ਜਲੰਧਰ(ਦਾ ਮਿਰਰ ਪੰਜਾਬ)-ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਬਹੁਤ ਹੀ ਵਫਾਦਾਰ ਅਤੇ ਸਿਦਕ ਵਾਨ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰ ਕੇ ਅਜ ਮਿਤੀ 12/7/2023 ਨੂੰ ਸਚਖੰਡ ਜਾ ਬਿਰਾਜੇ ਹਨ। ਭਾਈ ਅਮਰੀਕ ਸਿੰਘ ਜੀ ਇੰਗਲੈਂਡ ਵਿਚ ਰਹਿ ਰਹੇ ਸਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਤੋਂ ਪ੍ਰਭਾਵਿਤ ਹੋ ਕੇ ਭਾਈ ਸਾਹਿਬ ਪਕੇ ਤੌਰ ਪਰ ਬਾਬਾ ਮਾਨ ਸਿੰਘ ਜੀ ਪਾਸ ਆ ਗਏ। ਬਾਬਾ ਜੀ ਨੇ ਇੰਨਾ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਨਵੀਂ ਦਿੱਲੀ ਗੁ.ਈਸ਼ਰ ਦਰਬਾਰ ਸਾਹਿਬ ਵਿੱਖੇ ਮੁੱਖ ਜਥੇਦਾਰ ਦੀ ਸੇਵਾ ਸੌਂਪ ਦਿਤੀ। ਡਾ. ਪੀ ਐਸ ਕੰਗ ਨੇ ਕਿਹਾ ਕਿ ਬਾਬਾ ਮਾਨ ਸਿੰਘ ਜੀ ਦੇ ਸਚਖੰਡ ਜਾਣ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਉਦਾਸ ਰਹਿਣ ਕਾਰਨ ਬਹੁਤ ਕਮਜ਼ੋਰ ਹੋ ਗਏ। ਅਜ ਆਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਈ ਅਮਰੀਕ ਸਿੰਘ ਸੰਗਤਾਂ ਵਿੱਚ ਆਪਣੀਆ ਸ਼ਾਨਦਾਰ ਸੇਵਾਵਾਂ ਕਾਰਨ ਬਹੁਤ ਸਤਿਕਾਰੇ ਜਾਂਦੇ ਸਨ। ਪੂਰੇ ਸੰਸਾਰ ਵਿੱਚ ਸੰਗਤਾਂ ਨੂੰ ਬਹੁਤ ਸਦਮਾ ਪਹੁੰਚਿਆ ਹੈ।





