ਪੈਰਿਸ 28 ਮਾਰਚ ( ਦੀ ਮਿਰਰ ਪੰਜਾਬ ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ( ਫਰਾਂਸ ) ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਏ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੀ ਪੱਚੀ ਮਾਰਚ ਨੂੰ ਯੂਰਪ ਭਰ ਦੇ ਚੌਦਾਂ ਕਲੱਬਾ ਦੀ ਸਲਾਨਾ ਮੀਟਿੰਗ ਜੁਲਾਈ ,ਅਗਸਤ ਅਤੇ ਸਤੰਬਰ ਦੋ ਹਜਾਰ ਤੇਈ ਦੇ ਮਹੀਨਿਆਂ ਵਿੱਚ ਹਰੇਕ ਐਤਵਾਰ ਨੂੰ ਹੋਣ ਵਾਲੇ ਕਬੱਡੀ ਟੂਰਨਾਮੈਂਟਾ ਦੀ ਰੂਪ ਰੇਖਾ ਤਿਆਰ ਕਰਨ ਹਿੱਤ ਪੈਰਿਸ ( ਫਰਾਂਸ ) ਦੇ ਸ਼ਹਿਰ ਲਾ-ਕੋਰਨਵ ਵਿੱਚ ਪੈਂਦੇ ਲਾਹੌਰ ਰੈਸਟੋਰੈਟ ਵਿਖੇ ਹੋਈ । ਮੀਟਿੰਗ ਵਿੱਚ ਨੌਂਅ ਕਲੱਬਾ ਦੇ ਮੁੱਖ ਪ੍ਰਬੰਧਕ ਜੱਗਾ ਦਿਉਲ ਹਾਲੈਂਡ , ਇੰਦਰਜੀਤ ਜੋਸਨ ਕੋਲਨ ਜਰਮਨੀ, ਰਘੁਬੀਰ ਸਿੰਘ ਕੋਹਾੜ ਫਰਾਂਸ , ਬਸੰਤ ਸਿੰਘ ਪੰਜਹੱਥਾ ਫਰਾਂਸ , ਚਰਨਜੀਤ ਸਿੰਘ ਬੈਲਜੀਅਮ , ਸੁਰਜੀਤ ਸਿੰਘ ਬੈਲਜੀਅਮ , ਬਲਜੀਤ ਸਿੰਘ ਬੈਲਜੀਅਮ , ਬਲਕਰਨ ਸਿੰਘ ਰੇਗਨਸਬਰਗ ਅਤੇ ਗਿੰਦਾ ਫਰਾਂਸ ਸਾਹਿਤ ਮੌਕੇ ਤੇ ਹਾਜਿਰ ਸਨ , ਜਿਨ੍ਹਾਂ ਦੀ ਸਹਿਮਤੀ ਪ੍ਰਾਪਤ ਕਰਨ ਉਪਰੰਤ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂੰਹ ਪ੍ਰਬੰਧਕਾਂ ਨੇ ਸਾਝੇ ਤੌਰ ਤੇ ਕਲੱਬ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਭਦਾਸ ਦੀ ਤਰਫੋ ਜੀਅ ਆਇਆ ਨੂੰ ਕਿਹਾ ਅਤੇ ਮੀਟਿੰਗ ਵਿੱਚ ਵੱਖੋ ਵੱਖ ਦੇਸ਼ਾਂ ‘ਚੋਂ ਕਲੱਬਾ ਦੇ ਮੁਖੀਆਂ ਸਾਹਿਤ ਪਹੁੰਚੇ ਹੋਏ 62 ਮਹਿਮਾਨਾ ਦਾ ਦਿਲ ਦੀਆਂ ਗਹਿਰਾਈਆ ਵਿੱਚੋਂ ਧੰਨਵਾਦ ਵੀ ਕੀਤਾ ।
ਫਰਾਂਸ ਵਿੱਚ ਪਹੁੰਚੇ ਹੋਏ ਯੂਰਪੀਅਨ ਕਲੱਬਾ ਦੇ ਪ੍ਰਬੰਧਕਾਂ ਅਤੇ ਮੈਬਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੱਗਾ ਦਿਉਲ ਅਤੇ ਰਘੁਬੀਰ ਸਿੰਘ ਕੋਹਾੜ ਨੇ ਕਿਹਾ ਕਿ ਸਾਡੇ ਇਸ ਜਗਾਹ ਇਕੱਠੇ ਹੋਣ ਦਾ ਮਤਲਬ ਇਹ ਹੈ ਕਿ ਨੌਜਵਾਨ ਪੀੜੀ ਨੂੰ ਪ੍ਰੇਰ ਕੇ ਨਸ਼ਿਆ ਤੋਂ ਦੂਰ ਕਰਨਾ ਅਤੇ ਖੇਡਾਂ ਦੇ ਨਾਲ ਜੋੜ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਸਾਡਾ ਮੁੱਖ ਮਕਸਦ ਹੈ , ਵੈਸੇ ਇਹ ਕਾਰਜ ਅਸੀਂ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ । ਇਸ ਤੋਂ ਬਿਨਾਂ ਸਾਡਾ ਇਹ ਮਕਸਦ ਵੀ ਹੈ ਕਿ ਜਿੱਥੇ ਅਸੀਂ ਖਿਡਾਰੀਆਂ ਨੂੰ ਨਸ਼ਾ ਰਹਿਤ ਬਣਾ ਕੇ ਉਨਾ ਨੂੰ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਪ੍ਰੇਰਣਾ ਸਰੋਤ ਬਣਾਉਣਾ ਹੈ , ਉੱਥੇ ਹੀ ਆਪਣੇ ਸਭਿਆਚਾਰ ਨੂੰ ਵੀ ਭੰਗੜੇ , ਗਿੱਧੇ ਅਤੇ ਤੀਆਂ ਦੇ ਮੇਲੇ ਕਰਵਾ ਕੇ ਜਿੰਦੇ ਰੱਖਣਾ ਹੈ ਤਾਂ ਕਿ ਸਾਡੀ ਯੂਰਪ ਦੀ ਜੰਮਪਲ ਪੀੜ੍ਹੀ ਵੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਨਾਲ ਨਾਲ ਪੰਜਾਬ , ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੀ ਰਹੇ ।
ਉਪਰੋਕਤ ਨੌਅ ਕਲੱਬਾ ਤੋਂ ਬਿਨਾ ਡਿਉਸਬਰਗ ਦੇ ਗੁਰਦੁਆਰਾ ਸਾਹਿਬ ਵੱਲੋਂ ਖੇਡ ਮੇਲਾ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ , ਸੰਤ ਬਾਬਾ ਪ੍ਰੇਮ ਸਿੰਘ ਯਾਦਗਿਰੀ ਕਮੇਟੀ ਫਰੈਂਕਫਰਟ , ਸ਼ੇਰੇ ਪੰਜਾਬ ਬੈਲਜੀਅਮ ਅਤੇ ਦੋਆਬਾ ਕਲੱਬ ਸਪੇਨ ਅਤੇ ਇਟਲੀ ਸਾਹਿਤ ਪੰਜ ਕਲੱਬਾ ਦੇ ਪ੍ਰਬੰਧਕਾ ਨੇ ਫੋਨ ਦੁਆਰਾ ਗੱਲਬਾਤ ਕਰਕੇ ਹਾਜਰੀ ਲਗਵਾਈ ਅਤੇ ਮੀਟਿੰਗ ਵਿੱਚ ਪਾਸ ਕੀਤੇ ਮਤਿਆ ਤੇ ਸਹਿਮਤੀ ਵੀ ਪ੍ਰਗਟਾਈ। ਇਸ ਮੀਟਿੰਗ ਦੀ ਖਾਸੀਅਤ ਇਹ ਰਹੀ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਹਰਿੰਦਰ ਪਾਲ ਸਿੰਘ ਸੇਠੀ , ਗਿੰਦਾ , ਵਡਾਲਾ , ਸੰਨੀ ਘੋਤੜਾ , ਦਲਜੀਤ , ਮਾਨ ਸਟੌਪਰ , ਨਿੱਕਾ ਗੁਰਦਾਸਪੁਰ, ਗੁਰਪ੍ਰੀਤ ਸਿੰਘ ਗੋਪੀ , ਟੋਨੀ ਭੋਲੱਥ , ਟਿੰਕਾ , ਹਨੀ , ਮਿੰਟੂ ਬੋਦੀ ਦੇ ਭਰਾਤਾ ਰਾਜਾ , ਹਰਜੀਤ , ਹਨੀ ਆਦਿ ਨੂੰ ੁਯੂਨਾਇਟਡ ਕਬੱਡੀ ਫੈਡਰੇਸ਼ਨ ਦੇ ਪ੍ਰਬੰਧਕਾਂ ਨੇ ਕਬੱਡੀ ਫੈਡਰੇਸ਼ਨ ਦਾ ਹਿੱਸਾ ਬਣਨ ਵਾਸਤੇ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਕਿਹਾ। ਇਨਾ ਤੋਂ ਬਿਨਾ ਇੰਦਰਜੀਤ ਸਿੰਘ ਜੋਸਨ ਨੇ ਵੀ ਹਾਜਰੀਨ ਨੂੰ ਸੰਬੋਧਨ ਕੀਤਾ ਅਤੇ ਕੀਹਾ ਕਿ ਜਿਹੜੇ ਜਿਹੜੇ ਵੀ ਕਲੱਬ ਸਾਡੇ ਰਾਹੀਂ ਭਾਰਤ ਅਤੇ ਪਾਕਿਸਤਾਨ ਤੋਂ ਖਿਡਾਰੀ ਮੰਗਵਾਉਣਾ ਚਾਹੁੰਦੇ ਹਨ ਉਹ ਆਪਣੀ ਪਸੰਦ ਦੇ ਖਿਡਾਰੀਆਂ ਦੀ ਪਾਸਪੋਰਟ ਡਿਟੇਲ ਦਸ ਅਪ੍ਰੈਲ ਤੋ ਪਹਿਲਾਂ ਪਹਿਲਾਂ ਪਹੁੰਚਦੀ ਕਰ ਦੇਣ , ਜੇਕਰ ਕਿਸੇ ਵੀ ਕਲੱਬ ਨੇ ਸਾਨੂੰ ਦਸ ਆਪ੍ਰੈਲ ਤੱਕ ਪੇਪਰ ਨਾ ਦਿੱਤੇ ਤਾਂ ਉਸ ਦੀ ਜਿੰਮੇਵਾਰੀ ਲੇਟ ਹੋਣ ਵਾਲੇ ਕਲੱਬ ਦੀ ਹੋਵੇਗੀ ।





