*ਬੁਢਾਪਾ ਪੈਨਸ਼ਨ ਲਗਾਉਣ ਲਈ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਲਗਾਈ ਸ਼ਰਤ ਹਟਾਈ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ,12 ਜੁਲਾਈ -ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਲਗਾਉਣ ਲਈ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਦੇ ਨਾਲ ਜਨਮ ਸਰਟੀਫਿਕੇਟ ਜਾਂ ਦਸਵੀਂ ਪਾਸ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਕੋਈ ਇੱਕ ਦਸਤਾਵੇਜ਼ ਦੇਣ ਦੀ ਲਾਜ਼ਮੀ ਕੀਤੀ ਸ਼ਰਤ ਹਟਾ ਲਈ ਹੈ। ਸਰਕਾਰ ਦੇ ਫੈਸਲੇ ਨਾਲ ਯੋਗ ਲਾਭਪਾਤਰੀਆਂ ਨੂੰ ਬੁਢਾਪੇ ’ਚ ਸਮਾਜਿਕ ਸੁਰੱਖਿਆ ਤਹਿਤ ਪੈਨਸ਼ਨ ਮਿਲਣ ਦੀ ਆਸ ਬਝ ਗਈ ਹੈ।

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਵੱਲੋਂ 30/05/2023 ਨੂੰ ਜ਼ਾਰੀ ਕੀਤੇ ਪੱਤਰ ਸੰਖਿਆ 20208 -377 ’ਚ ਰਾਜ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਪ੍ਰਾਜਕੈਟ ਅਫ਼ਸਰਾਂ ਨੂੰ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਭਵਿੱਖ ਵਿੱਚ ਬੁਢਾਪਾ ਅਤੇ ਹੋਰ ਵਿੱਤੀ ਸਹਾਇਤਾ ਸਕੀਮ ਅਧੀਨ ਪੈਨਸ਼ਨ ਲਗਾਉਣ ਲਈ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਅਤੇ ਯੋਗ ਅਥਾਰਟੀ ਵੱਲੋਂ ਜ਼ਾਰੀ ਕੀਤਾ ਜਨਮ ਸਰਟੀਫਿਕੇਟ ਜਾਂ ਦਸਵੀਂ ਦਾ ਸਰਟੀਫਿਕੇਟ ਜਾਂ ਕਿਸੇ ਵੀ ਜਮਾਤ ’ਚ ਸਕੂਲ ਛੱਡਣ ਦਾ ਸਰਟੀਫਿਕੇਟ, ਦੋਨਾਂ ਭਾਗਾਂ ’ਚੋਂ ਇੱਕ ਇੱਕ ਦਸਤਾਵੇਜ਼ ਲੋਡ਼ੀਂਦੇ ਹੋਣਗੇ।

ਪੰਜਾਬ ’ਚ ਬੁਢਾਪਾ ਪੈਨਸ਼ਨ ਲਈ ਔਰਤਾਂ ਦੀ ਘੱਟੋ ਘੱਟ ਉਮਰ ਹੱਦ 58 ਅਤੇ ਪੁਰਸ਼ਾਂ ਲਈ 65 ਸਾਲ ਨਿਰਧਾਰਿਤ ਕੀਤੀ ਗਈ ਹੈ। ਸਰਕਾਰ ਵੱਲੋਂ ਉਮਰ ਦੇ ਸਬੂਤ ਵਜੋਂ ਜਨਮ ਸਰਟੀਫਿਕੇਟ, ਦਸਵੀਂ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਲਾਈ ਸ਼ਰਤ ਸਮਾਜਿਕ ਕਾਰਕੁੰਨ ਧਰਮਿੰਦਰ ਸਿੰਘ ਸਿੰਬਲੀ, ਸ਼ਮਸ਼ੇਰ ਸਿੰਘ ਬਟਾਲਾ ਅਤੇ ਨਿਰਮਲ ਸਿੰਘ ਆਦੀ ਨੇ ਤਰਕਹੀਣ ਦੱਸੀ ਹੈ। 1958 ਅਤੇ 1965 ਵਿਚ ਜੰਮੇ ਟਾਂਵੇਂ ਹੀ ਬਜ਼ੁਰਗ ਕੋਲ਼ ਉਮਰ ਦੇ ਸਬੂਤ ਵਜੋਂ ਉਕਤ ਤਿੰਨਾਂ ਵਿੱਚੋਂ ਕੋਈ ਦਸਤਾਵੇਜ਼ ਮੌਜ਼ੂਦ ਹੋਵੇਗਾ।

ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਤਲਵਾਡ਼ਾ ਦੇ ਠਾਕੁਰ ਦਾਸ ਨੇ ਦਸਿਆ ਕਿ ਉਸਨੇ ਲੰਘੇ ਮਹੀਨੇ ਹੀ 65 ਵਰ੍ਹੇ ਪੂਰੇ ਕੀਤੇ ਹਨ, ਬੁਢਾਪਾ ਪੈਨਸ਼ਨ ਲਈ ਫਾਰਮ ਭਰਿਆ ਸੀ, ਪਰ ਸੇਵਾ ਕੇਂਦਰ ਵਾਲਿਆਂ ਨੇ ਆਧਾਰ ਕਾਰਡ ਨਾਲ ਜਨਮ ਸਰਟੀਫਿਕੇਟ ਜਾਂ ਦਸਵੀਂ ਜਮਾਤ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਕਾਪੀ ਲਾਉਣ ਲਈ ਕਹਿ ਕੇ ਫਾਰਮ ਮੋਡ਼ ਦਿੱਤਾ। ਪੰਜ ਜਮਾਤਾਂ ਪਾਸ ਠਾਕੁਰ ਦਾਸ ਨੇ ਦਸਿਆ ਕਿ ਉਸਨੂੰ ਉਕਤ ਦਸਤਾਵੇਜਾਂ ਦੀ ਕਦੇ ਵੀ ਲੋਡ਼ ਨਹੀਂ ਪਈ। ਮੁਹੱਲਾ ਦੌਸਡ਼ਕਾ ਦੀ ਜੀਤੋ ਦੇਵੀ ਨੇ ਦਸਿਆ ਕਿ ਉਹ ਕਦੇ ਸਕੂਲ ਨਹੀਂ ਗਈ ਅਤੇ ਨਾ ਹੀ ਉਸ ਨੂੰ ਕਦੇ ਜਨਮ ਸਰਟੀਫਿਕੇਟ ਦੀ ਲੋਡ਼ ਪਈ, ਉਸਦੇ ਮਾਪਿਆਂ ਨੇ ਉਸਦਾ ਜਨਮ ਸਰਟੀਫਿਕੇਟ ਵੀ ਨਹੀਂ ਬਣਵਾਇਆ ਹੋਇਆ, ਸਰਕਾਰ ਦੇ ਫੈਸਲੇ ਨਾਲ ਹੁਣ ਉਹ ਬੁਢਾਪਾ ਪੈਨਸ਼ਨ ਲਗਾਉਣ ਤੋਂ ਮਹਿਰੂਮ ਹੈ। ਜੀਤੋ ਦੇਵੀ ਕੋਲ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਹੀ ਮੌਜ਼ੂਦ ਹਨ।

ਡਾ ਬਲਜੀਤ ਕੌਰ, ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ ਬਲਜੀਤ ਕੌਰ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਸਮਸਿਆ ਨੂੰ ਦੇਖਦਿਆਂ ਵਿਭਾਗ ਨੇ ਅੱਜ ਹੀ ਸੋਧ ਕਰਕੇ ਨੋਟੀਫਿਕੇਸ਼ਨ ਮੁਡ਼ ਜ਼ਾਰੀ ਕਰ ਦਿੱਤਾ ਹੈ, ਜਿਸ ਵਿੱਚ ਜਨਮ ਸਰਟੀਫਿਕੇਟ ਵਗੈਰਾ ਤੋਂ ਬਜ਼ੁਰਗਾਂ ਨੂੰ ਛੋਟ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *