*ਅਨੁਰਾਗ ਠਾਕੁਰ ਪੁੱਜੇ ਜਲੰਧਰ, ਰਾਕੇਸ਼ ਰਾਠੌਰ ਨੇ ਭਾਜਪਾ ਆਗੂਆਂ ਨਾਲ ਕੀਤਾ ਉਨ੍ਹਾਂ ਦਾ ਸਵਾਗਤ*

देश
Spread the love

ਜਲੰਧਰ, 29 ਅਪ੍ਰੈਲ (ਦਾ ਮਿਰਰ ਪੰਜਾਬ ): ਅੱਜ ਕੇਂਦਰੀ ਕੈਬਨਿਟ ਮੰਤਰੀ ਖੇਡ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਮੰਤਰੀ ਅਨੁਰਾਗ ਠਾਕੁਰ ਜਲੰਧਰ ਲੋਕ ਸਭਾ ਉਪ ਚੋਣ ਲਈ ਪ੍ਰਸਤਾਵਿਤ ਚੋਣ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਜਲੰਧਰ ਪੁੱਜੇ, ਜਿੱਥੇ ਉਹਨਾਂ ਦੇ ਨਾਲ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਭਾਜਪਾ ਆਗੂਆਂ ਨਾਲ ਉਹਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸੂਬਾਈ ਬੁਲਾਰੇ ਅਨਿਲ ਸਰੀਨ, ਸਾਬਕਾ ਸੂਬਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ, ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਮਨੀਸ਼ ਵਿੱਜ, ਦਵਿੰਦਰ ਕਾਲੀਆ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਸੰਜੀਵ ਸ਼ਰਮਾ ਮਨੀ, ਹਰਜਿੰਦਰ ਸਿੰਘ, ਬਾਬੂ ਅਰੋੜਾ, ਹਰਵਿੰਦਰ ਸਿੰਘ ਗੋਰਾ, ਮਨੋਜ ਅਗਰਵਾਲ, ਡਾ. ਨਰੇਸ਼ ਦੀਵਾਨ, ਕੁਨਾਲ ਗੋਸਵਾਮੀ, ਵਰੁਣ ਨਾਗਪਾਲ, ਅਰੁਣ ਮਲਹੋਤਰਾ, ਦਿਨੇਸ਼ ਸ਼ਰਮਾ, ਨਿਤਿਨ ਬਹਿਰੋਲ, ਯਜੀਤ ਹਰੀਆ, ਸੰਨੀ ਭਗਤ, ਕਰਨ ਸ਼ਰਮਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *