ਜਲੰਧਰ (ਜਸਪਾਲ ਕੈਂਥ)-ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕੇ ਜਲੰਧਰ ਛਾਉਣੀ ਦੇ ਇਲਾਕੇ ਵਿੱਚ ਪੈਂਦੇ ਪਿੰਡਾਂ ਨਜਾਇਜ਼ ਮਾਇਨਿੰਗ ਕਰਨ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਲੰਧਰ ਕੈਂਟ ਦੇ ਜੋਨ ਪ੍ਰਧਾਨ ਸੁਖਵੀਰ ਸਿੰਘ ਕੁੱਕੜ ਪਿੰਡ ਨੇ ਕਿਹਾ ਕਿ ਠੇਕੇਦਾਰ ਐਚ. ਐਸ. ਵਾਲੀਆ ਪਿੰਡ ਖੇੜਾ, ਜਮਸ਼ੇਰ, ਬੰਬੀਆਂਵਾਲ, ਹਰਦੋਫਰਾਲਾ ਵਿਚੋ ਸਾਰੇ ਨਿਯਮਾਂ ਨੂੰ ਦਰਕਿਨਾਰ ਕਰਕੇ ਨਜ਼ਾਇਜ ਤੌਰ ਤੇ ਮਿੱਟੀ ਦੀ ਮਾਇਨਿੰਗ ਕਰ ਰਿਹਾ ਹੈ ਜੋ ਕਿ ਇਸਨੇ ਕਰੀਬਨ 35-40 ਫੁੱਟ ਤੱਕ ਮਿੱਟੀ ਦੀ ਮਾਇਨਿੰਗ ਕਰ ਲਈ ਹੈ।ਉਕਤ ਰਕਬਾ ਜਿਸ ਵਿਚ ਇਹ ਮਿੱਟੀ ਦੀ ਗੈਰ ਕਾਨੂੰਨੀ ਮਾਇਨਿੰਗ ਕਰ ਰਿਹਾ ਹੈ ਉਸਦੇ ਨਾਲ ਹੀ ਬੇਈ ਵਗਦੀ ਹੈ। ਜਿਸ ਨਾਲ ਜਮੀਨ ਧਸ ਕੇ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਅਜਿਹੀ ਖੁਦਾਈ ਕਰਕੇ ਇਲਾਕੇ ਦੇ ਇਕੋ-ਸਿਸਟਮ ਨੂੰ ਵੱਡਾ ਨੁਕਸਾਨ ਹੋਵੇਗਾ ਤੇ ਖੇਤੀ ਬਾੜੀ ਕਰਨ ਵਾਲੇ ਛੋਟੇ ਕਿਸਾਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਗੇ। ਇਹ ਦੇਖਣ ਵਿਚ ਸਿਰਫ ਮਾਇਨਿੰਗ ਦਿਖਣ ਦਾ ਹੀ ਮਾਮਲਾ ਨਹੀਂ ਹੈ ਇਕ ਇਕ ਬਹੁਤ ਵੱਡਾ ਸਕੈਂਡਲ ਹੈ ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਨੇਤਾ ਸੀ ਤੇ ਹੁਣ ਅਕਾਲੀ ਦਲ ਦਾ ਨੇਤਾ ਬਣ ਚੁੱਕਾ ਹੈ। ਉਹ ਇਸ ਸਾਰਾ ਕੰਮ ਧੱਕੇ ਨਾਲ ਇਲਾਕੇ ਦੇ ਲੋਕਾਂ ਨੂੰ ਡਰਾ ਧਮਕਾ ਕੇ ਕਰ ਰਿਹਾ ਹੈ। ਉਸਨੇ ਆਪਣੀ ਦਹਿਸ਼ਤ ਬਣਾਈ ਹੈ ਤੇ ਇਲਾਕੇ ਵਿਚ ਉਸਦੇ ਡਰ ਕਰਕੇ ਉਸਦੇ ਖਿਲਾਫ ਕੋਈ ਬੋਲਣ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਨਾਲ ਸੰਪਰਕ ਕੀਤਾ ਹੈ ਤਾਂ ਕਿ ਕਿਸਾਨ ਤੇ ਕਿਰਸਾਨੀ ਬਚ ਸਕੇ।
ਇਹ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇਣ ਯੋਗ ਹੈ ਕਿ ਅੱਗੇ ਬਰਸਾਤ ਦਾ ਸੀਜ਼ਨ ਹੈ ਜਿਸ ਨਾਲ ਉਕਤ ਗਹਿਰੇ ਟੋਇਆਂ ਵਿਚ ਪਾਣੀ ਭਰ ਜਾਵੇਗਾ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਵੀ ਵੱਡੀ ਸ਼ੰਕਾ ਹੈ। ਇਸ ਤੋਂ ਇਲਾਵਾ ਇਸ ਨਾਲ ਖੇਤੀ ਵੀ ਬਰਬਾਦ ਹੋਣ ਦੀ ਸੰਭਾਵਨਾ ਹੈ।
ਉਹਨਾਂ ਜਲੰਧਰ ਦੇ ਡੀਸੀ ਸ੍ਰੀ ਵਿਸ਼ੇਸ਼ ਸਾਰੰਗਲ ਤੋਂ ਮੰਗ ਕਿ ਕੀਤੀ ਹੈ ਕਿ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਉਕਤ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਪਰੋਕਤ ਮਾਇਨਿੰਗ ਨੂੰ ਤੁਰੰਤ ਬੰਦ ਕਰਵਾਇਆ ਜਾਵੇ।ਇਸ ਮੌਕੇ ਸੁਖਵੀਰ ਸਿੰਘ ਕੁੱਕੜ ਪਿੰਡ ਸਰਕਲ ਪ੍ਰਧਾਨ BKU ਦੋਆਬਾ ਜਲੰਧਰਕੈਂਟ ,ਬਿਕਰਮਜੀਤ ਸਿੰਘ ਸਰੀਂਹ ਬਲਾਕ ਪ੍ਰਧਾਨ ਨਕੋਦਰ ,ਹਰਭਜਨ ਸਿੰਘ ਬਾਜਵਾ ਸੀਨੀਅਰ ਆਗੂ BKU ਦੋਆਬਾ,ਤਰਸੇਮ ਸਿੰਘ ਢਿਲੋਂ ਸਰਕਲ ਪ੍ਰਧਾਨ BKU ਦੋਆਬਾ ਗੁਰਾਇਆ ,ਅਮਰਜੀਤ ਸਿੰਘ ਜਮਸ਼ੇਰ ,ਮੱਖਣ ਸਿੰਘ ਸਰੀਂਹ,ਰਾਣਾ ਸਰੀਂਹ,ਰਾਏ ਸੋਫ਼ੀ ਪਿੰਡ,ਰਾਜਾ ਨਿੱਜਰ,ਗੁਰਦੀਪ ਸਿੰਘ ਸਾਬਕਾ ਸਰਪੰਚ ਬੋਲੀਨਾ ,ਲਖਵਿੰਦਰ ਸਿੰਘ ਸ਼ੰਕਰ,ਸਤਪਾਲ ਸਿੰਘ ਕੁੱਕੜ ਪਿੰਡ ,ਗੁਰਪ੍ਰੀਤ ਸਿੰਘ ਗੋਪੀ ਜਮਸ਼ੇਰ,ਪਰਮਵੀਰ ਸਿੰਘ ਫਰਾਲਾ ,ਕਾਕਾ ਫਰਾਲਾ,ਸਨੀ ਫਰਾਲਾ,ਜਥੇਦਾਰ ਗੁਰਦੀਪ ਸਿੰਘ,ਸੁੱਖਾ ਡੋਨ,ਕਰਨਾ ਸਹੋਤਾ ,ਕਰਮਵੀਰ ਸਿੰਘ ਆਦਿ ਹਾਜ਼ਰ ਸਨ।
ਦੂਜੇ ਪਾਸੇ ਠੇਕੇਦਾਰ ਐਚ. ਐਸ. ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਜੋ ਪੁਟਾਈ ਕਰ ਰਿਹਾਂ ਹਾਂ ਉਸ ਦੀ ਮੈਂ ਬਕਾਇਦਾ ਮਨਜੂਰੀ ਲੈ ਰੱਖੀ ਹੈ। ਉਨ੍ਹਾਂ ਕਿਹਾ ਕਿ ਉਕਤ ਲੋਕ ਮੈਨੂੰ ਬਲੈਕਮੇਲ ਕਰ ਰਹੇ ਹਨ, ਮੇਰੇ ਉੱਤੇ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ।





