ ਮੇਰੇ ਨਾਲ ਵੱਡੇ ਪੱਧਰ ਤੇ ਠੱਗੀ ਮਾਰੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸਾਬਕਾ ਬੈਂਕ ਦੇ ਮੈਨੇਜਰ ਸੁਰਿੰਦਰ 420 ਦਾ ਪਰਚਾ ਕੀਤਾ ਹੈ ਪਰ ਪੁਲਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਅਤੇ ਨਾਂ ਹੀ ਬਾਕੀ ਦੇ ਉਸ ਦੇ ਸਾਥੀਆਂ ਖਿਲਾਫ ਕੋਈ ਕਾਰਵਾਈ ਕਰ ਰਹੀ ਹੈ। ਅੱਜ ਸਰਦਾਰ ਅਵਤਾਰ ਸਿੰਘ ਦੇ ਨਾਲ ਰਾਏਪੁਰ ਤੋਂ ਸੀਨੀਅਰ ਕਾਂਗਰਸੀ ਲੀਡਰ ਪਰਮਜੀਤ ਸਿੰਘ ਰਾਏਪੁਰ ਵੀ ਹਾਜ਼ਰ ਸਨ।
ਸਰਦਾਰ ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਰਾਏਪੁਰ ਨੇ ਅੱਗੇ ਕਿਹਾ ਕਿ ਅਸੀ ਇੱਕ ਦਰਖਾਸਤ ਨੰਬਰੀ 276 ਮਿਤੀ 25-03-2022 ਨੂੰ ਐਸ. ਐਸ.ਪੀ.(ਦਿਹਾਤੀ), ਜਲੰਧਰ ਬਰਖਿਲਾਫ਼ (1). ਇੰਦਰਾਜ ਪੁੱਤਰ ਗੁਰਮੁਖ ਦਾਸ ਸੰਚਾਲਕ ਨਵਾ ਡੇਰਾ(ਸ੍ਰੀ ਪਰਮਦੇਵਾਂ ਵੈਸ਼ਨੋ ਮੰਦਿਰ ਬੁਢਿਆਣਾ ਰੋਡ, ਕਪੂਰ ਪਿੰਡ, ਜਲੰਧਰ), (2). ਸੁਰਿੰਦਰ ਕੁਮਾਰ (ਮੈਨੇਜਰ, ਬੈਂਕ ਆਫ ਇੰਡੀਆ) (3), ਸੰਨੀ ਉਰਫ ਸਚਿਨ ਪੁੱਤਰ ਸੁਰਿੰਦਰ ਕੁਮਾਰ (ਬੈਂਕ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ) (4) ਸੁਖਦੇਵ ਸਿੰਘ ਪੁਲਿਸ ਕਰਮਚਾਰੀ), ਜਿਹਨਾਂ ਨੇ ਮੇਰੇ ਨਾਮ ਦੇ ਦੋ ਬੈਂਕ ਖਾਤੇ, ਇੱਕ ਬੱਚਤ ਖਾਤਾ ਅਤੇ ਦੂਜਾ ਬੈਂਕ ਲਿਮਿਟ ਖੋਲ ਕੇ ਲੋਨ ਲਿਮਿਟ ਦੁਆਰਾ ਆਪ ਹੀ ਇਹ ਕਹਿ ਕੇ ਚਲਾਉਦੇ ਅਤੇ ਆਪ ਹੀ ਰਕਮ ਕਢਵਾਉਦੇ ਅਤੇ ਵਰਤਦੇ ਰਹੇ ਹਨ ਕਿ ਲੋਨ ਲਿਮਿਟ ਉਹਨਾਂ ਨੇ ਆਪ ਖੁਦ ਹੀ ਕਲੀਅਰ ਕਰ ਦੇਈ ਹੈ ਪਰ ਕਾਫ਼ੀ ਸਮਾਂ ਕਲੀਅਰ ਕਰਨ ਦੀ ਬਜਾਏ, ਉਕਤ ਲੇਨ ਲਿਮਿਟ ਦੇ ਖਾਤੇ ਨੂੰ ਚਾਲੂ ਰੱਖਣ ਲਈ ਆਪ ਖੁਦ ਹੀ ਉਪਰਲਾ ਵਿਆਜ਼ ਜਮਾਂ ਕਰਵਾਉਂਦੇ ਰਹੇ ਹਨ ਅਤੇ ਬਾਅਦ ਵਿੱਚ ਇੰਨਕਾਰੀ ਕਰਕੇ, ਮੇਰੇ ਨਾਲ ਉਕਤ ਚਾਰੇ ਵਿਅਕਤੀਆ ਨੇ ਹਮਸਲਾਹ ਹੋ ਕੇ ਸਾਜ਼ਿਸ ਅਧੀਨ ਧੋਖਾਧੜੀ ਨਾਲ ਤਕਰੀਬਨ 30 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਕਤ ਦਰਖਾਸਤ ਦੀ ਇੰਨਕੁਆਰੀ ਹੋਣ ਤੋਂ ਬਾਅਦ ਵੀ ਮੇਰੀ ਦਰਖਾਸਤ ਨੂੰ ਇਹਨਾਂ 4 ਵਿਅਕਤੀਆ ਦੇ ਰਾਜਨੀਤਿਕ ਅਤੇ ਸਰਕਾਰੀ ਅਫਸਰਾਂ ਨਾਲ ਮਿਲੀਭੁਗਤ ਹੋਣ ਕਰਕੇ ਸੁਰਿੰਦਰ ਕੁਮਾਰ ਦੀ ਰਿਟਾਇਰਮੈਂਟ ਮਿਤੀ 28-02-2023 ਨੂੰ ਹੋਣ ਤੱਕ ਲਟਕਾਇਆ ਗਿਆ ਅਤੇ ਇਸ ਸਬੰਧੀ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਸਿਰਫ ਸੁਰਿੰਦਰ ਕੁਮਾਰ ਦੇ ਨਾਮ ਤੇ ਮਿਤੀ 01-03- 2023 ਨੂੰ FIR No. 0016 ਜ਼ੇਰੇ ਧਾਰਾ 420 ਦੇ ਅਧੀਨ, ਥਾਣਾ ਪਤਾਰਾ, ਜਲੰਧਰ (ਦਿਹਾਤੀ) ਵਿਖੇ ਕੀਤੀ ਗਈ, ਬਾਕੀਆ ਨੂੰ ਉਸ FIR ਵਿੱਚੋਂ ਕੱਢ ਦਿੱਤਾ ਗਿਆ ਅਤੇ ਬਣਦੀਆ ਧਾਰਾਵਾ ਵੀ ਨਹੀ ਲਗਾਈਆ ਗਈਆ। ਇੱਥੇ ਹੀ ਬੱਸ ਨਹੀ ਹੁਣ ਜਦੋਂ ਸੁਰਿੰਦਰ ਕੁਮਾਰ ਦੀ ਜਮਾਨਤ ਵੀ ਮਾਨਯੋਗ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਤਾਂ ਹੁਣ ਸਬੰਧਿਤ ਪੁਲਿਸ ਅਧਿਕਾਰੀ ਉਸਨੂੰ ਗਿਰਫਤਾਰ ਵੀ ਨਹੀ ਕਰ ਰਹੇ ਅਤੇ ਨਾ ਹੀ ਲੋੜੀਦੀ ਧਾਰਾਵਾਂ ਵਿੱਚ ਵਾਧਾ ਕਰ ਰਹੇ ਹਨ ਅਤੇ ਨਾ ਹੀ ਉਸਦੇ ਬਾਕੀ 3 ਸਾਥੀਆ ਦੇ ਨਾਮ ਕੇਸ ਵਿੱਚ ਦਰਜ ਕਰ ਰਹੇ ਹਨ।
ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਨਾਲ ਠੱਗੀ ਮਾਰਨ ਦੀ ਸਾਜ਼ਿਸ ਇਹਨਾਂ ਉਪਰੋਕਤ 4 ਵਿਅਕਤੀਆਂ ਨੇ ਸਾਲ 2015 ਵਿੱਚ ਹੀ ਰਚ ਲਈ ਸੀ। ਮੈਂ ਸਾਲ 2015 ਵਿੱਚ ਇੰਗਲੈਂਡ ਵਿੱਚ ਕੁਝ ਸਾਲ ਬਿਤਾਉਣ ਤੋ ਬਾਅਦ ਭਾਰਤ ਆਇਆ ਸੀ ਤਾਂ ਮੈਂ ਆਪਣੇ ਗੁਰੂ ਮਹਾਰਾਜ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਜਨਵਰੀ 2013 ਵਿੱਚ ਬ੍ਰਹਮਲੀਨ ਹੋਣ ਉਪਰੰਤ ਜਦੋਂ ਮੈਂ ਅਤੇ ਮੇਰਾ ਪਰਿਵਾਰ ਹੋਰ ਵੀ ਕਾਫੀ ਸੰਗਤ ਦੇ ਨਾਲ ਉਕਤ ਵਿਅਕਤੀ ਇੰਦਰਾਜ ਪੁੱਤਰ ਗੁਰਮੁਖ ਦਾਸ ਜੋ ਕਿ ਆਪਣੇ-ਆਪ ਨੂੰ ਪਹਿਲੇ ਗੁਰੂ ਮਹਾਰਾਜ ਦਾ ਗੱਦੀ ਨਸ਼ੀਨ ਦੱਸਦਾ ਸੀ, ਦੇ ਝਾਂਸੇ ਵਿੱਚ ਆ ਗਿਆ, ਕਿਉਂਕਿ ਉਕਤ ਇੰਦਰਾਜ ਆਪਣੇ-ਆਪ ਨੂੰ ਗੱਦੀ ਨਸ਼ੀਨ ਦੱਸਦੇ ਹੋਏ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਵਰਗਾ ਰੂਪ ਧਾਰ ਕੇ ਉਹਨਾਂ ਵਰਗਾ ਬਾਣਾ ਪਾ ਕੇ ਆਪਣੇ-ਆਪ ਨੂੰ ਪਰਮਦੇਵਾ ਜੀ ਦਾ ਰੂਪ ਹੀ ਦੱਸਦਾ ਸੀ ਅਤੇ ਆਪਣੇ ਸਾਥੀਆ ਪਾਸੇ ਆਪਣੇ-ਆਪ ਨੂੰ ਸ਼੍ਰੀ ਪਰਮਦੇਵਾ ਮਹਾਰਾਜ ਜੀ ਅਖਵਾਉਦਾ ਸੀ ਅਤੇ ਕਾਫੀ ਸ਼ਰਧਾਲੂਆ ਪਾਸੇ ਮੋਟੀ ਰਕਮ ਵਸੂਲ ਕਰਕੇ ਸ਼੍ਰੀ ਪਰਮਦੇਵਾ ਵੈਸ਼ਨੋ ਮੰਦਿਰ ਦੇ ਨਾਮ ਤੇ ਡੇਰੇ ਦਾ ਸੰਚਾਲਨ ਕਰਨ ਲੱਗ ਪਿਆ ਅਤੇ ਮੈਂ ਉਕਤ ਵਿਅਕਤੀਆ ਦੇ ਦਬਾਅ ਪਾਉਣ ਤੇ 3 ਲੱਖ ਰੁਪਏ ਦਾਨ ਵਜੇ ਉਕਤ ਬਾਬਾ ਇੰਦਰਾਜ ਨੂੰ ਦਿੱਤੇ। ਕੁਝ ਸਮੇਂ ਬਾਅਦ ਸਾਲ 2015 ਵਿੱਚ ਹੀ ਉਪਰੋਕਤ ਵਿਅਕਤੀਆ ਨੇ ਮੇਰੀ ਖੇਤੀਬਾੜੀ ਜ਼ਮੀਨ ਤੇ 20 ਲੱਖ ਰੁਪਏ ਦੀ ਬੈਂਕ ਲਿਮਿਟ ਮੇਰੇ ਨਾਮ ਤੇ ਇਹ ਝਾਂਸਾ ਦੇ ਕੇ ਬਣਾ ਲਈ ਕਿ ਡੇਰਾ ਪ੍ਰਮੁੱਖ ਇੰਦਰਾਜ ਨੂੰ ਕੁਝ ਮਹੀਨਿਆ ਲਈ ਕੁਝ ਰਕਮ ਦੀ ਲੋੜ ਹੈ ਤੇ ਮੇਰੇ ਨਾਮ ਤੇ ਲਿਮਿਟ ਕਰਜ਼ਾ ਚੁੱਕਣਾ ਹੈ, ਸੋ ਮੈਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਸਾਰੀ ਲਿਮਿਟਕਰਜ਼ੇ ਦੀ ਰਕਮ ਵਿਆਜ਼ ਸਮੇਤ ਸਾਲ ਦੇ ਅੰਦਰ ਅੰਦਰ ਮੌੜ ਦੇਣਗੇ। ਮੈਨੂੰ ਡੇਰਾ ਸੰਚਾਲਕ ਅਤੇ ਉਸਦੇ ਸਾਥੀਆ ਤੇ ਜਰਾ ਵੀ ਸ਼ੱਕ ਨਹੀਂ ਹੋਇਆ ਕਿਉਕਿ ਮੈਂ ਡੇਰੇ ਪ੍ਰਤੀ ਬਹੁਤ ਸ਼ਰਧਾ ਰੱਖਦਾ ਸੀ ਅਤੇ ਮੈਨੂੰ ਯਕੀਨ ਦੁਆਇਆ ਗਿਆ ਸੀ ਕਿ ਉਹ ਸਾਲ ਦੇ ਵਿੱਚ-ਵਿੱਚ ਹੀ ਬੈਂਕ ਲਿਮਿਟ ਖਤਮ ਕਰ ਦੇਣਗੇ।
ਅਵਤਾਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆ ਖਿਲਾਫ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ।
ਦੂਜੇ ਪਾਸੇ ਡੇਰੇ ਦੇ ਸੰਚਾਲਕ ਇੰਦਰਾਜ ਜੀ ਨਾਲ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸੇ ਤਰਾਂ ਸਾਬਕਾ ਮੈਨੇਜਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਦਾ ਹੋਣ ਸਵਿੱਚ ਆਫ ਆਇਆ।





