ਦੀਪਕ ਠਾਕੁਰ
ਤਲਵਾਡ਼ਾ,29 ਜੂਨ-ਇੱਥੇ ਡੈਮ ਰੋਡ ਸਥਿਤ ਇੱਕ ਹੋਟਲ ’ਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਸਥਾਨਕ ਪੁਲੀਸ ਨੇ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਮੌਕੇ ’ਤੇ ਔਰਤਾਂ ਅਤੇ ਮਰਦਾਂ ਨੂੰ ਇਤਰਾਰਯੋਗ ਹਾਲਤ ’ਚ ਕਾਬੂ ਕੀਤਾ ਹੈ। ਹੋਟਲ ਮਾਲਕ ਅਤੇ ਉਸਦੇ ਕਰਿੰਦਿਆਂ ਸਮੇਤ ਕੁੱਲ 13 ਖ਼ਿਲਾਫ਼ ਮਾਮਲਾ ਦਰਜ ਕੀਤਾ।
ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਟੈਰਸ ਰੋਡ ਸਥਿਤ ਮੂਨ ਕਿਊ-3 ਫੂਡ ਹੋਟਲ ’ਚ ਪਿਛਲੇ ਕੁੱਝ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਅੱਜ ਪੁਲੀਸ ਨੇ ਮੁਖ਼ਬਰ ਖਾਸ ਦੀ ਇਤਲਾਹ ’ਤੇ ਉਕਤ ਹੋਟਲ ’ਚ ਰੇਡ ਕੀਤੀ। ਮੌਕਾ ਏ ਵਾਰਦਾਤ ਪੁਲੀਸ ਨੇ ਹੋਟਲ ’ਚੋਂ 6 ਔਰਤਾਂ ਅਤੇ 5 ਪੁਰਸ਼ਾਂ ਨੂੰ ਇਤਰਾਰਯੋਗ ਹਾਲਤ ’ਚ ਕਾਬੂ ਕੀਤਾ ਹੈ। ਪੁਲੀਸ ਨੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਹੇਠ ਹੋਟਲ ਮਾਲਕ ਅਮਿਤ ਸ਼ਰਮਾ ਉਰਫ਼ ਰਿੰਕੂ ਪੁੱਤਰ ਰਾਮ ਪ੍ਰਤਾਪ ਸ਼ਰਮਾ ਵਾਸੀ ਮੁੱਹਲਾ ਨਗਰ, ਮੈਨਜ਼ਰ ਸੁਮੀਤ ਪੁੱਤਰ ਜੋਗਿੰਦਰ ਪਾਲ ਵਾਸੀ ਮੁੱਹਲਾ ਹਲੇਡ਼੍ਹ ਅਤੇ ਦੀਪੂ ਜੋਗਰਾਰ ਵਾਸੀ ਮੁੱਹਲਾ ਸਾਂਡਪੁਰ ਥਾਣਾ ਤਲਵਾਡ਼ਾ ਆਦਿ ਸਮੇਤ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਦਸਿਆ ਕਿ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹੋਟਲ ਮਾਲਕ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।





