*ਐਡਵੋਕੇਟਸ ਫਾਰ ਫਾਰਮਰਸ ਐਂਡ ਲੇਬਰਰਜ, ਜਲੰਧਰ ਵਲੋਂ 09 ਦੇ ਪੰਜਾਬ ਬੰਦ ਦਾ ਸਮਰਥਨ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਅੱਜ ਮਿਤੀ 08.08.2023, ਜਲੰਧਰ, ਐਡਵੋਕੇਟਸ ਫਾਰ ਫਾਰਮਰਸ ਐਂਡ ਲੇਬਰਰਜ, ਜਲੰਧਰ ਦੀ ਇੱਕ ਹੰਗਾਮੀ ਮੀਟਿੰਗ ਸ.ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ. ਰਜਿੰੰਦਰ ਸਿੰਘ ਮੰਡ, ਜਨਰਲ ਸੈਕਟ੍ਰੀ, ਰਾਜੂ ਅੰਬੇਡਕਰ ਐਡਵੋਕੇਟ, ਰੂਬਲ ਐਡਵੋਕੇਟ, ਮਧੁ ਰਚਨਾ ਐਡਵੋਕੇਟ, ਕਰਨਜੀਤ ਰੰਧਾਵਾ ਐਡਵੋਕੇਟ, ਅਮਨਦੀਪ ਸਿੰਘ ਜੰਮੂ ਐਡਵੋਕੇਟ, ਵਰੁਨ ਖੰਨਾ ਐਡਵੋਕੇਟ, ਮੁਖਜਿੰਦਰ ਸਿੰਘ ਸਿੱਧੂ ਐਡਵੋਕੇਟ ਅਤੇ ਹੋਰ ਐਡਵੋਕੇਟ ਸਾਹਿਬਾਨ ਨੇ ਹਿੱਸਾ ਲਿਆ।ਸ.ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੋਰਾਨ ਅਣਸੁਖਾਵੀਆਂ ਘਟਨਾਵਾਂ ਹੋ ਰਹੀਆਂ ਹਨ, ਉਹ ਬਹੁਤ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਜੋ ਕੁੱਝ ਅੋਰਤਾਂ ਨਾਲ ਮਨੀਪੁਰ ਵਿਖੇ ਦੁੱਖਦਾਈ ਘਟਨਾਵਾਂ ਵਾਪਰੀਆਂ ਹਨ, ਉਹ ਬਹੁਤ ਨਿੰਦਨ ਯੋਗ ਹਨ ਅਤੇ ਮੀਟਿੰਗ ਵਿੱਚ ਸਰਵਸਮੰਤੀ ਨਾਲ ਇਹ ਫੇਸਲਾ ਲਿਆ ਗਿਆ ਜੋ ਕੱਲ ਮਿਤੀ 09.08.2023 ਨੂੰ ਵੱਖ- ਵੱਖ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੇੈ, ਉਸ ਵਿੱਚ ਸਾਡੀ ਸੰਸਥਾ ਦਾ ਪੂਰਾ ਸਮਰਥਨ ਹੈ ਅਤੇ ਅਸੀ ਇਸ ਬੰਦ ਦਾ ਸਮਰਥਨ ਕਰਦੇ ਹਾਂ।

Leave a Reply

Your email address will not be published. Required fields are marked *