ਪੈਰਿਸ 18 ਮਾਰਚ (ਭੱਟੀ ਫਰਾਂਸ ) ਮੀਡੀਏ ਨੂੰ ਸਾਝਾ ਬਿਆਨ ਜਾਰੀ ਕਰਦੇ ਹੋਏ ਯੂਰਪੀਅਨ ਸਿੱਖ ਕੌਂਸਲ ਫਰਾਂਸ ਦੇ ਮੁਖੀ ਬਸ਼ੰਤ ਸਿੰਘ ਪੰਜਹੱਥਾ, ਬੈਲਜੀਅਮ ਯੂਨਿਟ ਦੇ ਪ੍ਰਧਾਨ ਭਾਈ ਰੇਸ਼ਮ ਸਿੰਘ ਅਤੇ ਆਸਟਰੀਆ ਯੂਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾ ਕੇ ਲੱਖ਼ਾ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਵਾਲੇ ਭਾਈ ਅੰਮ੍ਰਿਤਪਾਲ ਨੂੰ ਬਿਨਾ ਕਿਸੇ ਕਸੂਰ ਦੇ ਗ੍ਰਿਫ਼ਤਾਰ ਕਰਕੇ ਪੰਜਾਬ ਦੀ ਮਾਨ ਸਰਕਾਰ ਜਿਹੜੀ ਕਿ ਕੇਜਰੀਵਾਲ ਦੇ ਹੱਥਾਂ ਦੀ ਕੱਠਪੁਤਲੀ ਸਰਕਾਰ ਹੈ ਬੁਜਦਿਲਾ ਵਾਲਾ ਕੰਮ ਕੀਤਾ ਹੈ , ਜਿਸਦੀ ਜਿਤਨੀ ਨਿਖੇਧੀ ਕੀਤੀ ਜਾਵੇ ਥੋੜੀ ਹੈ । ਅਸੀਂ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਜਿਤਨੀ ਜਲਦੀ ਹੋ ਸਕਦਾ ਹੈ ਭਾਈ ਸਾਹਿਬ ਨੂੰ ਰਿਹਾ ਕਰਕੇ ਸਿੱਖ ਕੌਮ ਦੇ ਵਿੱਚ ਜਿਹੜੀ ਬੇਚੈਨੀ ਫੈਲੀ ਹੈ ਉਸਨੂੰ ਹੁਣੇ ਹੀ ਖਤਮ ਕਰ ਦਿੱਤਾ ਜਾਵੇ ਨਹੀਂ ਤਾ ਖਾਲਸਾ ਧਰਨਿਆ ਅਤੇ ਮੁਜਾਹਰਿਆ ਦੀ ਮਾਨ ਸਰਕਾਰ ਦੇ ਖਿਲਾਫ ਹਨੇਰੀ ਲਿਆ ਦੇਵੇਗਾ , ਜਿਸਦੀ ਜਿੰਮੇਵਾਰ ਸਰਕਾਰ ਖੁੱਦ ਹੋਵੇਗੀ । ਦੂਜੇ ਪਾਸੇ ਬਲਾਤਕਾਰੀ ਬਾਬਿਆਂ ਨੂੰ ਪੈਰੋਲ ਦਿਵਾ ਕੇ ਉਸਦੇ ਦਿਵਾਨ ਸਰਕਾਰੀ ਸਕਿਉਰਿਟੀ ਦੇ ਕੇ ਕਰਵਾਏ ਜਾ ਰਹੇ ਹਨ , ਜਦਕਿ ਸਿੱਖ ਕੌਮ ਦੇ ਪਹਿਰੇਦਾਰ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਸ਼ਾਤੀ ਦੇ ਪੁਜਾਰੀ ਨੂੰ ਜੇਲ ‘ਚ ਡੱਕਿਆ ਜਾ ਰਿਹਾ ਹੈ ਇਹ ਕਿਧਰ ਦਾ ਇਨਸਾਫ਼ ਹੈ । ਅਸੀਂ ਭਾਈ ਸਾਹਿਬ ਦੀ ਗ੍ਰਿਫਤਾਰੀ ਦੀ ਭਰਭੂਰ ਨਿਖੇਧੀ ਕਰਦੇ ਹਾ ਅਤੇ ਭਗਵੰਤ ਮਾਨ ਨੂੰ ਫਿਰ ਦੁਬਾਰਾ ਅਪੀਲ ਕਰਦੇ ਹਾਂ ਕਿ ਪੰਜਾਬ ਦੀ ਸ਼ਾਤੀ ਨੂੰ ਬਰਕਰਾਰ ਰੱਖਣ ਵਾਸਤੇ ਭਾਈ ਸਾਹਿਬ ਅਤੇ ਉਸਦੇ ਅੱਸੀ ਦੇ ਕਰੀਬ ਗ੍ਰਿਫ਼ਤਾਰ ਕੀਤੇ ਸਾਥੀ ਜਲਦੀ ਤੋਂ ਜਲਦੀ ਬਿਨਾ ਸ਼ਰਤ ਰਿਹਾ ਕੀਤੇ ਜਾਣ।





