*ਫਰਾਰ ਦੋਸ਼ੀ ਅਵਤਾਰ ਸਿੰਘ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ – ਐਸਐਸਪੀ ਤਰਨਤਾਰਨ*
ਤਰਨਤਾਰਨ ਜੂਨ 29-(ਦਾ ਮਿਰਰ ਪੰਜਾਬ)-ਪਿਛਲੇ ਦਿਨੀ ਆਦੀ ਮੁਜਰਮ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਜਿਲਾ ਤਰਨਤਾਰਨ ਦੀਆਂ ਗੈਰ ਸਮਾਜਿਕ ਅਤੇ ਗੈਰ ਕਨੂੰਨੀ ਕਰਤੂਤਾਂ ਦਾ ਚਿਠਾ ਖਬਰਾਂ ਅਨੁਸਾਰ ਨਸ਼ਰ ਹੋਇਆ ਸੀ ਅਤੇ ਅਵਤਾਰ ਸਿੰਘ ਅਤੇ ਉਸ ਦੇ ਪ੍ਰਵਾਰ ਵਲੋਂ ਸਤਾਏ ਐਨ ਆਰ ਆਈ ਲੋਕਾਂ ਨੇ ਐਨ.ਆਰ ਆਈ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਅਤੇ ਮੁੱਖ ਮੰਤਰੀ ਦਫਤਰ ਪੰਜਾਬ ਸਰਕਾਰ ਚੰਡੀਗੜ੍ਹ ਤੱਕ ਆਪਣਾ ਦੁੱਖ ਦਸਿਆ ਸੀ। ਐਨ.ਆਰ ਆਈ ਸਵਰਨ ਸਿੰਘ ਅਤੇ ਇਕ ਹੋਰ ਐਨ.ਆਰ ਆਈ ਬੀਬੀ ਸੁਨੀਤਾ ਰਾਣੀ ਪਤਨੀ ਕ੍ਰਿਸ਼ਨ ਗੋਪਾਲ ਪੁੱਤਰ ਬਾਲ ਕ੍ਰਿਸ਼ਨ ਨੰਬਰਦਾਰ ਜਲਾਲਾਬਾਦ ਵਾਸੀ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਤਰਨਤਾਰਨ ਨੇ ਐਸ ਐਸ ਪੀ ਸਹਿਬ ਤਰਨਤਾਰਨ ਪਾਸ ਪੇਸ਼ ਹੋਣ ਉਪਰੰਤ ਆਪਣਾ ਦੁੱਖੜਾ ਦਸਿਆ ਸੀ। ਐਨ.ਆਰ ਆਈ ਸਵਰਨ ਸਿੰਘ ਇੰਗਲੈਂਡ ਹਾਲ ਵਾਸੀ ਅੰਮ੍ਰਿਤਸਰ ਨੋ ਦਸਿਆ ਸੀ ਕਿ ਉਸ ਨੇ ਉਕਤ ਆਦੀ ਮੁਜਰਮ ਅਵਤਾਰ ਸਿੰਘ ਦਾ ਪਹਿਲਾਂ ਬਹੁਤ ਭਲਾ ਕੀਤਾ ਸੀ ਪਰ ਉਹ ਅਹਿਸਾਨ ਫਰਾਮੋਸ਼ ਨਿਕਲਿਆ। ਸਵਰਨ ਸਿੰਘ ਨੇ ਹੋਰ ਦੱਸਿਆ ਕਿ ਦੋਸ਼ੀ ਅਵਤਾਰ ਸਿੰਘ ਨੇ ਹੋਰ ਬਹੁਤ ਲੋਕਾਂ ਨਾਲ ਧੋਖਾ ਕਰ ਕੇ ਲਿਮਟਾਂ ਬਣਾਉਣ ਵਿਚ ਦਲਾਲੀ ਕਰ ਕੇ ਮੋਟੀਆਂ ਰਕਮਾਂ ਹੜਪ ਕੀਤੀਆ ਹਨ। ਸਵਰਨ ਸਿੰਘ ਦੀ ਜਮੀਨ ਉਪਰ ਨਜਾਇਜ ਤੌਰ ਤੇ ਕਬਜ਼ਾ ਕਰ ਲਿਆ ਸੀ ਪਰ ਮਾਨਯੋਗ ਅਦਾਲਤਾਂ ਅਤੇ ਪ੍ਰਸ਼ਾਸਨ ਨੇ ਵੀ ਇੰਨਸਾਫ ਦਵਾਇਆ ਪਰ ਜਦੋਂ ਸਵਰਨ ਸਿੰਘ ਐਨ.ਆਰ ਆਈ ਇੰਗਲੈਂਡ ਆਪਣੀ ਜਮੀਨ ਉਪਰ ਗਿਆ ਤਾਂ ਅਵਤਾਰ ਸਿੰਘ ਨੇ ਆਪਣੇ ਦੋਹਾਂ ਭਰਾਵਾਂ ਮਖਣ ਸਿੰਘ ਅਤੇ ਸ਼ਿੰਗਾਰ ਸਿੰਘ ਪੁੱਤਰਾਨ ਸਤਨਾਮ ਸਿੰਘ ਉਕਤ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਅਤੇ ਕੁਝ ਹੋਰ ਬਹੁਤ ਲੋਕ ਨਾਲ ਲੈ ਕੇ ਸਵਰਨ ਸਿੰਘ ਅਤੇ ਹੋਰਾਂ ਨੂੰ ਸਿੱਧੀਆਂ ਗੋਲੀਆਂ ਮਾਰ ਦਿਤੀਆਂ। ਇਸ ਪਰ ਇੰਨਾ ਉਕਤ ਉਪਰ ਇਰਾਦਾ ਕਤਲ ਕਰਨ ਦਾ ਮੁਕੱਦਮਾ ਨੰ.126/22 ਥਾਣਾ ਵੈਰੋਵਾਲ ਵਿੱਖੇ ਦਰਜ ਹੋਇਆ। ਪਰ ਅਵਤਾਰ ਸਿੰਘ ਗੈਰ ਸਮਾਜਿਕ ਤਤ ਹੋਣ ਕਾਰਨ ਉੱਚੀ ਪਹੁੰਚ ਰੱਖਦਾ ਹੈ।ਕਈ ਹੋਰ ਮੁਕਦਮੇ ਵੀ ਉਕਤ ਉਪਰ ਦਰਜ ਹਨ।ਹੁਣ ਅਜ ਤਕ 9–10 ਮਹੀਨੇ ਬਾਅਦ ਵੀ ਇਸ ਨੂੰ ਪੁਲਸ ਨੇ ਗ੍ਰਿਫਤਾਰ ਨਹੀ ਕੀਤਾ। ਹੁਣ ਮੀਡੀਆ ਰਾਹੀਂ ਮਾਨਯੋਗ ਐਸ ਐਸ ਪੀ ਸਹਿਬ ਤਰਨਤਾਰਨ, ਅਤੇ ਮਾਨਯੋਗ ਮੁੱਖ ਮੰਤਰੀ ਸਹਿਬ ਦੇ ਧਿਆਨ ਵਿੱਚ ਆਉਣ ਮਗਰੋਂ ਵੈਰੋਵਾਲ ਪੁਲਸ ਫਰਾਰ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਜੁਟ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਲੋਕਾਂ ਵਿਚ ਖਾਸ ਕਰ ਐਨ ਆਰ ਆਈਜ ਵਿੱਚ ਇੰਨਸਾਫ ਦੀ ਆਸ ਬਣੀ ਹੈ ਪਰ ਅਜੇ ਤੱਕ ਵੀ ਅਵਤਾਰ ਸਿੰਘ ਉਕਤ ਵਰਗੇ ਸ਼ਾਤਰ ਲੋਕ ਸਰਕਾਰ ਦੇ ਨੁਮਾਇੰਦਿਆ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ।





