ਪੈਰਿਸ 13 ਜੁਲਾਈ ( ਦਾ ਮਿਰਰ ਪੰਜਾਬ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ (ਰਜਿ.) ਫਰਾਂਸ ਦੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਭੱਟੀ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਸਰਕਾਰੀ ਤੌਰ ਤੇ ਦੋ ਦਿਨਾਂ ਦੌਰੇ ਵਾਸਤੇ ਫਰਾਂਸ ਜਾ ਰਹੇ ਹਨ ਨੂੰ ਕੁਝ ‘ਕੁ ਭਾਰਤੀ ਸਿੱਖ ਵੀ ਮਿਲਣ ਜਾ ਰਹੇ ਹਨ | ਭੱਟੀ ਦੇ ਦੱਸਣ ਮੁਤਾਬਿਕ ਉਹ ਪ੍ਰਧਾਨ ਮੰਤਰੀ ਨਾਲ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਚੰਦ ਮਸਲੇ ਉਠਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸਿੱਖ ਮਸਲਿਆਂ ਬਾਰੇ ਲਿਖਤੀ ਮੈਮੋਰੰਡਮ ਵੀ ਦੇਣਗੇ, ਜਿਸਦੀ ਕਾਪੀ ਬਾਅਦ ਵਿੱਚ ਨਸ਼ਰ ਕੀਤੀ ਜਾਵੇਗੀ | ਵੈਸੇ ਤਾਂ ਫਰਾਂਸ ਵੱਸਦੇ ਹਰੇਕ ਭਾਈਚਾਰੇ ਦੇ ਲੋਕ ਭਾਰਤੀ ਅੰਬੈਸੀ ਦੇ ਸੱਦੇ ਉਪਰੰਤ ਪ੍ਰਧਾਨ ਮੰਤਰੀ ਦਾ ਫਰਾਂਸ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਉਨ੍ਹਾਂ ਨਾਲ ਚੰਦ ਮਿੰਟਾਂ ਦੀ ਗੱਲਬਾਤ ਵੀ ਕਰਨਗੇ | ਇਸੇ ਤਰਾਂ ਫਰਾਂਸ ਵੱਸਦੇ ਭਾਰਤੀ ਸਿੱਖ ਵੀ ਸਮੇਂ ਮੁਤਾਬਿਕ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਜਾਂ ਰਹੇ ਹਨ, ਜਿਸਦੀ ਸੰਭਾਵਨਾ ਸਾਫ ਨਜਰ ਆ ਰਹੀ ਹੈ | ਇੱਥੇ ਇਹ ਦੱਸਣਯੋਗ ਹੋਵੇਗਾ ਕਿ ਭਾਰਤੀ ਅੰਬੇਸੀ ਦੇ ਜਰੀਏ ਸਰਦਾਰ ਭੱਟੀ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਦੋ ਵਾਰ ਮਿਲ ਕੇ ਸਿੱਖ ਮਸਲਿਆਂ ਦੀ ਗੱਲ ਕਰ ਚੁੱਕੇ ਹਨ |





