*ਸਵਰਗਵਾਸੀ ਬਾਪੂ ਪੂਰਨ ਸਿੰਘ ਦੇ ਅਕਾਲ ਚਲਾਣੇ ਉੱਪਰ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਅਹੁਦੇਦਾਰਾਂ ਨੇ ਪ੍ਰਗਟਾਇਆ ਸ਼ੋਕ —-ਤੇਜਿੰਦਰ ਜੋਸਨ, ਬਲਦੇਵ ਜੋਸਨ ਅਤੇ ਜਰਨੈਲ ਥਿੰਦ*

Uncategorized
Spread the love

ਪੈਰਿਸ 26 ਜੂਨ ( ਭੱਟੀ ਫਰਾਂਸ ) ਬਲਵਿੰਦਰ ਸਿੰਘ ਥਿੰਦ ਦੇ ਪੂਜਨੀਕ ਪਿਤਾ ਸਰਦਾਰ ਪੂਰਨ ਸਿੰਘ ਜਿਹੜੇ ਕਿ ਥੋੜਾ ਚਿਰ ਬਿਮਾਰ ਰਹਿਣ ਉਪਰੰਤ ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ ਘਰ ਵਿੱਚ ਹੀ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਅਹੁਦੇਦਾਰਾਂ, ਮੈਬਰਾਂ ਅਤੇ ਸਪੋਰਟਰਾਂ ਨੇ ਸਾਂਝੇ ਤੌਰ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ । ਦੁੱਖ ਦਾ ਇਜਹਾਰ ਕਰਨ ਵਾਲਿਆਂ ਵਿੱਚ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਜੋਸਨ, ਸਰਪ੍ਰਸਤ ਤੇਜਿੰਦਰ ਸਿੰਘ ਜੋਸਨ ਅਤੇ ਰਾਮ ਸਿੰਘ ਮੈਗੜਾ ਸਾਹਿਤ, ਰਾਜੂ ਚੰਦੀ, ਲਖਵਿੰਦਰ ਮੁਲਤਾਨੀ, ਸੰਦੀਪ ਵਡਾਲਾ, ਮਨਜੀਤ ਸਿੰਘ ਗੋਰਸੀਆ, ਦੇਵਿੰਦਰ ਸਿੰਘ ਨਿੱਕੀ ਮਿਆਣੀ, ਰਾਜਬੀਰ ਸਿੰਘ ਖਿੰਡਾ, ਕੁਲਵਿੰਦਰ ਸਿੰਘ ਫੌਜੀ, ਚਰਨਜੀਤ ਸਿੰਘ ਵਿਰਕ, ਚਰਨਜੀਤ ਸਿੰਘ ਬੱਲ, ਤਰਵਿੰਦਰ ਸਿੰਘ ਚੰਦੀ, ਗੁਰਨਾਮ ਸਿੰਘ ਸੰਧੂ, ਵਿਕ੍ਰਮਜੀਤ ਸਿੰਘ ਜੋਸਨ, ਪ੍ਰਿੰਸ, ਗੇਲੀ ਧਰਮਕੋਟ, ਦੀਪਾ ਲਸਾੜਾ, ਪ੍ਰੀਤਇੰਦਰ ਸਿੰਘ ਜੋਸਨ, ਚੰਨਣ ਸਿੰਘ , ਸਤਨਾਮ ਸਿੰਘ , ਸੁਖਦੇਵ ਸਿੰਘ ਧੰਜੂ, ਸਰਬਜੀਤ ਸਿੰਘ ਰਤਨਪਾਲ, ਸੁੱਖੀ ਚੀਮਾ, ਸ਼ੈਲੀ, ਨਛੱਤਰ ਸਿੰਘ ਟੁਰਨਾ, ਬਲਜਿੰਦਰ ਸਿੰਘ ਲੋਹੀਆ , ਬਲਜੀਤ ਸਿੰਘ ਫੁੱਲ, ਗੁਰਪ੍ਰੀਤ ਸਿੰਘ , ਜੇ.ਪੀ.ਕਰਨੈਲ ਗੰਜ, ਐਸ.ਪੀ.ਅਕਾਲਾ, ਕੁਲਵਿੰਦਰ ਸਿੰਘ ਗਰੀਕੀ, ਸੰਨੀ ਘੋਤੜਾ, ਮਨੀ ਵਡਾਲਾ, ਸੋਨੂੰ ਕਰਨੈਲਗੰਜ, ਕੁਲਤਾਰਨਜੀਤ ਜੋਸਨ, ਇੰਦਰਪ੍ਰੀਤ ਸਿੰਘ ਮੁਲਤਾਨੀ , ਜਸ਼ਨਪ੍ਰੀਤ ਸਿੰਘ ਗੋਰਸੀਆ, ਪ੍ਰਦੀਪ ਸਿੰਘ , ਸੁਖਜੀਤ ਰਾਣਾ, ਜੋਬਨ ਸ਼ਾਹ, ਰਮਨ ਪਾਸਲਾ, ਸੁਰਜੀਤ ਸਿੰਘ ਜੀਤਾ ਅਤੇ ਯਾਦਵਿੰਦਰ ਸਿੰਘ ਬਰਾੜ ( ਪੰਜਾਬੀ ਪੈਰਿਸ) ਗੁਰਦੇਵ ਸਿੰਘ ਦੇਵ , ਰਣਜੀਤ ਸਿੰਘ, ,ਸੁਰਜੀਤ ਸਿੰਘ ਜੀਤਾ, ਉਮਰ ਮੁਮਤਾਜ ਆਦਿ ਦੇ ਨਾਮ ਵਰਨਣ ਯੋਗ ਹਨ । ਇਨਾ ਸਾਰਿਆਂ ਨੇ ਸਾਂਝੇ ਤੌਰ ਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਕਿਹਾ ਕਿ ਪਰਮਾਤਮਾ ਬਾਪੂ ਜੀ ਦੀ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਥਿੰਦ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕੜਕੇ ਮੰਨਣ ਦਾ ਬਲ ਬਖਸ਼ੇ |

 

Leave a Reply

Your email address will not be published. Required fields are marked *