ਲੋਹੀਆਂ ਖਾਸ 6 ਅਪ੍ਰੈਲ (ਰਾਜੀਵ ਕੁਮਾਰ ਬੱਬੂ)-ਜਲੰਧਰ ਜਿਮਨੀ ਚੋਣ ਦੇ ਤਹਿਤ ਪੁਲਿਸ ਪ੍ਰਸ਼ਾਸ਼ਨ ਵਿੱਚ ਹੋਏ ਫੇਰ ਬਦਲ ਨੂੰ ਲੈ ਕੇ ਜਿਲ੍ਹਾ ਜਲੰਧਰ ਦਿਹਾਤੀ ਦੇ ਮੁੱਖਵਿੰਦਰ ਸਿੰਘ ਭੁੱਲਰ ਐਸ ਐਸ ਪੀ ਨਿਯੁੱਕਤ ਹੋਣ ਤੇ ਉਹਨਾਂ ਵੱਲੋ ਕੀਤੀਆਂ ਗਈਆਂ ਬਦਲੀਆਂ ਵਿੱਚ ਥਾਣਾ ਲੋਹੀਆਂ ਖਾਸ ਤੋ ਬਦਲ ਕੇ ਗਏ ਸੁਰਜੀਤ ਸਿੰਘ ਪੱਡਾ ਦੀ ਜਗ੍ਹਾ ਨਵਨਿਯੁਕਤ ਇੰਸਪੈਕਟਰ ਜੈ ਪਾਲ ਵੱਲੋ ਥਾਣਾ ਲੋਹੀਆਂ ਦਾ ਚਾਰਜ ਸੰਭਾਲਦੇ ਹੋਏ ਪ੍ਰੈਸ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਗਿਆ ਕਿ ਜ਼ਿਮਨੀ ਚੋਣ ਦੇ ਚਲਦਿਆਂ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲ਼ੇ ਵਿਅਕਤੀਆਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ ਇਸ ਮੋਕੇ ਥਾਣਾ ਲੋਹੀਆਂ ਦੇ ਸਟਾਫ਼ ਵੱਲੋਂ ਥਾਣਾ ਮੁੱਖੀ ਲੋਹੀਆਂ ਜੈ ਪਾਲ ਦਾ ਨਿੱਘਾ ਸਵਾਗਤ ਕੀਤਾ ਗਿਆ।





