ਪੈਰਿਸ 28 ਜੁਲਾਈ ( ਦਾ ਮਿਰਰ ਪੰਜਾਬ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਫਾਉਂਡਰ ਇਕਬਾਲ ਸਿੰਘ ਭੱਟੀ , ਰਿੰਕੂ ਸਮਰਾ ਬੈਲਜੀਅਮ ਅਤੇ ਦਵਿੰਦਰ ਸਿੰਘ ਮੱਲੀ ਸਪੇਨ ਨੇ ਮੀਡੀਆ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਪੇਨ ਵਿਖ਼ੇ ਨੌਂਅ ਸਤੰਬਰ ਨੂੰ ਇੱਕ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ( ਵਲੰਸੀਅਨ ਕਬੱਡੀ ਕੱਪ ) ਕਰਵਾਇਆ ਜਾ ਰਿਹਾਂ ਹੈ, ਜਿਸ ਵਿੱਚ ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਨਾਲ ਸਬੰਧਿਤ ਚੋਟੀ ਦੀਆਂ ਅੱਠ ਟੀਮਾਂ ਇਸ ਕਬੱਡੀ ਕੱਪ ਦਾ ਮੂੰਹ ਚੁੰਮਣ ਵਾਸਤੇ ਜ਼ੋਰ ਅਜਮਾਇਸ਼ ਕਰਨਗੀਆਂ |

ਸਰਦਾਰ ਦਵਿੰਦਰ ਸਿੰਘ ਮੱਲੀ ਜੋ ਕਿ ਇਸ ਕਲੱਬ ਦੇ ਪ੍ਰਧਾਨ ਵੀ ਹਨ, ਉਨ੍ਹਾਂ ਅਤੇ ਉਨ੍ਹਾਂ ਦੇ ਸਭਨਾਂ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਸਪੇਨ ਵੱਸਦੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਟੂਰਨਾਮੈਂਟ ਵਾਲੇ ਦਿਨ ਹੁੰਮ ਹੁਮਾ ਕੇ ਪਹੁੰਚੋ ਅਤੇ ਟੂਰਨਾਮੈਂਟ ਦੀ ਰੌਣਕ ਵਧਾ ਕੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਜਰੂਰ ਕਰੋ ਜੀ | ਦਰਸ਼ਕਾਂ ਵਾਸਤੇ ਖਾਣ ਪੀਣ ਅਤੇ ਫੈਮਲੀਆਂ ਦੇ ਬੈਠਣ ਦੇ ਸਾਰੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਰਹੇ ਹਨ | ਦਰਸ਼ਕਾਂ ਨੂੰ ਪ੍ਰਬੰਧਕਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਲੇ ਵਿੱਚ ਕੋਈ ਵੀ ਸਾਡਾ ਵੀਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਕੜਕੇ ਗਰਾਉਂਡ ਵਿੱਚ ਨਾ ਆਵੇ, ਕਿਉਂਕਿ ਜ਼ੇਕਰ ਕ਼ੋਈ ਸਾਡਾ ਵੀਰ ਇਸ ਹਾਲਤ ਵਿੱਚ ਪ੍ਰਬੰਧਕਾਂ ਦੀ ਨਜ਼ਰੇ ਚੜ ਗਿਆ ਤਾਂ ਉਸਨੂੰ ਗਰਾਉਂਡ ਵਿੱਚੋਂ ਬਾਹਰ ਵੀ ਕੱਢਿਆ ਜਾ ਸੱਕਦਾ ਹੈ, ਫਿਰ ਸਾਡੇ ਤੇ ਕ਼ੋਈ ਇਤਰਾਜ ਨਾ ਕਰੇ | ਬਾਕੀ ਟੀਮਾਂ ਦੇ ਪ੍ਰਮੋਟਰਾਂ, ਸਪੋਰਟਰਾਂ ਅਤੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਹਰੇਕ ਕਲੱਬ ਦਾ ਪ੍ਰਬੰਧਕ ਗਿਆਰਾਂ ਵਜੇ ਆਪੋ ਆਪਣਾ ਲਾਮ ਲੱਛਕਰ ਲੈ ਕੇ ਟਾਇਮ ਸਿਰ ਗਰਾਉਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਤਾਂ ਕਿ ਟਾਇਮ ਸਿਰ ਗਰਾਉਂਡ ਖਾਲੀ ਕੀਤੀ ਜਾ ਸਕੇ, ਕਿਉਂਕਿ ਫਿਰ ਵੀ ਅਗਲੇ ਸਾਲ ਗਰਾਉਂਡ ਲੈਣੀ ਹੁੰਦੀ ਹੈ | ਜਿਹੜੀਆਂ ਟੀਮਾਂ ਨੇ ਅੱਠ ਤਰੀਕ ਰਾਤ ਨੂੰ ਸਾਡੇ ਕੋਲ ਪਹੁੰਚਣਾ ਹੋਵੇ ਉਹ ਸਾਨੂੰ ਪਹਿਲਾਂ ਹੀ ਸੂਚਿਤ ਕਰ ਦੇਣ ਤਾਂ ਕਿ ਉਨ੍ਹਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾ ਸਕੇ |
ਟੂਰਨਾਮੈਂਟ ਨੂੰ ਸਫਲ ਬਣਾਉਣ ਅਤੇ ਪੁਖਤਾ ਪ੍ਰਬੰਧ ਕਰਨ ਦੇ ਨਾਲ ਨਾਲ ਆਈਆਂ ਹੋਈਆਂ ਸਖਸ਼ੀਅਤਾਂ ਦਾ ਸਨਮਾਨ ਕਰਨ ਵਾਲਿਆਂ ਵਿੱਚ ਸ੍ ਦਵਿੰਦਰ ਸਿੰਘ ਮੱਲ੍ਹੀ, ਗੁਰਪਿੰਦਰ ਸਿੰਘ ਮਾਹਲ, ਸਾਬ ਤੁੰਗ, ਅਮਰਬੀਰ ਸਿੰਘ ਬਾਜਵਾ, ਧਨੋਆ ਸਾਬ ਹਰਦੀਪ ਸਿੰਘ ਸੰਧੂ, ਮੱਸਾ ਸਿੰਘ, ਹਰਪ੍ਰੀਤ ਸਿੰਘ ਪੱਡਾ, ਹਰਮਨਦੀਪ ਸਿੰਘ, ਮੱਖਣ ਸਿੰਘ, ਗੁਰਸ਼ਰਨ ਸਿੰਘ ਚੀਮਾਂ, ਜੋਨੀ ਵੀਰ, ਗੁਰਜੀਤ ਸਿੰਘ ਬਾਜਵਾ, ਮਨਿੰਦਰ ਸਿੰਘ ਬਾਜਵਾ,ਜੀਤਾ ਸਿੱਧੂ ਆਦਿ ਦੇ ਨਾਮ ਵਰਨਣ ਯੋਗ ਹਨ ਜੋ ਦਿਨ ਰਾਤ ਇੱਕ ਕਰਕੇ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰਨ ਵਿੱਚ ਰੁੱਝੇ ਹੋਏ ਹਨ |





