ਜਲੰਧਰ, 28 ਅਪ੍ਰੈਲ (ਦਾ ਮਿਰਰ ਪੰਜਾਬ) : ਅੱਜ ਜਲੰਧਰ ਲੋਕ ਸਭਾ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਪਿੰਡ ਭੋਡੇ ਸਪਰਾਇ ਵਿਖੇ ਕਾਂਗਰਸੀ ਆਗੂ ਹੁਸ਼ਿਆਰ ਸਿੰਘ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋੰ ਇਲਾਵਾ ਹਲਕਾ ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਨਰੇਸ਼ ਪੁਰੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਦਿ ਹਾਜਰ ਸਨ, ਮੀਟਿੰਗ ਦੌਰਾਨ ਵੱਖ-ਵੱਖ ਆਗੂ ਮੁਕੇਸ਼ ਕੁਮਾਰ ਪੰਡਿਤ, ਗੁਰਸੇਵਕ ਸ਼ੇਰਗਿੱਲ, ਸਿਮਰਜੀਤ ਸਿੰਘ, ਇੰਦਰਜੀਤ ਚੱਢਾ, ਸ਼ੇਰਾ ਸਭਰਪੁਰਾ ਕਾਂਗਰਸ ‘ਚ ਸ਼ਾਮਲ ਹੋਏ, ਜਿਹਨਾ ਦਾ ਪਾਰਟੀ ਲੀਡਰਸ਼ਿਪ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਜਿੱਥੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ, ਉੱਥੇ ਆਪਣੇ ਸੰਬੋਧਨ ‘ਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਉਹਨਾ ਕਿਹਾ ਅੱਜ ਸੂਬੇ ਦੇ ਲੋਕ ਆਪ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ, ਜੋ ਹਾਲਾਤ ਸੂਬਾ ਸਰਕਾਰ ਨੇ ਪੈਦਾ ਕੀਤੇ ਹਨ, ਉਸ ਤੋਂ ਹਰ ਪੰਜਾਬੀ ਜਾਣੂੰ ਹੈ ਕਿ ਆਪ ਸਰਕਾਰ ਨੇ ਸੂਬੇ ਦੇ ਹਾਲਾਤ ਬਦਤਰ ਕਰ ਦਿੱਤੇ ਹਨ, ਮੁਹੱਲਾ ਕਲੀਨਿਕ ਦੇ ਨਾਮ ‘ਤੇ ਪੁਰਾਣੀਆਂ ਡਿਪੈਂਸਰੀਆਂ, ਹੈਲਥ ਸੈਂਟਰ ਤੇ ਸੇਵਾ ਕੇਂਦਰਾਂ ‘ਤੇ ਰੰਗ ਰੋਗਨ ਕਰਕੇ ਸਰਕਾਰੀ ਖਜਾਨੇ ਦੀ ਅੰਨ੍ਹੀ ਲੁੱਟ ਕੀਤੀ ਗਈ ਹੈ, ਮੁਹੱਲਾ ਕਲੀਨਿਕ ਦਾ ਪ੍ਰਚਾਰ ਵੱਧ ਕੀਤਾ ਪਰ ਜਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ, ਪਿੰਡਾਂ ਦੀਆਂ ਡਿਸਪੈਂਸਰੀਆਂ ਤੇ ਹੈਲਥ ਸੈਂਟਰਾਂ ਤੋਂ ਸਟਾਫ ਆਮ ਆਦਮੀ ਕਲਿਨਿਕ ‘ਚ ਸ਼ਿਫਟ ਕਰਕੇ ਸਰਕਾਰ ਨੇ ਪੇੰਡੂ ਖੇਤਰ ਦੇ ਮਰੀਜਾਂ ਲਈ ਸਮੱਸਿਆ ਖੜੀ ਕਦ ਦਿੱਤੀ ਹੈ।
ਉਹਨਾ ਕਿਹਾ ਅੱਜ ਕੁੱਝ ਲੋਕ ਕਹਿੰਦੇ ਹਨ ਕਿ ਕਾਂਗਰਸ ਨੇ ਦੇਸ਼ ਤੇ ਸੂਬੇ ਲਈ ਕੀ ਕੀਤਾ ਤਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਦੋਂ ਦੇਸ਼ ਆਜਾਦ ਹੋਇਆ ਉਸ ਸਮੇਂ ਦੇਸ਼ ਕੋਲ ਕੁੱਝ ਵੀ ਨਹੀਂ ਸੀ ਇਹ ਕਾਂਗਰਸ ਪਾਰਟੀ ਦੀ ਹੀ ਦੇਣ ਹੈ ਜੋ ਅੱਜ ਅਸੀਂ ਸੁੱਖ ਸੁਵਿਧਾਵਾਂ ਦਾ ਅਨੰਦ ਲੈ ਰਹੇ ਹਨ, ਕਿਸੇ ਸਮੇਂ ਦੇਸ਼ ‘ਚ ਸੂਈ ਨਹੀਂ ਬਣਦੀ ਸੀ ਅੱਜ ਜਹਾਜ ਤੱਕ ਬਣਦੇ ਹਨ ਇਹ ਕੋਈ 9 ਸਾਲਾਂ ‘ਚ ਸੰਭਵ ਨਹੀਂ ਹੋਇਆ, ਇਸੇ ਤਰ੍ਹਾਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ, ਪੰਜਾਬੀ ਖੇਤੀਬਾੜੀ ਯੁਨੀਵਰਸਿਟੀ ਸਮੇਤ ਬਹੁਤ ਪ੍ਰਾਪਤੀਆਂ ਕਾਂਗਰਸ ਦੇ ਹਿੱਸੇ ਆਉਂਦੀਆਂ ਹਨ, ਕਾਰਨ ਬੱਸ ਏਹੀ ਹੈ ਕਿ ਕਾਂਗਰਸ ਮਸ਼ਹੂਰੀ ਦੀ ਬਜਾਏ ਜਮੀਨੀ ਹਕੀਕਤ ‘ਤੇ ਕੰਮ ਕਰਨ ‘ਚ ਵਿਸ਼ਵਾਸ਼ ਰੱਖਦੀ ਹੈ ਅਤੇ ਆਪ ਤੇ ਭਾਜਪਾ ਇਸ਼ਤਿਹਾਰੀ ਦੁਨੀਆਂ ‘ਚ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ, ਇਸ ਲਈ ਅੱਜ ਸਮਾਂ ਹੈ ਅਸੀਂ ਗੁੰਮਰਾਹ ਨਾ ਹੋਈਏ ਸੂਬੇ ਤੇ ਦੇਸ਼ ਦੇ ਭਵਿੱਖ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ ਤੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੱਧ-ਵੱਧ ਵੋਟਾਂ ਨਾਲ ਕਾਮਯਾਬ ਬਣਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨਆਰਆਈ ਇੰਦਰਜੀਤ ਸਪਰਾ, ਰੋਸ਼ਨ ਲਾਲ, ਬਲਵਿੰਦ ਗੌਸਲ, ਰਾਮਪਾਲ ਸਾਬਕਾ ਪੰਚ, ਰੂਪਾ ਪੰਚ, ਜਗਦੀਪ ਸਰਪਾ ਸਾਬਕਾ ਸਰਪੰਚ ਆਦਿ ਹਾਜਰ ਸਨ।





