ਪੈਰਿਸ 21 ਜੁਲਾਈ ( ਭੱਟੀ ਫਰਾਂਸ ) ਫਰਾਸ ਤੋਂ ਮਿਲੀ ਦੁਖਦਾਈ ਖ਼ਬਰ ਅਨੁਸਾਰ, ਫਰਾਂਸ ਦੇ ਵਸਨੀਕ ਜਰਨੈਲ ਸਿੰਘ ਜੀ ਔਜਲਾ ( ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਇ ਦੇ ਹੁਕਮ ਅਨੁਸਾਰ ) ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਫਰਾਂਸ ਰਹਿ ਰਹੇ ਸਨ ਉਹ ਬੀਤੀ ਰਾਤ 20 ਜੁਲਾਈ ਦਿਨ ਵੀਰਵਾਰ ਨੂੰ ਸੰਖੇਪ ਬਿਮਾਰੀ ਕਾਰਨ ਪ੍ਰਮਾਤਮਾ ਦੇ ਬਖਸ਼ੇ ਹੋਏ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ | ਉਨ੍ਹਾਂ ਦੇ ਇਸ ਦੁਨੀਆਂ ਤੋਂ ਸਦਾ ਲਈ ਚਲੇ ਜਾਣ ਕਾਰਨ ਔਜਲਾ ਪ੍ਰਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਮੋਕੇ ਫਰਾਂਸ ਦੇ ਵਸਨੀਕ ਸਰਦਾਰ ਰਾਜਬੀਰ ਸਿੰਘ ਤੁੰਗ ਅਤੇ ਸੁਖਬੀਰ ਸਿੰਘ ਕੰਗ ਨੇ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਸਾਹਿਤ ਉਸ ਦੇ ਬੇਟੇ ਐਡਵੋਕੇਟ ਹਰਦੀਪ ਸਿੰਘ ਔਜਲਾ ਨਾਲ ਦਿਲੀ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਡੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਪਰਮਾਤਮਾ ਸਵਰਗਵਾਸੀ ਜਰਨੈਲ ਸਿੰਘ ਔਜਲਾ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਇਸ ਦੁੱਖ ਦੀ ਘੜੀ ਵਿੱਚ ਔਜਲਾ ਪ੍ਰਵਾਰ ਸਾਹਿਤ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਆਦਿ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕੜਕੇ ਮੰਨਣ ਦਾ ਬਲ ਬਖਸ਼ੇ ।





