ਪੈਰਿਸ 15 ਅਪ੍ਰੈਲ ( ਭੱਟੀ ਫਰਾਂਸ ) ਫਰਾਂਸ ਦੇ ਉਘੇ ਸਮਾਜ ਸੇਵਕ ਰਾਮ ਸਿੰਘ ਮੈਗੜਾ ਅਤੇ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਭਾ ਲਾ – ਕੋਰਨਵ ਦੇ ਸੈਕਟਰੀ ਪ੍ਰਮਿੰਦਰ ਸਿੰਘ ਕੈਲੇ ਨੇ ਮੀਡੀਆ ਨੂੰ ਸਾਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਕੇਜਰੀਵਾਲ ਸ਼ਰਾਬ ਘੁਟਾਲੇ ‘ਚ ਫਸੇ ਹੋੇ ਹਨ ਅਤੇ ਅੱਜ ਉਨਾਂ ਦੀ ਸੀ.ਬੀ.ਆਈ ਦੇ ਦਫਤਰ ਪੇਸ਼ੀ ਵੀ ਹੈ ਦੇ ਨਾਲ ਇਨ੍ਹਾਂ ਦੇ ਦੋ ਮੰਤਰੀ ਜੇਲ ਵਿੱਚ ਹਨ , ਐਪਰ ਆਪਣੇ ਆਪ ਨੂੰ ਦੁੱਧ ਧੋਤਾ ਸਿੱਧ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਡੇ ਰਹਿਬਰ ਅਤੇ ਦਲਿਤ ਸਮਾਜ ਨੂੰ ਸੇਧ ਦੇਣ ਵਾਲੇ ਡਾ. ਭੀਮ ਰਾਉ ਅੰਬੇਡਕਰ ਦੇ ਜਨਮ ਦਿਹਾੜੇ ਦੇ ਸ਼ੁੱਭ ਮੌਕੇ ਉਪਰ ਵਿਜੀਲੈਸ ਦੇ ਦਫਤਰ ਬੁਲਾ ਰਹੇ ਹਨ , ਜੋ ਕਿ ਨਾਕਾਬਿਲੇ ਬ੍ਰਦਾਸ਼ਤ ਹੈ । ਭਗਵੰਤ ਮਾਨ ਜਿਹੜਾ ਕਿ ਹਮੇਸ਼ਾ ਚੁਟਕਲੇ ਸੁਣਾ ਸੁਣਾ ਕੇ ਕੇਜਰੀਵਾਲ ਦੇ ਇਸ਼ਾਰਿਆ ਤੇ ਨੱਚ ਰਿਹਾ ਹੈ , ਉਸਨੂੰ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਫਿਰ ਬੇਦੋਸ਼ੇ ਚੰਨੀ ਤੇ ਇਲਜਾਮ ਲਾਉਣਾ ਚਾਹੀਦਾ ਸੀ । ਦੂਸਰਾ ਭਗਵੰਤ ਮਾਨ ਨੇ ਡਾ. ਸਾਹਿਬ ਦੇ ਜਨਮ ਦਿਹਾੜੇ ਵਾਲੇ ਵਾਲਾ ਦਿਨ ਚੁਣ ਕੇ ਦਲਿਤ ਸਮਾਜ ਦਾ ਅਨਾਦਰ ਕੀਤਾ ਹੈ , ਭਗਵੰਤੇ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਿਨ ਸਾਡੇ ਸਤਿਕਾਰ ਯੋਗ ਚੰਨੀ ਸਾਹਿਬ ਨੇ ਫਿਕਸ ਕੀਤੇ ਹੋਏ ਪ੍ਰੋਗਰਾਮਾਂ ਵਿੱਚ ਹਾਜਰੀ ਭਰਨੀ ਸੀ , ਇਹ ਦਿਨ ਚੁਣਨ ਦਾ ਮਕਸਦ ਇੱਕ ਹੀ ਹੋ ਸਕਦਾ ਹੈ ਕਿ ਚੰਨੀ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਨੀਵਾਂ ਦਿਖਾਇਆ ਜਾਵੇ, ਜੋ ਕਿ ਦਲਿਤ ਹੋਣ ਨਹੀ ਦੇਵੇਗਾ। ਵੈਸੇ ਭਗਵੰਤ ਮਾਨ ਜੀ ਜੋ ਤੁਹਾਡੇ ਦਿਲ ਵਿੱਚ ਆਉਂਦਾ ਹੈ , ਐਪਰ ਵਾਰੀ ਤੁਹਾਡੀ ਵੀ ਇੱਕ ਨਾ ਇੱਕ ਦਿਨ ਜਰੂਰ ਆਵੇਗੀ ਕਿਉਂਕਿ ਕੁਰਸੀ ਹਮੇਸ਼ਾਂ ਕਾਇਮ ਨਹੀਂ ਰਹਿੰਦੀ ।
ਉਧਰ ਦੂਜੇ ਪਾਸੇ ਲਾਲ ਸਿੰਘ ਕੈਲੇ ਨੇ ਵੀ ਕਿਹਾ ਕਿ ਜਿਹੜੀਆਂ ਪੁੱਠੀਆ ਰਵਾਇਤਾਂ ਭਗਵੰਤ ਮਾਨ ਪਾ ਰਿਹਾ ਹੈ ਉਹ ਇਸਨੂੰ ਵੀ ਭੁਗਤਣੀਆ ਪੈਣਗੀਆ । ਇਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਨਮ ਦਿਹਾੜੇ ਵਾਲੇ ਦਿਨ ਸਾਰਾ ਦਲਿਤ ਸਮਾਜ ਇਕੱਠਾ ਹੋ ਕੇ ਭਾਰਤੀ ਸੰਵਿਧਾਨ ਦੀ ਰਾਖੀ ਦੀਆਂ ਗੱਲਾਂ ਕਰਦਾ ਹੈ ਅਤੇ ਦੇਸ਼ ਭਗਤੀ ਦੀ ਮਿਸਾਲ ਪੈਦਾ ਕਰਦਾ ਹੈ , ਜਦਕਿ ਭਗਵੰਤ ਮਾਨ ਕੇਜਰੀਵਾਲ , ਸ਼ਿਸੋਦੀਆ ਅਤੇ ਮੰਤਰੀ ਸਤਿੰਦਰ ਜੈਨ ਦੀ ਬੇਇਜਤੀ ਦਾ ਬਦਲਾ ਭਾਜਪਾ ਦੀ ਜਗਾਹ ਕਾਗਰਸ ਦੇ ਕਾਰਕੁੰਨਾ ਕੋਲੋਂ ਲੈਣਾ ਚਾਹੁੰਦਾ ਹੈ । ਅਸੀ ਸਾਰੇ ਹੀ ਫਰਾਂਸ ਵੱਸਦੇ ਦਲਿਤ ਭਾਈਚਾਰੇ ਦੇ ਲੋਕ ਭਗਵੰਤ ਮਾਨ ਦੀ ਇਸ ਮਾੜੀ ਅਤੇ ਬੁਜਦਿਲਾ ਵਾਲੀ ਹਰਕਤ ਦੀ ਪੁਰਜੋਰ ਨਿਖੇਧੀ ਕਰਦੇ ਹਾਂ ਅਤੇ ਤਾੜਨਾ ਵੀ ਕਰਦੇ ਹਾਂ ਕਿ ਪਹਿਲਾਂ ਆਪਣੀ ਪਾਰਟੀ ਦਾ ਅਕਸ ਸੁਧਾਰੋ ਫਿਰ ਕਿਸੇ ਹੋਰ ਤੇ ਉਗਲ ਚੁੱਕਿਉ ।





