ਦੀਪਕ ਠਾਕੁਰ
ਤਲਵਾਡ਼ਾ,24 ਮਈ-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਦੀਆਂ 6 ਵਿਦਿਆਰਥਣਾਂ ਨੇ ਮੈਰਿਟ ’ਚ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ4 ਵਿਦਿਆਰਥੀ ਮੈਰਿਟ ’ਚ ਆਏ ਹਨ। ਸਸਸ ਸਕੂਲ ਸੈਕਟਰ 3 ਤਲਵਾਡ਼ਾ ਦੇ ਪ੍ਰਿੰਸੀਪਲ ਗੁਰਾਂ ਦਾਸ ਨੇ ਦੱਸਿਆ ਕਿ ਬੋਰਡ ਪੀ੍ਰਖਿਆਵਾਂ ’ਚ ਸੁਨਿਧੀ ਨੇ (98.40) ਅਤੇ ਜੀਆ (98.20) ਨੇ ਫੀਸਦੀ ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ ਕ੍ਰਮਵਾਰ 8ਵਾਂ ਅਤੇ 9ਵਾਂ ਰੈਂਕ ਜਦਕਿ ਜ਼ਿਲ੍ਹੇ ਵਿਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਸੂਕਲ ਦੀ ਵਿਦਿਆਰਥਣ ਪ੍ਰਿਆ ਕੁਮਾਰੀ ਨੇ 488, ਨਿਤਿਕਾ ਨੇ 487, ਹਰਮਨਦੀਪ ਕੌਰ ਅਤੇ ਤਨਿਸ਼ਾ ਠਾਕੁਰ ਦੋਵਾਂ ਨੇ 486 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ ਕ੍ਰਮਵਾਰ 12ਵਾਂ, 13ਵਾਂ ਅਤੇ 14ਵਾਂ ਰੈਂਕ ਹਾਸਲ ਕੀਤਾ ਹੈ।
ਸਸਸ ਸਕੂਲ ਕਮਾਹੀ ਦੇਵੀ ਦੇ ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਕੂਲ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਇਸ ਵਰ੍ਹੇ ਚਾਰ ਮੈਰਿਟਾਂ ਪ੍ਰਾਪਤ ਕੀਤੀਆਂ ਹਨ। ਅਜੇ ਕੁਮਾਰ ਨੇ 490/ 500 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ 10ਵਾਂ ਰੈਂਕ, ਅਨਮੋਲ ਸਿੰਘ ਨੇ 487 ਅੰਕਾਂ ਨਾਲ 13ਵਾਂ, ਖੁਸ਼ੀ ਅਤੇ ਮੁਸਕਾਨ ਦੋਵਾਂ ਨੇ 486 ਅੰਕਾਂ ਨਾਲ ਸੰਯੁਕਤ ਰੂਪ ’ਚ 14ਵਾਂ ਰੈਂਕ ਹਾਸਲ ਕੀਤਾ ਹੈ।
ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ ’ਤੇ ਸਕੂਲ ਪ੍ਰਿੰਸੀਪਲ ਗੁਰਾਂ ਦਾਸ ਅਤੇ ਰਾਜੇਸ਼ ਸਿੰਘ ਨੇ ਸਕੂਲ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ।





