ਜਲੰਧਰ (ਦਾ ਮਿਰਰ ਪੰਜਾਬ)-ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਸ਼ਵਨੀ ਚੌਧਰੀ ਵੱਲੋਂ ਹੁਸ਼ਿਆਰਪੁਰ ਦਿਹਾਤੀ ਦੇ ਵਿਚ ਵਰਕਰ ਮਿਲਨੀ ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿੱਚ ਯੁਵਾ ਮੋਰਚਾ ਹੁਸ਼ਿਆਰਪੁਰ ਦਿਹਾਤੀ ਦੇ ਨਵ ਨਿਯੁਕਤ ਇੰਚਾਰਜ ਅੰਮ੍ਰਿਤਪਾਲ ਸਿੰਘ ਡੱਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ,ਰਾਜਗੁਲਜਿੰਦਰ ਸਿੱਧੂ ਅਤੇ ਭਾਜਪਾ ਯੁਵਾ ਮੋਰਚਾ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ| ਮੀਟਿੰਗ ਦੌਰਾਨ ਭਾਜਪਾ ਯੁਵਾ ਮੋਰਚਾ ਹੁਸ਼ਿਆਰਪੁਰ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਵਿਚਾਰ ਵਟਾਂਦਰਾ ਹੋਇਆ ਨਾਲ ਹੀ ਅਹੁਦੇਦਾਰਾਂ ਦੇ ਨਾਲ ਜਾਣ ਪਛਾਣ ਕੀਤੀ ਹੈ| ਮੀਟਿੰਗ ਦੌਰਾਨ ਡੱਲੀ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਹੁਸ਼ਿਆਰਪੁਰ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਬਹੁਤ ਜਲਦੀ ਕਰ ਦਿੱਤਾ ਜਾਵੇਗਾ। ਬਹੁਤ ਜਲਦੀ ਭਾਜਪਾ ਯੁਵਾ ਮੋਰਚਾ ਹੁਸ਼ਿਆਰਪੁਰ ਦਿਹਾਤੀ ਦੇ ਮੰਡਲ ਪ੍ਰਧਾਨ ਤੇ ਹੋਰ ਅਹੁਦੇਦਾਰ ਬਣਾ ਦਿੱਤੇ ਜਾਣਗੇ ਅਤੇ ਹਰ ਮਿਹਨਤ ਵਰਕਰ ਨੂੰ ਪਾਰਟੀ ਦੇ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਵਾਧਾ ਕਰਦੇ ਡੱਲੀ ਨੇ ਕਿਹਾ ਕਿ ਨੌਜਵਾਨ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਨੌਜਵਾਨਾਂ ਦਾ ਪਾਰਟੀ ਪ੍ਰਤੀ ਝੁਕਾਅ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਜਿੱਤ ਹਾਸਲ ਕਰੇਗਾ।ਪ੍ਰਧਾਨ ਅਜੈ ਕੌਂਸਲ ਸੇਠੂ ਨੇ ਸਮੂਹ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਦਿਵਾਇਆ| ਇਸ ਮੌਕੇ ਅਸ਼ਵਨੀ ਚੌਧਰੀ ਨੇ ਨਵ ਨਿਯੁਕਤ ਇੰਚਾਰਜ ਅੰਮ੍ਰਿਤਪਾਲ ਸਿੰਘ ਡੱਲੀ ਦਾ ਹੁਸ਼ਿਆਰਪੁਰ ਦਿਹਾਤੀ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਅਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ| ਇਸ ਮੌਕੇ ਅਨਿਲ ਪਠਾਣੀਆ, ਇੰਦਰਜੀਤ ਸਿੰਘ, ਅੰਕਿਤ ਰਾਣਾ, ਗੁਰਕੀਰਤ ਸਿੰਘ, ਰਿਸ਼ਾਭ, ਰੋਹੀਤ ਅੱਤਰੀ, ਚਰਨਜੀਤ ਸਿੰਘ ,ਅਮਨਦੀਪ ਸਿੰਘ ,ਅਰੁਣ ਸ਼ਰਮਾ, ਆਕਾਸ਼ ਜਸਵਾਲ ,ਅਰਸ਼ੀਂਨ ਸ਼ਰਮਾ, ਦਿਨੇਸ਼ ਸਿੰਘ, ਇੰਦਰ ਕੁਮਾਰ , ਵਰੂਨ ਠਾਕੁਰ ਅਤੇ ਹੋਰ ਨੌਜਵਾਨ ਮਜੂਦ ਹੈ।





