*ਵਾਹੀਯੋਗ ਜ਼ਮੀਨ ’ਤੇ ਖੁਦਾਈ ਅਤੇ ਮਾਈਨਿੰਗ ਕੰਡਾ ਲਾਉਣ ਦੇ ਵਿਰੋਧ ‘ਚ ਨਿੱਤਰੇ ਪਿੰਡ ਵਾਸੀ*

देश पंजाब
Spread the love

ਦੀਪਕ ਠਾਕੁਰ

ਹਾਜੀਪੁਰ (ਤਲਵਾਡ਼ਾ) 24 ਜੁਲਾਈ-ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਮਾਈਨਿੰਗ ਬੰਦ ਕਰਵਾਉਣ ਅਤੇ ਪੰਚਾਇਤੀ ਰੱਕਬੇ ’ਤੇ ਮਾਈਨਿੰਗ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ, ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ। ਅੱਜ ਸ਼ਹੀਦ ਭਗਤ ਸਿੰਘ ਨੌਜਵਾ ਸਭਾ,ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਨੂੰ ਮੰਗ ਪੱਤਰ ਦਿੱਤਾ ਹੈ। ਪਿੰਡ ਦੇ ਲੰਬਡ਼ਦਾਰ ਧਰਮ ਚੰਦ, ਮਹਿਲਾ ਸਰਪੰਚ ਸੁਰਿੰਦਰ ਕੌਰ ਅਤੇ ਸਰਪੰਚ ਵਿਨੋਦ ਕੁਮਾਰ ਨੇ ਦਸਿਆ ਕਿ ਕਰੱਸ਼ਰ ਮਾਲਕ ਜੋ ਕਿ ਦਿੱਲੀ ਵਾਲੇ ਨਾਲ ਮਸ਼ਹੂਰ ਹਨ, ਨੇ ਉਨ੍ਹਾਂ ਦੇ ਪਿੰਡ ’ਚ ਜ਼ਮੀਨ ਖਰੀਦ ਕੀਤੀ ਹੈ। ਮਾਈਨਿੰਗ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨ ’ਤੇ ਪੁਟਾਈ ਕਰਕੇ ਖੱਡ ਘੋਸ਼ਿਤ ਕਰਵਾਉਣਾ ਚਾਹੁੰਦਾ ਹੈ। ਇਹ ਸਾਰੀ ਜ਼ਮੀਨ ਵਾਹੀਯੋਗ ਹੈ, ਪੁਟਾਈ ਹੋਣ ਨਾਲ ਨੇਡ਼ਲੀਆਂ ਜ਼ਮੀਨਾਂ ਨੂੰ ਵੀ ਨੁਕਸਾਨ ਪਹੁੰਚੇਗਾ, ਖੇਤੀ ’ਤੇ ਨਿਰਭਰ ਪਰਿਵਾਰਾਂ ਲਈ ਮੁਸ਼ਕਲਾਂ ਖਡ਼੍ਹੀਆਂ ਹੋਣਗੀਆਂ। ਉਨਾਂ ਵਾਹੀਯੋਗ ਜ਼ਮੀਨ ’ਤੇ ਖੁਦਾਈ ਸ਼ੁਰੂ ਜਾਂ ਖੱਡ ਘੋਸ਼ਿਤ ਹੋਣ ’ਤੇ ਪਿੰਡ ਬਰਬਾਦ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਸਾਬਕਾ ਸਰਪੰਚ ਸ਼ਾਮ ਸਿੰਘ ਨੇ ਦਸਿਆ ਕਿ ਕਰੱਸ਼ਰ ਮਾਲਕ ਨੇ ਬੀਤੇ ਕੱਲ੍ਹ ਪਿੰਡ ਕੁਲੀਆਂ ਲੁਬਾਣਾ ’ਚ ਜ਼ਬਰੀ ਸ਼ਾਮਲਾਤ ਜ਼ਮੀਨ ’ਤੇ ਮਾਈਨਿੰਗ ਕੰਡਾ ਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਵਾਹੀਯੋਗ ਜ਼ਮੀਨ ’ਤੇ ਕਿਸੇ ਵੀ ਸੂਰਤ ’ਚ ਖੁਦਾਈ ਨਾ ਹੋਣ ਅਤੇ ਕੰਡਾ ਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਉੱਥੇ ਮਾਈਨਿੰਗ ਵਿਭਾਗ ਤੋਂ ਖੱਡ ਘੋਸ਼ਿਤ ਕਰਨ ਤੋਂ ਪਹਿਲਾਂ ਮੌਕਾ ਦੇਖਣ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *