*ਸ਼੍ਰੋ.ਅ.ਦਲ ਅਮ੍ਰਿਤਸਰ ਯੂਰਪ (ਫ਼ਤਿਹ ) ਦੇ ਅਹੁਦੇਦਾਰਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਕੌਮੀ ਮੋਰਚੇ ਦੇ ਪ੍ਰਬੰਧਕਾਂ ਦਾ ਸਾਥ ਦੇਣ ਦੀ ਅਪੀਲ –ਬਾਜਵਾ, ਮਾਹਲ,ਮੱਲੀ,ਥਿੰਦ ਅਤੇ ਅੰਮ੍ਰਿਤਸਰੀ*

Uncategorized
Spread the love

ਪੈਰਿਸ 3 ਅਗਸਤ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ( ਫ਼ਤਿਹ ) ਦੇ ਨੇਤਾਵਾਂ ਕ੍ਰਮਵਾਰ ਪ੍ਰਧਾਨ ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ, ਸਰਪ੍ਰਸਤ ਜਗਤਾਰ ਸਿੰਘ ਮਾਹਲ ਜਰਮਨੀ , ਜਨਰਲ ਸਕੱਤਰ ਸਮਸ਼ੇਰ ਸਿੰਘ ਫਰਾਂਸ, ਮੀਤ ਪ੍ਰਧਾਨ ਦੇਵਿੰਦਰ ਸਿੰਘ ਮੱਲੀ ਸਪੇਨ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਥਿੰਦ, ਪ੍ਰੈਸ ਸਕੱਤਰ ਸਰਬਜੀਤ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ ਭੁੱਲਰ ਆਦਿ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਹੜਾ ਵਿਸ਼ਾਲ ਰੋਸ ਮੁਜਾਹਰਾ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਗ੍ਰਹਿ ਤੋਂ ਚੱਲ ਕੇ ਕੌਮੀ ਇਨਸਾਫ਼ ਮੋਰਚੇ ਵਾਲੀ ਜਗਾਹ ਤੇ ਪਹੁੰਚੇਗਾ ਉਸ ਵਿੱਚ ਵੱਧ ਚੜ ਕੇ ਪਹੁੰਚੋ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੱਲ ਰਹਿ ਲਹਿਰ ਦਾ ਹਿੱਸਾ ਬਣਕੇ ਆਪੋ ਆਪਣਾ ਯੋਗਦਾਨ ਜਰੂਰ ਪਾਉ ਜੀ ਤਾਂ ਕਿ ਸਮੇਂ ਦੀ ਸਰਕਾਰ ਤੇ ਦਬਾਅ ਬਣਾ ਕੇ ਆਪਣੇ ਵੀਰਾਂ ਨੂੰ ਜੇਲ੍ਹਾਂ ਤੋਂ ਰਿਹਾਂ ਕਰਵਾ ਸਕੀਏ |

 

Leave a Reply

Your email address will not be published. Required fields are marked *