*ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਹਰੇਕ ਸਾਲ ਲੱਗਣ ਵਾਲੇ ਇੰਟਰਨੈਸ਼ਨਲ ਗੁਰਮਤਿ ਕੈਪ ਦੇ ਤੀਸਰੇ ਦਿਨ ਬੱਚਿਆਂ ਦੀ ਗਿਣਤੀ ਹੋਈ ਇੱਕ ਸੌਅ ਵੀਹ ਤੋਂ ਵੀ ਵੱਧ —–ਭੱਟੀ ਫਰਾਂਸ*

Uncategorized
Spread the love

ਪੈਰਿਸ 3 ਅਗਸਤ (ਪੱਤਰ ਪ੍ਰੇਰਕ) ਫਰਾਂਸ ਤੋਂ ਮੀਡੀਆ ਨੂੰ ਜਾਣਕਾਰੀ ਭੇਜਦੇ ਹੋਏ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਉਸਦੀ ਟੀਮ ਦੇ ਸਾਥੀਆਂ ਵੱਲੋਂ 86 Rue de etoil bobigny ਵਿਖ਼ੇ ਹਰੇਕ ਸਾਲ ਲੱਗਣ ਵਾਲਾ ਇੰਟਰਨੈਸ਼ਨਲ ਗੁਰਮਤਿ ਕੈਪ ਤੀਸਰੇ ਦਿਨ ਵਿੱਚ ਦਾਖਿਲ ਹੋ ਚੁੱਕਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬੱਚੇ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਗਿਣਤੀ ਤੀਸਰੇ ਦਿਨ ਤੱਕ ਇੱਕ ਸੌਅ ਵੀਹ ਤੋਂ ਵੀ ਵੱਧ ਚੁੱਕੀ ਹੈ | ਇਸ ਗੁਰਮਤਿ ਕੈਪ ਵਿੱਚ ਬਚਿਆਂ ਨੂੰ ਸਹਿਜ ਪਾਠ, ਗੁਰਬਾਣੀ ਕੰਠ ਮੁਕਾਬਲੇ, ਦੁਮਾਲਾ ਬੰਨਣਾ, ਕੀਰਤਨ ਕਰਨਾ, ਤਬਲਾ ਅਤੇ ਹਰਮੋਨੀਅਮ ਵਜਾਉਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਅਤੇ ਸੁੱਖ ਆਸਨ ਕਿਵੇਂ ਕਰਨਾ ਹੈ ਦੇ ਨਾਲ ਨਾਲ ਪੰਜਾਬੀ ਲਿਖਣੀ ਪੜਨੀ ਅਤੇ ਬੋਲਣੀ ਆਦਿ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਗੁਰਮਤਿ ਕੈਪ ਵਿੱਚ ਬਚਿਆਂ ਨੂੰ ਇਨ੍ਹਾਂ ਸਿੱਖਿਆਵਾਂ ਦੇ ਨਾਲ ਨਾਲ ਵਕਤq ਮੁਤਾਬਿਕ ਪਾਰਕਾਂ ਆਦਿ ‘ਚ ਘੁੰਮਾਇਆ ਵੀ ਜਾਂਦਾ ਹੈ ਤਾਂ ਕਿ ਬੱਚੇ ਬੋਰੀਅਤ ਮਹਿਸੂਸ ਨਾ ਕਰਨ | ਇੱਕ ਵੱਖਰੀ ਜਾਣਕਾਰੀ ਅਨੁਸਾਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਜੀ ਵੀ ਗਿਆਰਾਂ ਅਗਸਤ ਨੂੰ ਇਸ ਗੁਰਮਤਿ ਕੈਪ ਵਿੱਚ ਪਹੁੰਚ ਰਹੇ ਹਨ |

Leave a Reply

Your email address will not be published. Required fields are marked *