ਲੋਹੀਆ ਖਾਸ 29 ਜੁਲਾਈ(ਰਾਜੀਵ ਕੁਮਾਰ ਬੂੱਬੁ)- ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਜੋਸ਼ੀ ਵੱਲੋਂ ਕੀਤੀ ਗਈ ਮੰਗ ਤੇ ਜ਼ਿਲ੍ਹਾ ਜਲੰਧਰ ਤੋ ਸ਼ੈਸ਼ਨ ਜੱਜ ਨਿਰਭੈਰ ਸਿੰਘ, ਸਿਵਿਲ ਜੱਜ ਪਰਿੰਦਰ ਸਿੰਘ ਅਤੇ ਸਕੱਤਰ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਡਾਕਟਰ ਗਗਨਦੀਪ ਕੌਰ ਵੱਲੋ ਨੇਕ ਉਪਰਾਲਾ ਕਰਦੇ ਹੋਏ ਇਲਾਕਾ ਲੋਹੀਆਂ ਖਾਸ ਦੇ ਮੰਡ ਖੇਤਰ ਵਿਚ ਹੜ ਦੇ ਪਾਣੀ ਦੀ ਮਾਰ ਹੇਠ ਆਏ ਪਿੰਡ ਮਹਿਰਾਜਵਾਲਾ ਦੇ ਸਰਕਾਰੀ ਮਿਡਲ ਸਕੂਲ, ਪਿੰਡ ਮੁੰਡੀ ਚੋਲੀਆਂ ਦੇ ਸਰਕਾਰੀ ਮਿਡਲ ਸਕੂਲ ਅਤੇ ਪਿੰਡ ਮੁੰਡੀਕਾਸੂ ਦੇ ਸਰਕਾਰੀ ਹਾਈ ਸਕੂਲ ਦੇ 130 ਲੋੜਵੰਦ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਵਿਖੇ ਸਕੂਲ ਬੈਗ ਅਤੇ ਪੜਾਈ ਨਾਲ ਸੰਬੰਧਤ ਸਟੇਸ਼ਨਰੀ ਵੰਡੀ ਗਈ ਇਸੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਵਿੱਚ ਬਣੇ ਰਲੀਫ਼ ਸੈਂਟਰ ਵਿੱਚ ਹੜ ਪ੍ਰਭਾਵਿਤ 8 ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੋਕੇ ਬਲਾਕ ਨੂੰਡਲ ਅਫ਼ਸਰ ਸੰਜੀਵ ਕੁਮਾਰ ਅਤੇ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਵੱਲੋ ਜੱਜਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੋਕੇ ਮਾਸਟਰ ਰਾਜੀਵ ਕੁਮਾਰ, ਮਾਸਟਰ ਕੁਲਵਿੰਦਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਮਾਸਟਰ ਮੁੱਖਤਿਆਰ ਸਿੰਘ, ਮੈਡਮ ਮਨਿੰਦਰ ਕੌਰ, ਮੈਡਮ ਕੁਲਵਿੰਦਰ ਕੌਰ ਅਤੇ ਜੱਜਾਂ ਦੇ ਨਾਲ ਆਏ ਮੁੱਖ ਅਧਿਕਾਰੀ ਜਗਣ ਨਾਥ ਹਾਜਰ ਸਨ।





